Ludhian News: ਲੁਧਿਆਣਾ 'ਚ ਮੰਗਲਵਾਰ ਨੂੰ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਗਿੱਲ-1 ਅਤੇ ਗਿੱਲ-2 ਦੇ ਪਟਵਾਰਖਾਨੇ 'ਤੇ ਛਾਪੇਮਾਰੀ ਕੀਤੀ। ਚੈਕਿੰਗ ਦੌਰਾਨ ਉਨ੍ਹਾਂ 1 ਪਟਵਾਰੀ ਗੈਰ ਹਾਜ਼ਰ ਪਾਇਆ। ਜਦੋਂ ਵਿਧਾਇਕ ਸਿੱਧੂ ਨੇ ਪਟਵਾਰੀ ਤੋਂ ਸਮੇਂ ਸਿਰ ਡਿਊਟੀ ’ਤੇ ਨਾ ਪਹੁੰਚਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਪਹਿਲਾਂ ਦੱਸਿਆ ਕਿ ਉਹ ਵਾਧੂ ਚਾਰਜ ਕਾਰਨ ਕਿਸੇ ਹੋਰ ਥਾਂ ਚਲਾ ਗਿਆ ਹੈ।


ਜਦੋਂ ਵਿਧਾਇਕ ਨੇ ਪਟਵਾਰੀ ਨੂੰ ਲਾਈਵ ਲੋਕੇਸ਼ਨ ਬਾਰੇ ਪੁੱਛਿਆ ਤਾਂ ਉਸ ਨੇ ਕਰੀਬ 15 ਮਿੰਟ ਬਾਅਦ ਆਪਣੀ ਗਲਤੀ ਮੰਨਦਿਆਂ ਕਿਹਾ ਕਿ ਉਹ ਠੀਕ ਨਹੀਂ ਹੈ। ਇਸੇ ਲਈ ਉਹ ਆਪਣੇ ਪਿੰਡ ਆਇਆ ਹੈ। ਵਿਧਾਇਕ ਸਿੱਧੂ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨਾਲ ਗੱਲ ਕਰਕੇ ਨਵਾਂ ਪਟਵਾਰੀ ਤਾਇਨਾਤ ਕਰਵਾਉਣਗੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।



ਇਸ ਦੇ ਨਾਲ ਹੀ ਵਿਧਾਇਕ ਦੇ ਪਟਵਾਰ ਖਾਨੇ 'ਚ ਪਹੁੰਚਣ 'ਤੇ ਨਾਇਬ ਤਹਿਸੀਲਦਾਰ ਸ਼ੇਰਗਿੱਲ ਵੀ ਮੌਕੇ 'ਤੇ ਮੌਜੂਦ ਸਨ। ਉਨ੍ਹਾਂ ਦਾ ਸਟਾਫ ਵੀ ਹਾਜ਼ਰ ਸੀ। ਵਿਧਾਇਕ ਨੇ ਦੱਸਿਆ ਕਿ ਕਰੀਬ 15 ਲੋਕਾਂ ਦੀ ਆਨਲਾਈਨ ਰਜਿਸਟਰੀ ਹੋਣੀ ਹੈ। ਲੋਕਾਂ ਤੋਂ ਪੁੱਛਿਆ ਜਾਵੇਗਾ ਕਿ ਕੀ ਕਿਸੇ ਕਰਮਚਾਰੀ ਨੇ ਕੰਮ ਬਦਲੇ ਉਨ੍ਹਾਂ ਤੋਂ ਪੈਸੇ ਲਏ ਹਨ। ਸਿੱਧੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੀਆਂ ਅਚਨਚੇਤ ਚੈਕਿੰਗਾਂ ਜਾਰੀ ਰਹਿਣਗੀਆਂ।


ਜ਼ਿਕਰ ਕਰ ਦਈਏ ਕਿ ਕੁਲਵੰਤ ਸਿੰਘ ਸਿੱਧੂ ਲੁਧਿਆਣਾ ਦੇ ਆਤਮ ਨਗਰ ਹਲਕੇ ਤੋਂ ਵਿਧਾਇਕ ਹਨ। ਆਮ ਆਦਮੀ ਪਾਰਟੀ ਦੇ ਕਈ ਲੀਡਰ ਅਚਨਚੇਤ ਜਾ ਕੇ ਸਰਕਾਰੀ ਦਫ਼ਤਰਾਂ ਦੀ ਚੈਕਿੰਗ ਕਰਦੇ ਹਨ ਤੇ ਡਿਊਟੀ ਦੌਰਾਨ ਗੈਰਹਾਜ਼ਰ ਪਾਏ ਗਏ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਵੀ ਅਕਸਰ ਕਹੀ ਜਾਂਦੀ ਹੈ ਪਰ ਅਜੇ ਤੱਕ ਕਾਰਵਾਈ ਅਮਲੀ ਰੂਪ ਵਿੱਚ ਨਹੀਂ ਹੋਈ ਜਾਪਦੀ, ਕਿਉਂਕਿ ਅਜੇ ਵੀ ਦਫਤਰਾਂ ਵਿੱਚ ਅਧਿਕਾਰੀ ਗੈਰਹਾਜ਼ਰ ਪਾਏ ਜਾ ਰਹੇ ਹਨ। 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।