Ludhiana News: ਪੰਜਾਬ ਦੇ ਲੁਧਿਆਣਾ 'ਚ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਸ਼ਿੰਗਾਰ ਰੋਡ 'ਤੇ ਬਣੇ ਕਰਿਸਪੀ ਰੈਸਟੋਰੈਂਟ 'ਤੇ ਰੇਡ ਮਾਰੀ। ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਉੱਥੇ ਕੁਝ ਲੋਕ ਜੂਆ ਖੇਡ ਰਹੇ ਹਨ। ਪੁਲਿਸ ਦੀ ਰੇਡ ਨਾਲ ਹੀ ਓਥੇ ਹੜਕੰਪ ਮਚ ਗਿਆ।

ਪੁਲਿਸ ਨੇ ਰੈਸਟੋਰੈਂਟ ਦੀ ਘੇਰਾਬੰਦੀ ਕਰਕੇ 7 ਜੂਆਰੀਆਂ ਨੂੰ ਕਾਬੂ ਕਰ ਲਿਆ, ਜਦਕਿ ਰੈਸਟੋਰੈਂਟ ਦਾ ਮਾਲਕ ਫਿਲਹਾਲ ਫਰਾਰ ਹੈ। ਪੁਲਿਸ ਨੇ ਜੂਆ ਖੇਡ ਰਹੇ ਲੋਕਾਂ ਕੋਲੋਂ 2 ਲੱਖ ਤੋਂ ਵੱਧ ਨਕਦੀ ਅਤੇ ਨੋਟ ਗਿਣਨ ਵਾਲੀ ਮਸ਼ੀਨ ਵੀ ਬਰਾਮਦ ਕੀਤੀ ਹੈ।

ਸੂਚਨਾ ਮਿਲਣ 'ਤੇ ਪੁਲਿਸ ਵੱਲੋਂ ਕਰਵਾਈ ਕਰਦੇ ਹੋਏ ਮਾਰੀ ਰੇਡ

ਜਾਣਕਾਰੀ ਮੁਤਾਬਕ ਇਲਾਕੇ 'ਚ ਚੱਲ ਰਹੇ ਜੂਏ ਕਾਰਨ ਲੋਕ ਪ੍ਰੇਸ਼ਾਨ ਸਨ। ਕਿਸੇ ਨੇ ਪੁਲਿਸ ਨੂੰ ਜੂਏ ਬਾਰੇ ਸੂਚਨਾ ਦਿੱਤੀ। ਇਸ ਤੋਂ ਬਾਅਦ ਚੌਕੀ ਹਰਬੰਸਪੁਰਾ ਅਤੇ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਰੈਸਟੋਰੈਂਟ 'ਤੇ ਛਾਪਾ ਮਾਰਿਆ। ਪੁਲਿਸ ਨੂੰ ਥਾਂ 'ਤੇ 7 ਲੋਕ ਤਾਸ਼ ਖੇਡਦੇ ਮਿਲੇ। ਉਨ੍ਹਾਂ ਕੋਲੋਂ ਤਾਸ਼ ਦੀਆਂ ਗੱਡੀਆਂ ਅਤੇ ਨਕਦੀ ਵੀ ਬਰਾਮਦ ਹੋਈ।

ਆਰੋਪੀਆਂ ਦੀ ਪਛਾਣ ਜੋਗੀ ਰਾਏ ਨਿਵਾਸੀ ਮਾਧੋਪੁਰੀ, ਹਿਤੇਸ਼ ਨਿਵਾਸੀ ਦਰੇਸੀ, ਕਮਲਪ੍ਰੀਤ ਸਿੰਘ ਨਿਵਾਸੀ ਮਾਧੋਪੁਰੀ, ਵਿਵੇਕ ਨਿਵਾਸੀ ਦੁਰਗਾਪੁਰੀ, ਧਰੁਵ ਨਿਵਾਸੀ ਡੀ.ਪੀ. ਕਾਲੋਨੀ, ਸੰਭਵ ਕੁਮਾਰ ਨਿਵਾਸੀ ਪੁਰਾਣਾ ਬਜ਼ਾਰ ਦਰੇਸੀ, ਜਸਕਰਨ ਝੱਬਾ ਨਿਵਾਸੀ ਫਿਰੋਜ਼ਪੁਰ ਅਤੇ ਰੈਸਟੋਰੈਂਟ ਦੇ ਮਾਲਕ ਅਰੁਣ ਕੁਮਾਰ ਵਜੋਂ ਹੋਈ ਹੈ।

ਹੋਰ ਥਾਵਾਂ ਉੱਤੇ ਵੀ ਸ਼ਰੇਆਮ ਚੱਲਦਾ ਹੈ ਇਹ ਧੰਦਾ

ਆਰੋਪੀਆਂ ਖ਼ਿਲਾਫ ਪੁਲਿਸ ਨੇ BNS ਦੀ ਧਾਰਾ 13-A3-67 ਜੂਆ ਕਾਨੂੰਨ, 112-318(4) ਦੇ ਤਹਿਤ ਕੇਸ ਦਰਜ ਕੀਤਾ ਹੈ। ਇੱਥੇ ਦੱਸਣਯੋਗ ਹੈ ਕਿ ਲੁਧਿਆਣਾ ਦੇ ਕਈ ਇਲਾਕੇ ਅਜਿਹੇ ਹਨ ਜਿੱਥੇ ਜੂਆ ਸ਼ਰੇਆਮ ਚੱਲ ਰਿਹਾ ਹੈ।

ਦੱਸਣਯੋਗ ਗੱਲ ਹੈ ਕਿ ਜਨਕਪੁਰੀ, ਜਮਾਲਪੁਰ ਅਤੇ ਟਿੱਬਾ ਰੋਡ ਵਰਗੇ ਇਲਾਕਿਆਂ ਵਿੱਚ ਕਈ ਥਾਵਾਂ 'ਤੇ ਸੱਟਾ ਖਿਲਵਾਉਣ ਵਾਲਿਆਂ ਨੇ ਕਿਰਾਏ 'ਤੇ ਘਰ ਵੀ ਲਏ ਹੋਏ ਹਨ।

 

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।