Punjab News: ਕਾਂਗਰਸ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ 'ਤੇ ਪਾਰਟੀ ਉਨ੍ਹਾਂ ਦੇ ਨਾਲ ਖੜ੍ਹੀ ਹੈ। ਸਰਕਾਰ ਗ਼ਲਤ ਬਦਲਾ ਲੈ ਰਹੀ ਹੈ। ਸੁਖਪਾਲ ਖਹਿਰਾ ਕਈ ਵਾਰ ਇਹ ਲੜਾਈ ਲੜ ਚੁੱਕੇ ਹਨ। ਉਹ ਇਕੱਲੇ ਹੀ ਲੜਾਈ ਲੜਨ ਦੇ ਸਮਰੱਥ ਹਨ। ਸੁਖਪਾਲ ਸਿੰਘ ਖਹਿਰਾ ਨੂੰ ਪਹਿਲਾਂ ਵੀ ਸੁਪਰੀਮ ਕੋਰਟ ਨੇ ਬਰੀ ਕੀਤਾ ਸੀ ਤੇ ਹੁਣ ਵੀ ਉਹ ਬਰੀ ਹੋ ਜਾਣਗੇ।
ਇਸ ਮੌਕੇ ਬਿੱਟੂ ਨੇ ਬਿਕਰਮ ਮਜੀਠੀਆ ਉੱਤੇ ਤੰਜ ਕਸਦਿਆਂ ਕਿਹਾ ਕਿ ਇਹ 2015 ਦੀ ਇੱਕ FIR ਹੈ ਜਿਸ ਵਿੱਚ ਖਹਿਰਾ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਹੈ ਇਹ ਤੁਹਾਡੀ ਸਰਕਾਰ ਨੇ FIR ਦਰਜ ਕਰਵਾਈ ਸੀ ਅਤੇ FIR ਜਲਾਲਾਬਾਦ ਵਿੱਚ ਤੁਹਾਡੇ ਚਹੇਤੇ ਅਫਸਰਾਂ ਨੇ ਹੀ ਦਰਜ ਕਰਵਾਈ ਸੀ, ਤੁਸੀਂ ਕਹਿੰਦੇ ਹੋ ਕਿ ਮੈਂ ਖਹਿਰਾ ਦੇ ਨਾਲ ਹਾਂ। ਬਿੱਟੂ ਨੇ ਕਿਹਾ ਕਿ ਤੁਸੀਂ ਆਪਣੀ ਪਾਰਟੀ ਦਾ ਖ਼ਿਆਲ ਰੱਖੋ ਤੇ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕਰੋ।
ਇਸ ਮੌਕੇ ਉਨ੍ਹਾਂ ਨੇ ਇੰਡੀਆ ਗਠਜੋੜ ਦਾ ਪਾਰਟੀ ਦੇ ਲੀਡਰਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਬਾਰੇ ਕਿਹਾ ਕਿ ਪੰਜਾਬ ਦੇ ਤਿੰਨ ਵੱਡੇ ਆਗੂ ਪਾਰਟੀ ਹਾਈਕਮਾਂਡ ਨੂੰ ਦੱਸਣ ਕਿ ਜੇ ਇੰਡੀਆ ਗਠਜੋੜ ਬਣਦਾ ਹੈ ਤਾਂ ਅਸੀਂ ਉਸ ਦੇ ਉਮੀਦਵਾਰ ਨਹੀਂ ਹੋਵਾਂਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿਗ, ਪ੍ਰਤਾਪ ਸਿੰਘ ਬਾਜਵਾ ਅਤੇ ਚਰਨਜੀਤ ਸਿੰਘ ਚੰਨੀ ਪਹਿਲਾਂ ਫੈਸਲਾ ਲੈਣ ਤੇੇ ਕਾਂਗਰਸ ਪਾਰਟੀ ਹਾਈਕਮਾਂਡ ਨੂੰ ਦੱਸਣ ਕਿ ਜੇ ਇੰਡੀਆ ਗਠਜੋੜ ਹੁੰਦਾ ਹੈ ਤਾਂ ਅਸੀਂ ਉਸ ਦੇ ਉਮੀਦਵਾਰ ਨਹੀਂ ਹੋਵਾਂਗ ਜੇਕਰ ਤਿੰਨੋਂ ਲੋਕ ਇਹ ਕਹਿੰਦੇ ਹਨ ਕਿ ਜੇ ਇੰਡੀਆ ਗਠਜੋੜ ਹੁੰਦਾ ਹੈ ਤਾਂ ਅਸੀਂ ਤਿੰਨੋਂ ਅਤੇ ਸਾਡੇ ਪਰਿਵਾਰ ਵਿੱਚੋਂ ਕੋਈ ਵੀ ਚੋਣ ਨਹੀਂ ਲੜਾਂਗੇ ਤਾਂ ਇਸਦਾ ਪ੍ਰਭਾਵ ਵੱਖਰਾ ਹੋਵੇਗਾ,ਇਹ ਇੱਕ ਵੱਖਰਾ ਸੁਨੇਹਾ ਭੇਜੇਗਾ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।