Ludhiana news: ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ (Ladowal toll plaza) ਦੀਆਂ ਕੀਮਤਾਂ ਵਿੱਚ ਇੱਕ ਵਾਰ ਮੁੜ ਵਾਧਾ ਕੀਤਾ ਗਿਆ ਹੈ। ਦੱਸ ਦਈਏ ਕਿ ਬੀਤੀਂ ਰਾਤ ਤੋਂ ਹੀ ਟੋਲ ਪਲਾਜ਼ਾ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। 


ਹਰ ਗੱਡੀ ਦੇ ਇੱਕ ਗੇੜੇ ਵਿੱਚ ਲਗਭਗ 50 ਰੁਪਏ ਤੱਕ ਕੀਤਾ ਗਿਆ ਵਾਧਾ


ਕੀਮਤਾਂ ਵਿੱਚ ਲਗਭਗ 30 ਫੀਸਦੀ ਦਾ ਇਜਾਫ਼ਾ ਹੋਣ ਕਰਕੇ ਹਰ ਗੱਡੀ ਦਾ ਇੱਕ ਤਰਫ ਜਾਣ ਦੀ ਕੀਮਤ 50 ਰੁਪਏ ਤੱਕ ਵੱਧ ਗਈ ਹੈ।


ਵਧੀਆਂ ਕੀਮਤਾਂ ਦਾ ਲੋਕਾਂ ਨੇ ਕੀਤਾ ਵਿਰੋਧ, ਦੱਸਿਆ ਸਭ ਤੋਂ ਮਹਿੰਗਾ ਟੋਲ ਪਲਾਜ਼ਾ


ਇਸ ਦਾ ਲੋਕਾਂ ਨੇ ਵਿਰੋਧ ਕਰਦਿਆਂ ਕਿਹਾ ਕਿ ਇਹ ਨਜਾਇਜ਼ ਹੈ। ਪੰਜਾਬ ਦਾ ਇਹ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਸਰਕਾਰ ਨੂੰ ਇਸ ‘ਤੇ ਠੱਲ ਪਾਉਣ ਦੀ ਲੋੜ ਹੈ। ਰਾਹਗੀਰਾਂ ਨੇ ਕਿਹਾ ਕਿ ਮਨਮਰਜ਼ੀ ਦੇ ਨਾਲ ਕੀਮਤਾਂ ਵਧਾਈਆਂ ਜਾ ਰਹੀਆਂ ਹਨ। ਟੋਲ ਪਲਾਜ਼ਾ ਮੁਲਾਜ਼ਮਾਂ ‘ਤੇ ਕੋਈ ਵੀ ਕੰਟਰੋਲ ਨਹੀਂ ਹੈ।


ਇਹ ਵੀ ਪੜ੍ਹੋ: ਨਾ ਸਾੜੋ ਪਰਾਲੀ ! ਹਰ ਸਾਲ ਇਸ ਕੰਪਨੀ ਨੂੰ ਚਾਹੀਦੀ ਹੈ ਇੱਕ ਲੱਖ ਟਨ ਪਰਾਲੀ, ਰੋਜ਼ 10 ਟਨ ਗੈਸ ਕੀਤੀ ਜਾਂਦੀ ਹੈ ਤਿਆਰ


ਪਿਛਲੇ 6 ਮਹੀਨਿਆਂ ਵਿੱਚ ਤੀਜੀ ਵਾਰ ਵਧੀਆਂ ਕੀਮਤਾਂ


ਉਨ੍ਹਾਂ ਨੇ ਕਿਹਾ ਕਿ ਪਿਛਲੇ ਛੇ ਮਹੀਨਿਆਂ ਵਿੱਚ ਇਹ ਕੀਮਤਾਂ ਤੀਜੀ ਵਾਰ ਵੱਧ ਗਈਆਂ ਹਨ। ਪਹਿਲਾਂ ਕੀਮਤਾਂ 135 ਰੁਪਏ ਸੀ, ਉਸ ਤੋਂ ਬਾਅਦ 150 ਰੁਪਏ ਹੋ ਗਈ ਅਤੇ ਫਿਰ 165 ਅਤੇ ਹੁਣ 215 ਰੁਪਏ ਛੋਟੀ ਕਾਰ ਦੇ ਇੱਕ ਗੇੜੇ ਦੇ ਕਰ ਦਿੱਤੇ ਹਨ। ਇਸੇ ਤਰ੍ਹਾਂ ਕਮਰਸ਼ੀਅਲ ਗੱਡੀਆਂ ਦੇ ਪਾਸ ਦੀ ਕੀਮਤ ਵੀ 20 ਕਿਲੋਮੀਟਰ ਦੀ ਰੇਂਜ ਤੱਕ 330 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Punjab news: ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੀਤੀ ਜਾ ਰਹੀ ਹਰ ਕੋਸ਼ਿਸ਼, ਕੰਪਿਊਟਰ ਲੈਬ ਦੇ ਉਦਘਾਟਨ ਦੌਰਾਨ ਬੋਲੇ ਹਰਪਾਲ ਚੀਮਾ