Ludhiana news: ਅੱਜ ਖੰਨਾ ਦੇ ਕਸਬਾ ਬੀਜਾ ਦੇ ਰਹਿਣ ਵਾਲੇ ਫੌਜੀ ਜਵਾਨ ਨਾਇਕ ਹਰਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਪਰ ਦੁੱਖ ਦੀ ਗੱਲ ਇਹ ਹੈ ਕਿ ਇਲਾਕੇ ਦਾ ਕੋਈ ਵੀ ਉੱਚ ਅਧਿਕਾਰੀ ਜਾਂ ਸਿਆਸੀ ਆਗੂ ਸੰਸਕਾਰ ਵੇਲੇ ਨਹੀਂ ਪਹੁੰਚਿਆ।


ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਵੱਲੋਂ ਖੰਨਾ ਦੀ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਚੀਮਾ ਦੀ ਡਿਊਟੀ ਲਗਾਈ ਗਈ ਸੀ, ਜੋ ਕਿ ਕਰੀਬ ਇੱਕ ਘੰਟਾ ਬਾਅਦ ਵਿੱਚ ਪਹੁੰਚੇ ਅਤੇ ਫੌਜੀ ਜਵਾਨ ਹਰਦੀਪ ਸਿੰਘ ਨੂੰ ਸਰਧਾਂਜਲੀ ਭੇਟ ਕੀਤੀ।


ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੇ 2 ਪੁੱਤਰਾਂ ਅਤੇ ਪਤਨੀ ਨੂੰ ਪਿੱਛੇ ਛੱਡ ਗਿਆ ਹੈ। ਇਸ ਵੇਲੇ ਪਰਿਵਾਰ ਗਰੀਬੀ ਹਾਲਤ ਵਿੱਚ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਹਰਦੀਪ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਕਿਉਂਕਿ ਉਹ ਡਿਊਟੀ ਦੌਰਾਨ ਹੀ ਉਨ੍ਹਾਂ ਦੀ ਮੌਤ ਹੋਈ ਹੈ ਅਤੇ ਜਿਹੜੀਆਂ ਸਹੂਲਤਾਂ ਬਾਕੀ ਫੌਜੀ ਜਵਾਨਾਂ ਨੂੰ ਮਿਲਦੀਆਂ ਹਨ, ਉਹ ਸਹੂਲਤਾਂ ਹਰਦੀਪ ਸਿੰਘ ਦੇ ਪਰਿਵਾਰ ਨੂੰ ਵੀ ਦਿੱਤੀਆਂ ਜਾਣ।


ਪਰਿਵਾਰਕ ਮੈਂਬਰ ਨੇ ਦੱਸਿਆ ਕਿ 2003 ਵਿੱਚ ਹਰਦੀਪ ਸਿੰਘ ਫੌਜ ਵਿੱਚ ਭਰਤੀ ਹੋਏ ਸਨ ਅਤੇ ਦੋ ਸਾਲ ਬਾਅਦ ਉਨ੍ਹਾਂ ਨੇ ਸੇਵਾ ਮੁਕਤ ਹੋਣਾ ਸੀ। ਪਰਿਵਾਰ ਮੈਂਬਰਾਂ ਨੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ।


ਇਹ ਵੀ ਪੜ੍ਹੋ: Punjab news: ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੀਤੀ ਜਾ ਰਹੀ ਹਰ ਕੋਸ਼ਿਸ਼, ਕੰਪਿਊਟਰ ਲੈਬ ਦੇ ਉਦਘਾਟਨ ਦੌਰਾਨ ਬੋਲੇ ਹਰਪਾਲ ਚੀਮਾ


ਸ਼ਹੀਦ ਨਾਇਕ ਹਰਦੀਪ ਸਿੰਘ ਦੇ ਅੰਤਿਮ ਸੰਸਕਾਰ ਵਿੱਚ ਵਿੱਚ ਕਿਸੇ ਵੀ ਸਰਕਾਰੀ ਅਧਿਕਾਰੀ ਦਾ ਨਾਂ ਪਹੁੰਚਣਾ ਜਾਂ ਹਲਕੇ ਦੇ ਐਮਐਲਏ ਤੇ ਪ੍ਰਸ਼ਾਸਨ ਦੇ ਵਤੀਰੇ ਸਬੰਧੀ ਰੋਸ ਪਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਫੌਜੀ ਜਵਾਨ ਹਰਦੀਪ ਸਿੰਘ ਦੇ ਮਾਤਾ ਪਿਤਾ ਦੀ ਕੁਝ ਸਾਲ ਪਹਿਲਾਂ ਹੀ ਮੌਤ ਵੀ ਹੋ ਚੁੱਕੀ ਹੈ।


