' ਕੁਰਬਾਨੀ ਵਿਅਰਥ ਨਹੀਂ ਜਾਣੀ ਚਾਹੀਦੀ'
ਮਨਦੀਪ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਉਸ ਦੀ ਆਪਣੇ ਲੜਕੇ ਨਾਲ ਫੋਨ ’ਤੇ ਗੱਲ ਹੋਈ ਸੀ। ਬੇਟਾ ਬਿਲਕੁਲ ਠੀਕ ਸੀ। ਸ਼ਹਾਦਤ ਦੀ ਸੂਚਨਾ ਸ਼ਾਮ ਨੂੰ ਫੋਨ 'ਤੇ ਮਿਲੀ। ਪਤਨੀ ਜਗਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਪਤੀ ਸ਼ਹੀਦ ਹੋ ਗਿਆ ਹੈ ਪਰ ਉਸਨੂੰ ਯਕੀਨ ਨਹੀਂ ਆ ਰਿਹਾ ਸੀ। ਕਿਉਂਕਿ ਉਨ੍ਹਾਂ ਦੀ ਦੁਪਹਿਰ ਵੇਲੇ ਹੀ ਫ਼ੋਨ 'ਤੇ ਗੱਲ ਹੁੰਦੀ ਸੀ। ਮਨਦੀਪ ਸਿੰਘ ਦੀ ਪਤਨੀ ਜਗਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਣੀ ਚਾਹੀਦੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਹਮਲੇ ਬੰਦ ਕੀਤੇ ਜਾਣ। ਮਸਲਾ ਬੈਠ ਕੇ ਹੱਲ ਕਰਨਾ ਚਾਹੀਦਾ ਹੈ।
'ਕੁਰਬਾਨੀ 'ਤੇ ਫ਼ਕਰ '
ਮਨਦੀਪ ਸਿੰਘ ਦਾ ਚਾਚਾ ਜਸਵੀਰ ਸਿੰਘ ਖੁਦ ਭਾਰਤੀ ਫੌਜ ਤੋਂ ਸੇਵਾਮੁਕਤ ਹੈ। ਜਸਵੀਰ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਲੰਬੇ ਸਮੇਂ ਤੋਂ ਅਜਿਹੇ ਹਮਲੇ ਹੋ ਰਹੇ ਹਨ, ਜਿਨ੍ਹਾਂ 'ਚ ਜਵਾਨ ਸ਼ਹੀਦ ਹੁੰਦੇ ਹਨ। ਉਸ ਨੂੰ ਆਪਣੇ ਭਤੀਜੇ ਦੀ ਕੁਰਬਾਨੀ 'ਤੇ ਫ਼ਕਰ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਗਟਾਇਆ ਦੁੱਖ
ਜੰਮੂ-ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ 5 ਜਵਾਨਾਂ 'ਚੋਂ 4 ਪੰਜਾਬ ਦੇ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਨਾਂ ਦੀ ਸ਼ਹਾਦਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਹਮਲੇ 'ਚ ਸ਼ਹੀਦ ਹੋਏ ਜਵਾਨ ਸੇਵਕ ਸਿੰਘ ਬਠਿੰਡਾ ਦੇ ਤਲਵੰਡੀ ਸਾਬੋ ਦੇ ਪਿੰਡ ਬਾਘਾ ਦੇ ਰਹਿਣ ਵਾਲੇ ਸਨ। ਜਦੋਂਕਿ ਕੁਲਵੰਤ ਸਿੰਘ ਮੋਗਾ ਦੇ ਪਿੰਡ ਚੜਿੱਕ ਦਾ ਰਹਿਣ ਵਾਲਾ ਸੀ। ਇਸ ਤੋਂ ਇਲਾਵਾ ਹਰੀਕ੍ਰਿਸ਼ਨ ਸਿੰਘ ਗੁਰਦਾਸਪੁਰ ਦੇ ਤਲਵੰਡੀ ਭਰਥ ਦੇ ਪਿੰਡ ਅਲੀਵਾਲ ਦਾ ਰਹਿਣ ਵਾਲਾ ਸੀ।
Poonch Terror Attack : ਸ਼ਹੀਦ ਮਨਦੀਪ ਸਿੰਘ ਦਾ ਕੱਲ ਹੋਵੇਗਾ ਅੰਤਿਮ ਸਸਕਾਰ, ਪਤਨੀ ਨੇ ਕਿਹਾ- 'ਉਨ੍ਹਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਣੀ ਚਾਹੀਦੀ'
ਏਬੀਪੀ ਸਾਂਝਾ
Updated at:
21 Apr 2023 10:01 PM (IST)
Edited By: shankerd
Punjab News : ਜੰਮੂ-ਕਸ਼ਮੀਰ ਦੇ ਪੁੰਛ 'ਚ ਹੋਏ ਅੱਤਵਾਦੀ ਹਮਲੇ 'ਚ ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਸ਼ਹਿਰ ਦੇ ਪਿੰਡ ਚਣਕੋਈਆਂ ਦਾ ਰਹਿਣ ਵਾਲਾ ਮਨਦੀਪ ਸਿੰਘ ਸ਼ਹੀਦ ਹੋ ਗਿਆ ਹੈ। ਮਨਦੀਪ ਸਿੰਘ ਆਪਣੇ ਪਿੱਛੇ ਮਾਤਾ, ਪਤਨੀ
Poonch Terror Attack
NEXT
PREV
Punjab News : ਜੰਮੂ-ਕਸ਼ਮੀਰ ਦੇ ਪੁੰਛ 'ਚ ਹੋਏ ਅੱਤਵਾਦੀ ਹਮਲੇ 'ਚ ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਸ਼ਹਿਰ ਦੇ ਪਿੰਡ ਚਣਕੋਈਆਂ ਦਾ ਰਹਿਣ ਵਾਲਾ ਮਨਦੀਪ ਸਿੰਘ ਸ਼ਹੀਦ ਹੋ ਗਿਆ ਹੈ। ਮਨਦੀਪ ਸਿੰਘ ਆਪਣੇ ਪਿੱਛੇ ਮਾਤਾ, ਪਤਨੀ ਅਤੇ ਇੱਕ ਪੁੱਤਰ ਤੇ ਧੀ ਛੱਡ ਗਿਆ ਹੈ। ਪੁੱਤਰ ਦੀ ਉਮਰ 9 ਸਾਲ ਅਤੇ ਬੇਟੀ ਦੀ ਉਮਰ 11 ਸਾਲ ਹੈ। ਫੌਜੀ ਅਧਿਕਾਰੀਆਂ ਨੇ ਦੇਰ ਰਾਤ ਫੋਨ 'ਤੇ ਪਰਿਵਾਰ ਨੂੰ ਮਨਦੀਪ ਦੀ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ। ਮ੍ਰਿਤਕ ਦੇਹ ਅੱਜ ਸ਼ਾਮ ਤੱਕ ਘਰ ਆ ਜਾਵੇਗੀ ਅਤੇ ਸ਼ਨੀਵਾਰ ਸਵੇਰੇ 11 ਵਜੇ ਪਿੰਡ ਵਿੱਚ ਹੀ ਅੰਤਿਮ ਸਸਕਾਰ ਕੀਤਾ ਜਾਵੇਗਾ।
Published at:
21 Apr 2023 10:01 PM (IST)
- - - - - - - - - Advertisement - - - - - - - - -