ਲੁਧਿਆਣਾ ਦੇ ਵਿਸ਼ਵਕਰਮਾ ਚੌਂਕ 'ਚ ਸਥਿਤ ਇੱਕ ਬਹੁਮੰਜ਼ਿਲਾ ਇਮਾਰਤ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ। ਇਹ ਘਟਨਾ ਐਤਵਾਰ ਦੁਪਹਿਰ ਬਾਅਦ ਦੀ ਹੈ। ਇਮਾਰਤ ਕਾਫੀ ਪੁਰਾਣੀ ਸੀ ਅਤੇ ਖਾਲੀ ਪਈ ਹੋਈ ਸੀ। ਇਮਾਰਤ ਢਹਿਣ ਤੋਂ ਬਾਅਦ ਉੱਚੀ ਆਵਾਜ਼ ਨਾਲ ਇਲਾਕੇ 'ਚ ਭਗਦੜ ਮਚ ਗਈ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ।

ਲੋਕਾਂ ਦਾ ਕਹਿਣਾ ਹੈ ਕਿ ਇਹ ਇਮਾਰਤ ਲਗਭਗ 15 ਸਾਲ ਪਹਿਲਾਂ ਸਾਰੇ ਕਾਨੂੰਨੀ ਨਿਯਮਾਂ ਨੂੰ ਅਣਡਿੱਠਾ ਕਰਕੇ ਬਣਾਈ ਗਈ ਸੀ। ਇਸ ਖਸਤਾਹਾਲ ਇਮਾਰਤ ਦੀਆਂ ਸ਼ਿਕਾਇਤਾਂ ਆਸ-ਪਾਸ ਦੇ ਰਹਿਣ ਵਾਲੇ ਕਈ ਵਾਰ ਨਗਰ ਨਿਗਮ ਨੂੰ ਦਿੰਦੇ ਰਹੇ, ਪਰ ਇਸਦੇ ਬਾਵਜੂਦ ਵੀ ਨਗਰ ਨਿਗਮ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।

ਅਕਸਰ ਵੇਖਿਆ ਜਾਂਦਾ ਹੈ ਕਿ ਜਦੋਂ ਕੋਈ ਵੱਡਾ ਹਾਦਸਾ ਵਾਪਰਦਾ ਹੈ ਤਾਂ ਹੀ ਨਗਰ ਨਿਗਮ ਜਾਗਦਾ ਹੈ। ਇਸ ਹਾਦਸੇ ਨੇ ਫਿਰ ਨਗਰ ਨਿਗਮ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਮਿਲੀ ਜਾਣਕਾਰੀ ਅਨੁਸਾਰ ਇਮਾਰਤ ਦਾ ਮਲਬਾ ਬਿਜਲੀ ਦੇ ਤਾਰਾਂ 'ਤੇ ਡਿੱਗਿਆ ਜਿਸ ਕਾਰਨ ਇੱਕ ਬਿਜਲੀ ਦਾ ਖੰਭਾ ਵੀ ਢਹਿ ਗਿਆ। ਇਮਾਰਤ ਦੀ ਹਾਲਤ ਬਹੁਤ ਹੀ ਖਰਾਬ ਸੀ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਐਤਵਾਰ ਨੂੰ ਇਹ ਅਚਾਨਕ ਢਹਿ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪੁਲਿਸ ਦੇ ਕਰਮਚਾਰੀ ਪਹੁੰਚੇ। ਇਸ ਤੋਂ ਬਾਅਦ ਥਾਂ 'ਤੇ ਵੱਡੀ ਭੀੜ ਇਕੱਠੀ ਹੋ ਗਈ। ਯਾਦ ਰਹੇ ਕਿ ਬੀਤੇ ਦਿਨਾਂ ਥਾਪਰਾਂ ਮੁਹੱਲਾ ਅਤੇ ਨਾਰੀ ਮੁਹੱਲਾ 'ਚ ਵੀ ਪੁਰਾਣੀਆਂ ਇਮਾਰਤਾਂ ਢਹਿ ਗਈਆਂ ਸਨ, ਪਰ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਸੀ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।