ਇਦਾਂ ਹੋਈ ਮੌਤ


ਕਸਬਾ ਬੀਜਾ ਦੇ ਰਹਿਣ ਵਾਲੇ ਫੌਜੀ ਜਵਾਨ ਨਾਇਕ ਹਰਦੀਪ ਸਿੰਘ ਜੋ ਕਿ 117 ਇੰਜੀਨੀਅਰਿੰਗ ਵਿੱਚ ਤਾਇਨਾਤ ਸਨ। ਉਹ ਕੁਝ ਸਮਾਂ ਪਹਿਲਾਂ ਹੀ ਛੁੱਟੀਆਂ ਕੱਟ ਕੇ ਵਾਪਸ ਜੋਧਪੁਰ ਪਹੁੰਚੇ ਤਾਂ ਉਨ੍ਹਾਂ ਨੂੰ ਸੁਨੇਹਾ ਮਿਲਿਆ ਕਿ ਉਨ੍ਹਾਂ ਦੀ ਧਰਮ ਪਤਨੀ ਬਿਮਾਰ ਹੈ। ਇਸ ਕਰਕੇ ਹਰਦੀਪ ਸਿੰਘ ਨੇ ਦੁਬਾਰਾ ਛੁੱਟੀ ਲੈ ਲਈ ਅਤੇ 22 ਅਕਤੂਬਰ ਨੂੰ ਜੋਧਪੁਰ ਤੋਂ ਬਸ ਰਾਹੀਂ ਲੁਧਿਆਣਾ ਲਈ ਰਵਾਨਾ ਹੋ ਗਏ।


ਅਗਲੇ ਦਿਨ 23 ਨਵੰਬਰ ਨੂੰ ਜਦੋਂ ਇਹ ਬੱਸ ਲੁਧਿਆਣਾ ਦੇ ਬਸ ਸਟੈਂਡ ਪਹੁੰਚੀ ਤਾਂ ਸਾਰੀਆਂ ਸਵਾਰੀਆਂ ਉੱਤਰ ਚੁੱਕੀਆਂ ਸਨ ਪਰ ਹਰਦੀਪ ਸਿੰਘ ਨਹੀਂ ਉਤਰਿਆ। ਜਦੋਂ ਬੱਸ ਕੰਡਕਟਰ ਨੇ ਵੇਖਿਆ ਕਿ ਹਰਦੀਪ ਸਿੰਘ ਇਕੱਲਾ ਹੀ ਬੈਠਾ ਹੈ ਤਾਂ ਕੰਡਕਟਰ ਨੇ ਉਸ ਨੂੰ ਵੇਖਿਆ ਤਾਂ ਉਹ ਗੰਭੀਰ ਹਾਲਤ ਵਿੱਚ ਪਾਇਆ ਗਿਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਪਤਾ ਲੱਗਿਆ ਕਿ ਉਸ ਦੀ ਮੌਤ ਹਾਰਟ ਅਟੈਕ ਨਾਲ ਮੌਤ ਹੋ ਚੁੱਕੀ ਹੈ।


ਇਹ ਵੀ ਪੜ੍ਹੋ: Sangrur news: ਈਟੀਟੀ 5994 ਯੂਨੀਅਨ ਨੇ ਸਤੌਜ ਨੇੜੇ ਕੱਢਿਆ ਰੋਸ ਮਾਰਚ, ਕਿਹਾ, “....ਅਗਾਮੀ ਚੌਣਾਂ ਦੌਰਾਨ ਘਰ-ਘਰ ਜਾ ਕੇ ਕਰਾਂਗੇ ਭੰਡੀ ਪ੍ਰਚਾਰ”