Ludhiana news: ਲੁਧਿਆਣਾ ਨਗਰ ਨਿਗਮ ਮੁੱਖ ਦਫ਼ਤਰ ਨੂੰ ਤਾਲਾ ਲਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸੰਸਦ ਮੈਂਬਰ ਰਵਨੀਤ ਬਿੱਟੂ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਵਿਧਾਇਕ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸੰਜੈ ਤਲਵਾੜ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਨੂੰ ਅੱਜ ਅਦਾਲਤ ਵਲੋਂ ਜ਼ਮਾਨਤ ’ਤੇ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।


ਉੱਥੇ ਹੀ ਜ਼ਮਾਨਤ ਮਿਲਣ ਤੋਂ ਬਾਅਦ ਰਵਨੀਤ ਬਿੱਟੂ ਇੱਕ ਵਾਰ ਫਿਰ ਪੰਜਾਬ ਸਰਕਾਰ 'ਤੇ ਭੜਕਦੇ ਨਜ਼ਰ ਆਏ ਅਤੇ ਉਨ੍ਹਾਂ ਨੂੰ ਕਿਹਾ ਕਿ ਪੰਜਾਬ ਦਾ ਬਜਟ ਸਿਰਫ਼ ਖ਼ਾਲੀ ਪੀਪਾ ਹੈ।


ਇਹ ਵੀ ਪੜ੍ਹੋ: Punjab news: ਪੰਜਾਬ ਸਰਕਾਰ 'ਤੇ ਭੜਕੇ ਤਰੁਣ ਚੁੱਘ, ਕਿਹਾ - ਭਗਵੰਤ ਮਾਨ ਸਰਕਾਰ ਨੇ ਪੰਜਾਬ ਸਿਰ ਕਰਜ਼ੇ ਦੀ ਪੰਡ ਕੀਤੀ ਭਾਰੀ


ਲੁਧਿਆਣਾ ਨਗਰ ਨਿਗਮ ਮੁੱਖ ਦਫ਼ਤਰ ਨੂੰ ਤਾਲਾ ਲਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸੰਸਦ ਮੈਂਬਰ ਰਵਨੀਤ ਬਿੱਟੂ ਸਣੇ ਹੋਰ ਆਗੂਆਂ ਨੂੰ ਅਦਾਲਤ ਵਲੋਂ ਜ਼ਮਾਨਤ ’ਤੇ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਹਨ।


ਇਨ੍ਹਾਂ ਸਾਰਿਆਂ ਨੂੰ ਬੀਤੇ ਕੱਲ੍ਹ ਗ੍ਰਿਫ਼ਤਾਰ ਕਰਨ ਤੋਂ ਬਾਅਦ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿੱਥੇ ਅਦਾਲਤ ਨੇ ਇਨ੍ਹਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਲਈ ਨਾਭਾ ਦੀ ਨਵੀ ਜ਼ਿਲ੍ਹਾ ਜੇਲ੍ਹ ਭੇਜ ਦਿੱਤਾ ਗਿਆ ਸੀ ਅਤੇ ਰਵਨੀਤ ਬਿੱਟੂ ਇੱਕ ਵਾਰ ਫਿਰ ਪੰਜਾਬ ਸਰਕਾਰ ਤੇ ਗਰਜੇ ਅਤੇ ਕਿਹਾ ਕਿ ਪੰਜਾਬ ਦਾ ਬਜਟ ਸਿਰਫ਼ ਖਾਲੀ ਪੀਪਾ ਹੈ।


ਇਸ ਮੌਕੇ ਐਮਪੀ ਰਵਨੀਤ ਸਿੰਘ ਬਿੱਟੂ ਨੇ ਜੇਲ੍ਹ ਤੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਹੜੇ ਚੋਣ ਮੈਨੀਫੈਸਟੋ ਵਿੱਚ ਵਾਅਦੇ ਕੀਤੇ ਗਏ ਸਨ ਉਹ ਅਜੇ ਤੱਕ ਪੂਰੇ ਨਹੀਂ ਹੋਏ ਅਤੇ ਉਨ੍ਹਾਂ ਦੀ ਆਵਾਜ਼ ਚੁੱਕਣ ਦਾ ਖਮਿਆਜਾ ਸਾਨੂੰ ਭੁਗਤਣਾ ਪੈ ਰਿਹਾ ਹੈ ਪਰ ਅਸੀਂ ਇਨ੍ਹਾਂ ਤੋਂ ਨਹੀਂ ਡਰਦੇ ਅਤੇ ਅਸੀਂ ਵੱਡੀ ਰਣਨੀਤੀ ਲੁਧਿਆਣਾ ਵਿਖੇ ਬਣਾਵਾਂਗੇ ਅਤੇ ਪੰਜਾਬ ਸਰਕਾਰ ਦੇ ਖਿਲਾਫ ਵੱਡਾ ਸੰਘਰਸ਼ ਉਲੀਕਾਂਗੇ।


ਰਵਨੀਤ ਬਿੱਟੂ ਨੇ ਕਿਹਾ ਕਿ ਕਾਂਗਰਸ ਨੇ ਕਰਜ਼ਾ ਨਹੀਂ ਚੜਾਇਆ ਕਰਜ਼ਾ ਤਾਂ ਆਪ ਪਾਰਟੀ ਨੇ ਚੜਾਇਆ ਹੈ ਅਤੇ ਜੋ ਕਿ ਦੋ ਸਾਲਾਂ ਵਿੱਚ 65 ਹਜਰ ਕਰੋੜ ਰੁਪਆ ਕਰਜ਼ਾ ਲੈ ਲਿਆ,ਕਰਜ਼ਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਚੜਾਇਆ।


