Ludhiana News: ਪੰਜਾਬ ਦੇ ਜ਼ਿਲੇ ਲੁਧਿਆਣਾ 'ਚ ਬਿਜਲੀ ਦਾ ਲੰਬਾ ਕੱਟ ਲੱਗਣ ਦੀ ਸੂਚਨਾ ਮਿਲੀ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਸਿਟੀ ਵੈਸਟ ਡਿਵੀਜ਼ਨ ਅਧੀਨ ਪੈਂਦੇ ਛਾਉਣੀ ਮੁਹੱਲੇ ਵਿੱਚ ਸਥਿਤ ਬਿਜਲੀ ਘਰ ਵਿੱਚ ਤਾਇਨਾਤ ਐਸ.ਡੀ.ਓ ਸ਼ਿਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਕੇਵੀ ਕੁਤਬੇਵਾਲ ਫੀਡਰ ਬਰਾਂਚ ਨੇੜੇ ਟੈਲੀਫੋਨ ਐਕਸਚੇਂਜ ਖੇਤਰ ਵਿੱਚ ਬਿਜਲੀ ਦੀਆਂ ਤਾਰਾਂ ਦੀ ਲੋੜੀਂਦੀ ਮੁਰੰਮਤ ਕਰਵਾਈ ਜਾ ਰਹੀ ਹੈ। ਜਿਸਦੇ ਚੱਲਦੇ ਬਿਜਲੀ ਦਾ ਲੰਬਾ ਕੱਟ ਲੱਗਣ ਵਾਲਾ ਹੈ। 


ਇਸ ਕਾਰਨ 11 ਕੇਵੀ ਕਾਦੀਆਂ ਏ.ਪੀ.ਫੀਡਰ ਨੂੰ ਵੀ ਇਹਤਿਆਤ ਵਜੋਂ ਬੰਦ ਰੱਖਿਆ ਜਾਵੇਗਾ, ਜਿਸ ਕਾਰਨ 15 ਦਸੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸਬੰਧਤ ਖੇਤਰਾਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਸਬੰਧੀ ਐਸ.ਡੀ.ਓ ਸ਼ਿਵਕੁਮਾਰ ਵੱਲੋਂ ਇਲਾਕਾ ਨਿਵਾਸੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ ਗਈ ਹੈ।