ਲੁਧਿਆਣਾ ਦੇ ਹੈਬੋਵਾਲ ਵਿੱਚ ਜੋਸ਼ੀ ਨਗਰ ਵਿੱਚ ਦੇਰ ਰਾਤ ਇੱਕ ਪ੍ਰਾਪਰਟੀ ਕਾਰੋਬਾਰੀ ਦੇ ਘਰ ਉੱਤੇ ਹਮਲਾ ਹੋਇਆ। ਇਹ ਹਮਲਾਵਰ ਰਾਤ ਭਰ ਵਿੱਚ ਘਰ ਆਏ ਅਤੇ ਚਾਰ ਵਾਰ ਹਮਲਾ ਕੀਤਾ। ਘਰ ਵਿੱਚ ਮੌਜੂਦ ਮਹਿਲਾ ਨੇ ਦੱਸਿਆ ਕਿ ਹਮਲਾਵਰ ਰਾਤ 9:30, 12:30, 2:30 ਅਤੇ ਤੜਕੇ 4:30 ਵਜੇ ਆਏ ਅਤੇ ਹਰ ਵਾਰੀ ਉਨ੍ਹਾਂ ਦਾ ਇਰਾਦਾ ਹੋਰ ਵੀ ਖਤਰਨਾਕ ਹੁੰਦਾ ਗਿਆ।
ਇੱਟਾਂ-ਰੋੜੇ ਸਣੇ ਕਾਂਚ ਦੀਆਂ ਬੋਤਲਾਂ ਨਾਲ ਕੀਤਾ ਹਮਲਾ
ਜਾਣਕਾਰੀ ਦਿੰਦਿਆਂ ਪੀੜਿਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਉਹ ਰਾਤ ਨੂੰ ਇਕੱਲੀ ਸੌਂ ਰਹੀ ਸੀ ਤਾਂ ਉਸ ਦੇ ਘਰ ਦੇ ਮੇਨ ਗੇਟ ਨੂੰ ਇੱਟਾਂ ਨਾਲ ਤੋੜਨ ਦੀ ਭਿਆਨਕ ਆਵਾਜ਼ ਆਈ। ਪਹਿਲੀ ਮੰਜ਼ਿਲ ‘ਤੇ ਜਾ ਕੇ ਦੋਸ਼ੀਆਂ ਨੇ ਘਰ ਉੱਤੇ ਤੇਜ਼ਧਾਰ ਹਥਿਆਰਾਂ, ਕਾਂਚ ਦੀਆਂ ਬੋਤਲਾਂ ਅਤੇ ਇੱਟਾਂ ਨਾਲ ਹਮਲਾ ਕੀਤਾ। ਮਹਿਲਾ ਨਾਲ ਗਾਲੀ-ਗਲੌਜ ਕੀਤੀ ਗਈ ਅਤੇ ਉਨ੍ਹਾਂ ਨੂੰ ਜਾਨ ਨਾਲ ਮਾਰਨ ਦੀ ਧਮਕੀ ਦੇ ਕੇ ਫਰਾਰ ਹੋ ਗਏ।
ਪ੍ਰਾਪਰਟੀ ਕਾਰੋਬਾਰੀ ਦੇ ਪਰਿਵਾਰ ਅਨੁਸਾਰ ਲਗਭਗ ਦੋ ਮਹੀਨੇ ਪਹਿਲਾਂ ਇਨ੍ਹਾਂ ਹੀ ਮੁਲਜ਼ਮਾਂ ਨੇ ਉਨ੍ਹਾਂ ਦੇ ਦੋਵਾਂ ਪੁੱਤਰਾਂ ਨੂੰ ਬੇਰਹਿਮੀ ਨਾਲ ਕੁੱਟਿਆ ਸੀ, ਜਿਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਸੀ। ਇਸੇ ਪੁਰਾਣੀ ਰੰਜਿਸ਼ ਦਾ ਬਦਲਾ ਲੈਣ ਲਈ ਇਹ ਹਮਲਾ ਕੀਤਾ ਗਿਆ ਹੈ। ਜਿਸਦੀ ਸ਼ਿਕਾਇਤ ਪੁਲਿਸ ਵਿੱਚ ਕੀਤੀ ਗਈ ਸੀ। ਇਸ ਪੁਰਾਣੀ ਰੰਜਿਸ਼ ਦਾ ਬਦਲਾ ਲੈਣ ਲਈ ਇਹ ਹਮਲਾ ਕੀਤਾ ਗਿਆ।
17 ਨਾਮਜ਼ਦ ਦੋਸ਼ੀਆਂ ਉੱਤੇ ਕੇਸ ਦਰਜ, ਸਾਰੇ ਫਰਾਰ
ਮਹਿਲਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਰਾਜਾ ਗਿਰੀ ਉਰਫ਼ ਛੋਟੂ, ਐਸ ਗਿੱਲ, ਮਨੀ ਨਾਹਰ, ਬੌਬੀ ਨਾਹਰ, ਗੈਰੀ ਨਾਹਰ, ਆਸੂ, ਕਣੂ, ਮਨੀ, ਕ੍ਰਿਸ਼ਨਾ, ਕਣੂ ਪੇਪੀ, ਰਾਹੁਲ ਮੋਟਾ, ਨੇਪਾਲੀ, ਚੀਨੀ, ਮਨਵ ਸਹੋਤਾ, ਰਿਸ਼ਾਵ, ਨਿਤਿਨ, ਪੇਪੀ ਅਤੇ 1-2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਭਾਰਤੀ ਦੰਡ ਸੰਜੀਵਾ (BNS) ਦੀਆਂ ਗੰਭੀਰ ਧਾਰਾਵਾਂ 115(2), 351(2), 62, 191(3), 190 ਅਤੇ 324(4) ਅਧੀਨ ਕੇਸ ਦਰਜ ਕੀਤਾ ਹੈ।
ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਗੰਭੀਰਤਾ ਦੇਖਦੇ ਹੋਏ ਜਾਂਚ ਤੇਜ਼ ਕਰ ਦਿੱਤੀ ਹੈ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪਰ ਸਵਾਲ ਇਹ ਹੈ ਕਿ ਜਦ ਤੱਕ ਪੁਲਿਸ ਇਹਨਾਂ ਫਰਾਰ ਗੁੰਡਿਆਂ ਨੂੰ ਨਹੀਂ ਫੜਦੀ, ਉਦੋਂ ਤੱਕ ਪ੍ਰਾਪਰਟੀ ਕਾਰੋਬਾਰੀ ਦਾ ਪਰਿਵਾਰ ਡਰ ਅਤੇ ਦਹਿਸ਼ਤ ਵਿੱਚ ਜੀਉਂਦਾ ਰਹੇਗਾ।