Sangrur News: ਦੇਸ਼ ਦੇ ਸਭ ਤੋਂ ਵੱਡੇ ਗੈਸ ਪਲਾਟ ਵਰਬਿਓ ਕੰਪਨੀ ਇੰਡੀਆ ਜੋ ਪਿੰਡ ਖੰਡੇਵਾਦ ਵਿਖੇ ਸਥਿਤ ਹੈ, ਨੂੰ ਹਰੇਕ ਸਾਲ ਗੈਸ ਤਿਆਰ ਕਰਨ ਲਈ ਇਕ ਲੱਖ ਟਨ ਪਰਾਲੀ ਦੀ ਜਰੂਰਤ ਪੈਂਦੀ ਹੈ ਜੋ ਸਾਨੂੰ ਇਕੱਠੀ ਕਰਨੀ ਪੈਂਦੀ ਹੈ। ਇਹ ਵਿਚਾਰ ਵਰਬਿਓ ਕੰਪਨੀ ਦੀ ਅਸਿਸਟੈਂਟ ਮੈਨੇਜਰ ਕ੍ਰਿਸ਼ਨ ਕੁਮਾਰ ਜੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।
ਉਨ੍ਹਾਂ ਦੱਸਿਆ ਕਿ ਇਹ ਜਰਮਨ ਦੀ ਕੰਪਨੀ ਕਈ ਸਾਲਾਂ ਤੋਂ ਨਿਰੰਤਰ ਕੰਮ ਕਰ ਰਹੀ ਹੈ। ਜਿੱਥੇ ਅਸੀਂ ਇਸ ਸਾਲ ਇਹ ਪਰਾਲੀ 28 ਸਤੰਬਰ ਤੋਂ ਤਕਰੀਬਨ 22 ਨਵੰਬਰ ਤੱਕ ਇਕੱਠੀ ਕੀਤੀ ਅਤੇ ਸਾਨੂੰ ਹਰੇਕ ਸਾਲ ਭਾਰੀ ਮਾਤਰਾ ਵਿੱਚ ਪਰਾਲੀ ਦੀ ਜ਼ਰੂਰਤ ਪੈਂਦੀ ਹੈ ਜਿਸ ਤੋਂ ਅਸੀਂ ਗੈਸ ਬਣਾਉਦੇ ਹਾਂ। ਕ੍ਰਿਸ਼ਨ ਕੁਮਾਰ ਜੈਨ ਨੇ ਦੱਸਿਆ ਕਿ ਹਰ ਰੋਜ਼ 9 ਤੋਂ 10 ਟਨ ਗੈਸ ਅਸੀਂ ਪਰਾਲੀ ਤੋਂ ਬਣਾਉਂਦੇ ਹਾਂ। ਇਸ ਗੈਸ ਸਬੰਧੀ ਸਾਡਾ ਇੰਡੀਅਨ ਆਇਲ ਕੰਪਨੀ ਨਾਲ ਸਮਝੌਤਾ ਹੈ ਜਿਸ ਨੂੰ ਅਸੀਂ ਟੈਂਕਰਾਂ ਰਾਹੀਂ ਗੈਸ ਭੇਜਦੇ ਹਾਂ।
ਇਸ ਦੇ ਨਾਲ ਹੀ ਉਨਾਂ ਕਿਹਾ ਕਿ ਸਾਡਾ ਮਕਸਦ ਸਿਰਫ਼ ਗੈਸ ਬਣਾਉਣ ਦਾ ਹੀ ਨਹੀਂ ਸਗੋਂ ਇਲਾਕੇ ਦਾ ਵਾਤਾਵਰਣ ਸਾਫ ਰੱਖ ਕੇ ਗਰੀਨਰੀ ਦਾ ਰੂਪ ਦੇਣਾ ਹੈ। ਅਸੀਂ ਇਸ ਗੈਸ ਪਲਾਟ ਦੇ ਨਾਲ ਖਾਦ ਵੀ ਤਿਆਰ ਕਰਦੇ ਹਾਂ ਜੋ ਕਿ ਕਿਸਾਨਾਂ ਨੂੰ ਫਰੀ ਵੰਡਦੇ ਹਾਂ। ਇਨ੍ਹਾਂ ਦੱਸਿਆ ਕਿ ਅਸੀਂ ਕੰਪਨੀ ਦੇ 15 ਕਿਲੋਮੀਟਰ ਏਰੀਏ ਵਿੱਚੋਂ ਪਰਾਲੀ ਇਕੱਠੀ ਕਰਦੇ ਹਾਂ ਜੇਕਰ ਸਾਨੂੰ ਪਰਾਲੀ ਘੱਟ ਰਹਿ ਜਾਵੇ ਤਾਂ ਦੂਰ ਵੀ ਚਲੇ ਜਾਂਦੇ ਹਾਂ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਫੈਕਟਰੀ ਨੇੜਲੇ ਕਿਸਾਨਾਂ ਵਿੱਚ ਰੋਸ ਹੈ ਕਿ ਸਾਡੀ ਪਰਾਲੀ ਨਹੀਂ ਚੁੱਕਦੇ ਬਾਰੇ ਉਨਾ ਕਿਹਾ, ਕਿ ਅਸੀਂ ਗਰੇਡ ਬਣਾਏ ਹੋਏ ਹਨ, ਕਿ ਇਸ ਗ੍ਰੇਡ ਤੱਕ ਪਰਾਲੀ ਇਕੱਠੀ ਕਰਨੀ ਹੈ ਅਤੇ ਨਮੀਂ ਚੈੱਕ ਕਰਨ ਉਪਰੰਤ ਜੇਕਰ ਠੀਕ ਹੈ ਤਾਂ ਟੀਮ ਭੇਜ ਦਿੰਦੇ ਹਾਂ ਗੱਠਾਂ ਬਣਵਾਉਂਦੇ ਹਾਂ ਤੇ ਜੇ ਨਮੀਂ ਜਿਆਦਾ ਹੈ ਤਾਂ ਨਮੀਂ ਘਟਣ ਤੱਕ ਉਥੋਂ ਪਰਾਲੀ ਨਹੀਂ ਚੁੱਕਦੇ।
ਉਹਨਾਂ ਕਿਸਾਨਾਂ ਤੋਂ ਸਾਥ ਮੰਗਦਿਆਂ ਕਿਹਾ ਕਿ ਪ੍ਰਦੂਸ਼ਣ ਘਟਾਉਣ ਅਤੇ ਹਰਿਆਲੀ ਵਧਾਉਣ ਲਈ ਅਸੀਂ ਕਿਸਾਨਾਂ ਤੋਂ ਜਿੱਥੇ ਉਮੀਦ ਰੱਖਦੇ ਹਾਂ ਉਥੇ ਅਸੀਂ ਉਨ੍ਹਾਂ ਹੀ ਬਣਦੀ ਸਹੂਲਤ ਦੇਣ ਲਈ ਵਰਬੀਓ ਕੰਪਨੀ ਹਰ ਸਮੇਂ ਤਤਪਰ ਰਹਿੰਦੀ ਹੈ।