Punjab News: ਬੁੱਢੇ ਦਰਿਆ ਵਿੱਚ ਪੈ ਰਹੇ ਫੈਕਟਰੀਆਂ ਦੇ ਜ਼ਹਿਰੀਲੇ ਪਾਣੀ ਨੂੰ ਰੋਕਣ ਲਈ ਅਦਾਕਾਰ ਤੇ ਨਿਰਦੇਸ਼ਕ ਅਮਤੋਜ ਮਾਨ ਤੇ ਸਮਾਜ ਸੇਵੀ ਤੇ ਸਿਆਸਤਦਾਨ ਲੱਖਾ ਸਿਧਾਣਾ ਨੇ ਪੰਜਾਬੀਆਂ ਦੇ ਨਾਂਅ ਵੀਡੀਓ ਸਾਂਝੀ ਕੀਤੀ ਹੈ। ਉਨ੍ਹਾਂ ਪੰਜਾਬੀਆਂ ਨੂੰ 3 ਦਸੰਬਰ ਨੂੰ ਲੁਧਿਆਣਾ ਵਿੱਚ ਫਿਰੋਜ਼ਪੁਰ ਰੋਡ ਉੱਤੇ ਬਣੇ ਵੇਰਕਾ ਪਲਾਂਟ ਕੋਲ ਪਹੁੰਚਣ ਲਈ ਕਿਹਾ ਹੈ।



ਵੀਡੀਓ ਵਿੱਚ ਲੱਖਾ ਸਿਧਾਣਾ ਨੇ ਕਿਹਾ ਕਿ 3 ਦਸੰਬਰ ਨੂੰ ਫਿਰੋਜ਼ਪੁਰ ਰੋਡ ਉੱਤੇ ਵੇਰਕਾ ਪਲਾਂਟ ਕੋਲ ਵੱਧ ਤੋਂ ਵੱਧ ਪਹੁੰਚੋ, ਹੁਣ ਮੌਤ ਘਰ ਵਿੱਚ ਆ ਗਈ ਹੈ ਜਾਂ ਤਾਂ ਉੱਠ ਕੇ ਤੁਰੋ ਜਾਂ ਫਿਰ ਮੌਤ ਨੂੰ ਘਰੇ ਬੈਠ ਕੇ ਹੀ ਗਲੇ ਲਾ ਲਓ। ਲੱਖਾ ਸਿਧਾਣਾ ਨੇ ਕਿਹਾ ਕਿ ਹੋ ਸਕਦਾ ਹੈ ਕਿ ਸਰਕਾਰ ਉਨ੍ਹਾਂ ਨੂੰ ਫੜ੍ਹੇ ਲਵੇ ਪਰ ਆਪਣਾ ਪ੍ਰੋਗਰਾਮ ਜਿਉਂ ਦੀ ਤਿਉਂ ਰਹੇਗਾ, ਕਿਸੇ ਵੀ ਤਰੀਕੇ ਨਾਲ ਉੱਥੇ ਪਹੁੰਚੋ ਜੇ ਪੁਲਿਸ ਰਾਹ ਵਿੱਚ ਰੋਕਦੀ ਹੈ ਤਾਂ ਉੱਥੇ ਹੀ ਸੜਕ ਜਾਮ ਕਰ ਦਿਓ।



ਇਸ ਨੂੰ ਲੈ ਕੇ ਅਮਤੋਜ ਮਾਨ ਨੇ ਕਿਹਾ ਕਿ ਤੁਸੀਂ ਕੋਈ ਕੰਮ ਗੈਰ ਕਾਨੂੰਨੀ ਨਹੀਂ ਕਰ ਰਹੇ ਹੋ, ਸੰਵਿਧਾਨਿਕ ਅਦਾਰਿਆਂ ਨੇ ਵੀ ਇਨ੍ਹਾਂ ਨੂੰ ਬੰਦ ਕਰ ਲਈ ਕਿਹਾ ਹੈ। ਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਫੋਕਲ ਪੁਆਂਇਟ, ਤਜਪੁਰ ਰੋਜ ਤੇ ਬਹਾਦਰਕੇ ਵਾਲੇ ਮੋਘੇ ਬੰਦ ਕਰਨੇ ਹਨ ਜਿੱਥੋਂ 9 ਕਰੋੜ ਤੋਂ ਵੱਧ ਪਾਣੀ ਵਿੱਚ ਜ਼ਹਿਰ ਘੋਲਿਆ ਜਾ ਰਿਹਾ ਹੈ।



ਮਾਨ ਨੇ ਕਿਹਾ ਕਿ ਸਰਕਾਰਾਂ ਤੁਹਾਨੂੰ ਉਕਸਾਉਣਗੀਆਂ ਤੇ ਹਿੰਸਾ ਦੀ ਵੀ ਕੋਸ਼ਿਸ਼ ਕਰਨਗੀਆਂ ਪਰ ਆਪਾ ਸਾਰਾ ਕੁਝ ਸ਼ਾਂਤੀ ਨਾਲ ਨੇਪਰੇ ਚਾੜ੍ਹਨਾ ਹੈ। ਸਰਕਾਰ ਆਪਣੇ ਬੰਦੇ ਵੀ ਸੰਘਰਸ਼ ਵਿੱਚ ਫਿਟ ਕਰੇਗੀ ਪਰ ਆਪਾ ਇਹ ਮੋਰਚਾ ਜਿੱਤਣਾ ਹੈ। ਪੰਜਾਬੀਆਂ ਨੂੰ ਹੁਣ ਉੱਠਣਾ ਪਵੇਗਾ ਕਿਉਂਕਿ ਹੁਣ ਨਾ ਸਾਡੇ ਪੀਣ ਵਾਲਾ ਤੇ ਨਾ ਹੀ ਨਹਾਉਣ ਵਾਲਾ ਸਾਫ ਪਾਣੀ ਹੈ। ਪੰਜਾਬ ਵਿੱਚੋਂ ਇੱਕ ਕੈਂਸਰ ਟਰੇਨ ਤਾਂ ਚੱਲਦੀ ਹੈ ਹੋਰ ਕਿੰਨੀਆ ਚਲਾਵਾਂਗੇ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।