Ludhiana news: ਲੁਧਿਆਣਾ ਦੇ ਪਿੰਡ ਭੌਰਾ ਵਿੱਚ ਰਹਿਣ ਵਾਲੇ ਨੌਜਵਾਨ ਵਲੋਂ ਫਾਹਾ ਲਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਜਦੋਂ ਤੱਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਪਤਨੀ ਘਰੇਲੂ ਕਲੇਸ਼ ਕਰਕੇ ਆਪਣੇ ਪੇਕੇ ਚਲੀ ਗਈ ਸੀ।

Continues below advertisement


ਜਾਣਕਾਰੀ ਮੁਤਾਬਕ ਮ੍ਰਿਤਕ ਸੰਨੀ ਦੇ ਭਰਾ ਬਾਘਾ ਦਾ ਕਹਿਣਾ ਹੈ ਕਿ ਉਸ ਦੇ ਭਰਾ ਦਾ ਵਿਆਹ ਤੋਂ ਬਾਅਦ ਇਕ ਸਾਲ ਦਾ ਮੁੰਡਾ ਹੈ। ਉਸ ਦੀ ਭਰਜਾਈ ਘਰੇਲੂ ਕਲੇਸ਼ ਕਰਕੇ ਆਪਣੇ ਪੇਕੇ ਗਈ ਹੋਈ ਸੀ। ਸ਼ਨੀਵਾਰ ਦੁਪਹਿਰ ਉਸ ਦਾ ਭਰਾ ਪਰਿਵਾਰ ਸਮੇਤ ਜਠੇਰਿਆਂ ਦੇ ਮੱਥਾ ਟੇਕ ਕੇ ਦੁਪਹਿਰ ਤੋਂ ਬਾਅਦ ਘਰ ਆਇਆ ਸੀ। ਉਹ ਆਪਣੇ ਸਹੁਰੇ ਘਰ ਗਿਆ ਹੋਇਆ ਸੀ।


ਇਹ ਵੀ ਪੜ੍ਹੋ: Lok Sabha Election 2024: BSP ਨੇ ਜਲੰਧਰ ਅਤੇ ਪਟਿਆਲਾ ਸੀਟ ਤੋਂ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ, ਜਾਣੋ ਕਿਸ ਨੂੰ ਦਿੱਤਾ ਟਿਕਟ?


ਉਸ ਨੇ ਦੱਸਿਆ ਕਿ ਸੰਨੀ ਨੇ ਮੈਨੂੰ ਫੋਨ ਕੀਤਾ ਕਿ ਮੈਂ ਜਾ ਰਿਹਾ ਹਾਂ, ਉਸ ਤੋਂ ਬਾਅਦ ਮੈਂ ਤੁਰੰਤ ਘਰ ਪਹੁੰਚਿਆ ਤਾਂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ  ਸੀ, ਭਰਾ  ਨੇ ਉਦੋਂ ਤੱਕ ਆਪਣੇ ਆਪ ਨੂੰ ਫਾਹਾ ਲਾ ਲਿਆ ਸੀ। ਉੱਥੇ ਹੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਵਿੱਚ ਰਖਵਾ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


ਇਹ ਵੀ ਪੜ੍ਹੋ: Punjab NSUI: ਲੋਕ ਸਭਾ ਚੋਣਾਂ ਤੋਂ ਪਹਿਲਾਂ NSUI ਦਾ ਵੱਡਾ ਫੈਸਲਾ, ਸਾਰੀਆਂ ਇਕਾਈਆਂ ਕੀਤੀਆਂ ਭੰਗ