Ludhiana News: ਲੁਧਿਆਣਾ 'ਚ ਵੱਡੀ ਵਾਰਦਾਤ ਹੋਈ ਹੈ। ਇੱਥੇ ਸੋਮਵਾਰ ਦੇਰ ਰਾਤ ਇੱਕ ਐਨਆਰਆਈ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਬਰਿੰਦਰ ਸਿੰਘ (42) ਵਜੋਂ ਹੋਈ ਹੈ। ਇਹ ਕਤਲ ਦੋ ਬਾਈਕ ਸਵਾਰਾਂ ਨੇ ਕੀਤਾ ਹੈ। ਇਸ ਵਾਰਦਾਤ ਮਗਰੋਂ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 


ਹਾਸਲ ਜਾਣਕਾਰੀ ਮੁਤਾਬਕ ਬਰਿੰਦਰ ਆਪਣੇ ਨੌਕਰ ਨਾਲ ਫਾਰਮ ਹਾਊਸ ਠਾਕੁਰ ਕਲੋਨੀ ਤੋਂ ਵਾਪਸ ਘਰ ਜਾ ਰਿਹਾ ਸੀ। ਇਸ ਦੌਰਾਨ ਰਸਤੇ ਵਿੱਚ ਉਸ ਨੂੰ ਦੋ ਬਾਈਕ ਸਵਾਰਾਂ ਨੇ ਘੇਰ ਲਿਆ। ਗਾਲੀ-ਗਲੋਚ ਕਰਨ ਤੋਂ ਬਾਅਦ ਉਨ੍ਹਾਂ ਦੋਵਾਂ ਦੀ ਕੁੱਟਮਾਰ ਕੀਤੀ ਗਈ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ।


ਹਮਲੇ ਤੋਂ ਬਾਅਦ ਉਹ ਫਰਾਰ ਹੋ ਗਏ। ਜ਼ਖਮੀ ਨੌਕਰ ਨੇ ਰੌਲਾ ਪਾਇਆ ਤੇ ਮੌਕੇ 'ਤੇ ਲੋਕ ਇਕੱਠੇ ਹੋ ਗਏ। ਜ਼ਖ਼ਮੀ ਬਰਿੰਦਰ ਸਿੰਘ ਨੂੰ ਡੀਐਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਬਰਿੰਦਰ 3 ਮਹੀਨੇ ਪਹਿਲਾਂ ਹੀ ਕੈਨੇਡਾ ਤੋਂ ਭਾਰਤ ਆਇਆ ਸੀ।


ਇਹ ਵੀ ਪੜ੍ਹੋ: Kotkapura Golikand : ਸੁਖਬੀਰ ਬਾਦਲ ਨੂੰ ਮਿਲੀ ਵੱਡੀ ਰਾਹਤ, ਅਦਾਲਤ ਨੇ ਇਹ ਮੰਗ ਕੀਤੀ ਸਵਿਕਾਰ


ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਵਿੱਚ ਮਾਮਲਾ ਦੁਸ਼ਮਣੀ ਦਾ ਜਾਪਦਾ ਹੈ। ਹਮਲੇ ਤੋਂ ਬਾਅਦ ਬਦਮਾਸ਼ ਉਸ ਦਾ ਮੋਬਾਈਲ ਤੇ ਨਕਦੀ ਵੀ ਲੈ ਗਏ। ਪੁਲਿਸ ਐਨਆਰਆਈ ਦੀ ਕਾਲ ਡਿਟੇਲ ਆਦਿ ਵੀ ਚੈੱਕ ਕਰੇਗੀ ਤਾਂ ਜੋ ਮਾਮਲੇ ਦਾ ਪਤਾ ਲੱਗ ਸਕੇ। ਪੁਲਿਸ ਸੀਸੀਟੀਵੀ ਵੀ ਚੈੱਕ ਕਰ ਰਹੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Punjab Floods: ਘੱਗਰ ਦੇ ਪਾਣੀ ਦਾ ਕਹਿਰ, ਹਾਈਵੇ ਉੱਪਰ ਹੀ ਬਣਾਉਣ ਲੱਗੇ ਬੰਨ੍ਹ, ਟਰੈਕਟਰ ਲੈ ਕੇ ਪਹੁੰਚ ਗਏ ਲੋਕ, ਆਰਮੀ ਵੀ ਮੌਜੂਦ