Ludhiana News: ਖੇਡਾਂ ਵਤਨ ਪੰਜਾਬ ਦੀਆਂ ਤਹਿਤ 10 ਤੋਂ 25 ਅਕਤੂਬਰ ਤੱਕ ਸੂਬਾ ਪੱਧਰ ’ਤੇ ਹੋਣ ਵਾਲੀਆਂ ਖੇਡਾਂ ਲਈ ਟਰਾਇਲ 5 ਤੇ 6 ਅਕਤੂਬਰ ਨੂੰ ਲਏ ਜਾਣਗੇ। ਇਹ ਜਾਣਕਾਰੀ ਲੁਧਿਆਣਾ ਦੇ ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਨੇ ਦਿੱਤੀ। 


ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ 5 ਅਕਤੂਬਰ ਨੂੰ ਸਾਈਕਲਿੰਗ ਦੇ ਅੰਡਰ 14, 17, 21, 21-25, 25-40 ਤੇ 40 ਤੋਂ ਵੱਧ ਉਮਰ ਵਰਗ ਦੇ ਟਰਾਇਲ ਪੀਏਯੂ ਦੇ ਸਾਈਕਲਿੰਗ ਵੈਲੋਡਰਮ ਵਿਖੇ ਲਏ ਜਾਣਗੇ ਜਦਕਿ ਆਰਚਰੀ ਅੰਡਰ-14, 17, 21, 21 ਤੋ 40 ਸਾਲ, ਕਾਇਕਿੰਗ ਤੇ ਕਨੋਇੰਗ ਦੇ ਅੰਡਰ-14,17,21, 21, 25, 25 ਤੋ 40 ਸਾਲ ਵਰਗ ਦੇ, ਰੋਇੰਗ ਅੰਡਰ-14,17,21, 21 ਤੋ 30 ਸਾਲ, ਇਕੂਸਟ੍ਰੀਅਨ ਦੇ ਟਰਾਇਲ ਲਈ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਜ਼ਿਲ੍ਹਾ ਖੇਡ ਅਫ਼ਸਰ ਨਾਲ ਫੋਨ ਨੰਬਰ 0161-2410494 ’ਤੇ ਸੰਪਰਕ ਕੀਤਾ ਜਾਵੇ।


 



ਇਸ ਤੋਂ ਇਲਾਵਾ ਫੈਨਸਿੰਗ ਅੰਡਰ-14,17,21, 21 ਤੋ 40 ਸਾਲ, ਜਿਮਨਾਸਟਿਕ ਅੰਡਰ-14,17,21, 21 ਤੋ 30 ਸਾਲ, ਵੂਸੂ ਅੰਡਰ-14,17,21, 21 ਤੋ 40 ਸਾਲ, ਰਗਬੀ ਅੰਡਰ-14,17,21, 21 ਤੋ 40 ਸਾਲ ਦੇ ਟਰਾਇਲ ਮਲਟੀਪਰਪਜ ਹਾਲ, ਗੁਰੂ ਨਾਨਕ ਸਟੇਡੀਅਮ ਵਿਖੇ ਹੋਣਗੇ। 


ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ 6 ਅਕਤੂਬਰ ਨੂੰ ਰੋਲਰ ਸਕੇਟਿੰਗ ਅੰਡਰ-14, 17, 21, 21 ਤੋ 40 ਸਾਲ ਵਰਗ ਦੇ ਟਰਾਇਲ ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ ਵਿਖੇ ਹੋਣਗੇ। ਚਾਹਵਾਨ ਖਿਡਾਰੀ ਦਰਸਾਏ ਸ਼ਡਿਊਲ ਅਨੁਸਾਰ ਵੱਖ-ਵੱਖ ਖੇਡਾਂ ਦੇ ਟਰਾਇਲ ਦੇ ਸਕਦੇ ਹਨ। 


ਟਰਾਇਲਾਂ ਦਾ ਸਮਾਂ ਸਵੇਰ 9 ਵਜੇ ਹੋਵੇਗਾ ਤੇ ਉਪਰੋਕਤ ਮਿਤੀ ਤੋਂ ਇਲਾਵਾ ਕਿਸੇ ਵੀ ਖਿਡਾਰੀ ਦੇ ਟਰਾਇਲ ਨਹੀਂ ਲਏ ਜਾਣਗੇ। ਟਰਾਇਲ ਦੇਣ ਲਈ ਖਿਡਾਰੀ ਆਪਣੇ ਆਧਾਰ ਕਾਰਡ/ਜਨਮ ਸਰਟੀਫਿਕੇਟ ਦੀ ਫੋਟੋਕਾਪੀ ਨਾਲ ਜ਼ਰੂਰ ਲੈ ਕੇ ਆਉਣ, ਬਗੈਰ ਆਈਡੀ ਪਰੂਫ ਦੇ ਖਿਡਾਰੀ ਦੀ ਟਰਾਇਲਾਂ ਲਈ ਰਜਿਸਟ੍ਰੇਸਨ ਨਹੀਂ ਕੀਤੀ ਜਾਵੇਗੀ।


ਹੋਰ ਪੜ੍ਹੋ : ਭਾਰਤ ਦੇ ਮੈਚ ਕਦੋਂ, ਕਿੱਥੇ ਅਤੇ ਕਿੰਨੇ ਵਜੇ ਅਤੇ ਕਿਹੜੀ ਟੀਮ ਦੇ ਨਾਲ ਹੋਣਗੇ...ਇੱਥੇ ਜਾਣੋ ਟੀਮ ਇੰਡੀਆ ਦੀ ਪੂਰੀ ਜਾਣਕਾਰੀ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ









 


Iphone ਲਈ ਕਲਿਕ ਕਰੋ