Punjab News: ਪੰਜਾਬ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਬਾਬਾ ਥਾਨ ਸਿੰਘ ਚੌਕ ਨੇੜੇ ਇੱਕ ਜਿੰਮ ਦੇ ਬਾਹਰ ਲਗਾਏ ਗਏ ਬਿਜਲੀ ਮੀਟਰ ਵਿੱਚ ਹੋਏ ਜ਼ੋਰਦਾਰ ਧਮਾਕੇ ਕਾਰਨ ਦੋ ਲੋਕ ਗੰਭੀਰ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਗੰਭੀਰ ਰੂਪ ਵਿੱਚ ਸੜੇ ਹੋਏ ਇਲੈਕਟ੍ਰੀਸ਼ੀਅਨ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਦੋਂ ਕਿ ਜਿੰਮ ਟ੍ਰੇਨਰ ਨੂੰ ਡਾਕਟਰਾਂ ਵੱਲੋਂ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।
ਜਾਣਕਾਰੀ ਅਨੁਸਾਰ ਜਿੰਮ ਦੇ ਬਾਹਰ ਲੱਗੇ ਬਿਜਲੀ ਦੇ ਮੀਟਰ ਤੋਂ ਧੂੰਆਂ ਨਿਕਲਦਾ ਦੇਖਿਆ ਤਾਂ ਜਿੰਮ ਟ੍ਰੇਨਰ ਅਤੇ ਹੋਰ ਦੁਕਾਨਦਾਰਾਂ ਨੇ ਬਿਜਲੀ ਮੀਟਰ ਦੀ ਜਾਂਚ ਕਰਨ ਲਈ ਇੱਕ ਪ੍ਰਾਈਵੇਟ ਇਲੈਕਟ੍ਰੀਸ਼ੀਅਨ ਨੂੰ ਬੁਲਾਇਆ। ਇਸ ਦੌਰਾਨ ਜਦੋਂ ਇਲੈਕਟ੍ਰੀਸ਼ੀਅਨ ਮੀਟਰ ਦੀ ਜਾਂਚ ਕਰ ਰਿਹਾ ਸੀ ਤਾਂ ਬਿਜਲੀ ਦੇ ਮੀਟਰ ਵਿੱਚ ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਉੱਥੇ ਮੌਜੂਦ ਜਿਮ ਟ੍ਰੇਨਰ ਅਤੇ ਇਲੈਕਟ੍ਰੀਸ਼ੀਅਨ ਹਾਦਸੇ ਦਾ ਸ਼ਿਕਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੌਰਾਨ ਇਲੈਕਟ੍ਰੀਸ਼ੀਅਨ ਦਾ ਚਿਹਰਾ ਬੁਰੀ ਤਰ੍ਹਾਂ ਸੜ ਗਿਆ ਅਤੇ ਜਿੰਮ ਟ੍ਰੇਨਰ ਵੀ ਜ਼ਖਮੀ ਹੋ ਗਿਆ। ਇਸ ਹਾਦਸੇ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਵਿਚਾਲੇ ਦਹਿਸ਼ਤ ਦਾ ਮਾਹੌਲ ਹੈ। ਜ਼ੋਰਦਾਰ ਧਮਾਕਾ ਵੇਖ ਹਰ ਕੋਈ ਡਰਿਆ ਹੋਇਆ ਹੈ।
Read MOre: Budget 2025: ਮਿਡਲ ਕਲਾਸ ਨੂੰ ਵੱਡੀ ਰਾਹਤ, 12 ਲੱਖ ਰੁਪਏ ਤੱਕ ਨਹੀਂ ਕੋਈ ਟੈਕਸ; ਇੱਥੇ ਪੜ੍ਹੋ ਪੂਰੀ ਡਿਟੇਲ
Read MOrE: Punjab News: ਪੰਜਾਬ 'ਚ 15 ਘੰਟੇ ਲੱਗਿਆ ਬਿਜਲੀ ਦਾ ਲੰਬਾ ਕੱਟ, ਜਾਣੋ ਲੋਕਾਂ ਲਈ ਕਿਹੜੀ ਚੀਜ਼ ਬਣੀ ਮੁਸੀਬਤ ?
Read MOre: Punjab News: ਪੰਜਾਬ ਦੇ ਸਕੂਲਾਂ ਨੂੰ ਲੈ ਸਰਕਾਰ ਨੇ ਚੁੱਕਿਆ ਵੱਡਾ ਕਦਮ, ਘਰ-ਘਰ ਪਹੁੰਚਣਗੇ ਸੁਨੇਹੇ; ਜਾਣੋ ਕਿਉਂ...
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।