Ludhiana News: ਲੁਧਿਆਣਾ ਦੀ ਅਬਦੁੱਲ੍ਹਾਪੁਰ ਬਸਤੀ 'ਚ ਪਲਾਸਟਿਕ ਦੇ ਡੋਰ ਨਾਲ ਬਾਈਕ ਸਵਾਰ ਦਾ ਗਲਾ ਵੱਢਿਆ ਗਿਆ। ਇਸ ਕਾਰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਲੋਕਾਂ ਵੱਲੋਂ ਉਸ ਨੂੰ ਤੁਰੰਤ ਸ੍ਰੀ ਗੁਰੂ ਤੇਗ ਬਹਾਦਰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇੱਥੇ ਡਾਕਟਰ ਨੇ ਉਸ ਦੀ ਸਾਹ ਦੀ ਨਾੜੀ ਦੀ ਉਪਰਲੀ ਪਰਤ ਕੱਟਣ ਕਰਕੇ 60 ਟਾਂਕੇ ਲਾਏ। 


ਜ਼ਖਮੀ ਦੀ ਪਛਾਣ ਰਾਜੇਸ਼ ਸਿੰਗਲਾ ਵਜੋਂ ਹੋਈ ਹੈ। ਉਸ ਨੇ ਦੱਸਿਆ ਕਿ ਜਦੋਂ ਉਹ ਸ਼ਿਵਪੁਰੀ ਮੰਦਰ ਜਾ ਰਿਹਾ ਸੀ ਤਾਂ ਪਲਾਸਟਿਕ ਦੀ ਡੋਰ ਨਾਲ ਉਸ ਦਾ ਗਲਾ ਵੱਢਿਆ ਗਿਆ। ਇਲਾਜ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਇਹ ਰਾਜੇਸ਼ ਦਾ ਪੁਨਰ ਜਨਮ ਹੈ। ਉਸ ਦੀ ਗਰਦਨ 'ਤੇ 60 ਟਾਂਕੇ ਲਾਉਣ ਤੋਂ ਬਾਅਦ ਉਸ ਨੂੰ ਬਚਾਇਆ ਜਾ ਸਕਿਆ ਹੈ। 


ਇਹ ਵੀ ਪੜ੍ਹੋ: Amritsar News: ਆਜ਼ਾਦੀ ਦੇ ਜਸ਼ਨਾਂ 'ਚ ਕਿਸੇ ਨੂੰ ਯਾਦ ਨਹੀਂ ਆਈਆਂ 10 ਲੱਖ ਲੋਕਾਂ ਦੀਆਂ ਚੀਕਾਂ...ਭਾਰਤ-ਪਾਕਿ ਵੰਡ ਵੇਲੇ ਗਈਆਂ ਸੀ ਜਾਨਾਂ


ਹਾਸਲ ਜਾਣਕਾਰੀ ਮੁਤਾਬਕ ਰਾਜੇਸ਼ ਸਿੰਗਲਾ ਆਪਣੇ ਪਰਿਵਾਰ ਵਿੱਚ ਕਮਾਉਣ ਵਾਲਾ ਇਕਲੌਤਾ ਹੈ। ਉਸ ਦਾ ਇੱਕ ਪੁੱਤਰ ਹੈ। ਜਦਕਿ ਉਸ ਦੀ ਪਤਨੀ ਦੀ ਕੁਝ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਲਾਸਟਿਕ ਦੇ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਲੋਕ ਇਸ ਕਾਤਲ ਧਾਗੇ ਨਾਲ ਮਰ ਰਹੇ ਹਨ।


ਦੂਜੇ ਪਾਸੇ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਡੋਰ ਦੇ 62 ਗੱਟੂ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ 15 ਅਗਸਤ ਨੂੰ ਚੈਕਿੰਗ ਮੁਹਿੰਮ ਚਲਾਈ ਸੀ। ਇਸ ਦੌਰਾਨ ਮੁਖਬਰ ਨੇ ਪ੍ਰਤਾਪ ਚੌਕ 'ਚ ਮੌਜੂਦ ਪੁਲਸ ਨੂੰ ਸੂਚਨਾ ਦਿੱਤੀ। ਇਸ ’ਤੇ ਪੁਲਿਸ ਨੇ ਵਿਸ਼ਵਕਰਮਾ ਕਲੋਨੀ ਵਿੱਚ ਛਾਪਾ ਮਾਰ ਕੇ ਮੁਲਜ਼ਮ ਕਰਨ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ।


ਇਹ ਵੀ ਪੜ੍ਹੋ: Delhi Politics: 1 KM ਸੜਕ ਬਣਾਉਣ ਲਈ ਖ਼ਰਚ ਕੀਤੇ 251 ਕਰੋੜ ਰੁਪਏ? AAP ਬੋਲੀ- 'ਇਹ ਇੰਨਾ ਵੱਡਾ ਘੋਟਾਲਾ ਹੈ ਕਿ...'


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।