ਪੰਜਾਬ ਦੇ ਸੈਸ਼ਨ ਦੌਰਾਨ ਪੱਤਰਕਾਰ ਨੂੰ ਵਿਧਾਇਕ ਪਠਾਣ ਮਾਜਰਾ ਵੱਲੋਂ ਧਮਕੀ ਦੇਣ ਤੇ ਰਮਨੀਤ ਬਿੱਟੂ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਇਹ ਪਠਾਣ ਹੈ ਇਹ ਪਠਾਣ ਦੇ ਨਾਮ ਤੇ ਕੁਝ ਹੋਰ ਹੀ ਹੈ ਅਤੇ ਇਹਨਾਂ ਨੂੰ ਪੱਤਰਕਾਰਾਂ ਦਾ ਸਨਮਾਨ ਕਰਨਾ ਨਹੀਂ ਆਉਂਦਾ। ਬਿੱਟੂ ਨੇ ਕਿਹਾ ਕਿ ਆਪ ਪਾਰਟੀ ਵਿੱਚ ਦੋ ਤਿੰਨ ਜਣੇ ਹਨ, ਜਿਨ੍ਹਾਂ ਨੂੰ ਬੋਲਣ ਦਾ ਬਿਲਕੁਲ ਨਹੀਂ ਪਤਾ ਹੈ, ਜਿਸ ਵਿੱਚ ਸਿੱਧੇ ਤੌਰ ਤੇ ਉਨ੍ਹਾਂ ਨੇ ਪਠਾਣ ਮਾਜਰਾ ਅਤੇ ਚੇਤਨ ਜੋੜੇ ਮਾਜਰਾ ਨੂੰ ਜ਼ਿੰਮੇਵਾਰ ਠਹਿਰਾਇਆ।


ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਲਗਾਤਾਰ ਈਡੀ ਵੱਲੋਂ ਸੰਮਨ ਜਾਰੀ ਕਰਨ ‘ਤੇ ਕੋਈ ਜਵਾਬ ਨਾ ਦੇਣ ‘ਤੇ ਬਿੱਟੂ ਨੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਸੱਚੇ ਹੋ ਤਾਂ ਪੇਸ਼ ਕਿਉਂ ਨਹੀਂ ਹੁੰਦੇ। ਇਨ੍ਹਾਂ ਦੀਆਂ ਲੱਤਾਂ ਭਾਰ ਨਹੀਂ ਝੱਲ ਪਾ ਰਹੀਆਂ ਜਿਸ ਕਰਕੇ ਇਹ ਪੇਸ਼ ਨਹੀਂ ਹੁੰਦੇ ਅਤੇ ਇਹ ਆਪਣੀ ਜਾਨ ਬਚਾ ਕੇ ਇਧਰ-ਉਧਰ ਭੱਜ ਰਹੇ ਹਨ ਅਤੇ ਰਾਘਵ ਚੱਢਾ ਵੀ ਹੁਣ ਭੱਜ ਰਿਹਾ ਹੈ।


 


ਹਾਈ ਕੋਰਟ ਵੱਲੋਂ ਜਿਹੜੇ ਪੰਜਾਬ ਸਰਕਾਰ ਅਤੇ ਹਰਿਆਣਾ ਸਰਕਾਰ ਨੂੰ ਨਸ਼ੇ ਦੇ ਮੁੱਦੇ ਨੂੰ ਲੈ ਕੇ ਡੀਜੀਪੀ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਤੁਸੀਂ ਹਿਮਾਚਲ ਪੁਲਿਸ ਦੀ ਤਰਜ ‘ਤੇ ਕੰਮ ਕਰੋ ਤਾਂ ਬਿੱਟੂ ਨੇ ਕਿਹਾ ਕਿ ਪੰਜਾਬ ਪੁਲਿਸ ਬਹੁਤ ਹੀ ਵਧੀਆ ਕਾਬਲ ਹੈ ਪਰ ਸਰਕਾਰ ਵੱਲੋਂ ਇਨ੍ਹਾਂ ਨੂੰ ਆਜ਼ਾਦੀ ਨਹੀਂ ਦਿੱਤੀ ਜਾ ਰਹੀ।


ਇਨ੍ਹਾਂ ਸਾਰਿਆਂ ਨੂੰ ਬੀਤੇ ਕੱਲ੍ਹ ਗ੍ਰਿਫ਼ਤਾਰ ਕਰਨ ਤੋਂ ਬਾਅਦ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿੱਥੇ ਅਦਾਲਤ ਨੇ ਇਨ੍ਹਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਲਈ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਭੇਜ ਦਿੱਤਾ ਗਿਆ ਸੀ। 


ਇਹ ਵੀ ਪੜ੍ਹੋ: Punjab news: ਡਰੱਗ ਮਾਮਲੇ 'ਚ SIT ਸਾਹਮਣੇ ਪੇਸ਼ ਹੋਏ ਮਜੀਠੀਆ, ਮਾਨ ਸਰਕਾਰ ਬਾਰੇ ਆਖੀ ਇਹ ਗੱਲ



 


 


ਇਹ ਵੀ ਪੜ੍ਹੋ: Punjab news: ਡਰੱਗ ਮਾਮਲੇ 'ਚ SIT ਸਾਹਮਣੇ ਪੇਸ਼ ਹੋਏ ਮਜੀਠੀਆ, ਮਾਨ ਸਰਕਾਰ ਬਾਰੇ ਆਖੀ ਇਹ ਗੱਲ