Ludhiana News: ਜਗਰਾਉਂ ਸ਼ਹਿਰ ਦੇ ਵਾਰਡ ਨੰਬਰ 16 ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਵਿਅਕਤੀ ਘੰਟਿਆਂਬੱਧੀ ਕਤਾਰ ਵਿੱਚ ਖੜ੍ਹਾ ਰਿਹਾ ਅਤੇ ਜਦੋਂ ਉਸ ਦੀ ਵੋਟ ਪਾਉਣ ਦੀ ਵਾਰੀ ਆਈ ਤਾਂ ਅਧਿਕਾਰੀ ਨੇ ਕਿਹਾ ਕਿ ਉਸ ਦੀ ਵੋਟ ਪਹਿਲਾਂ ਹੀ ਪੈ ਚੁੱਕੀ ਹੈ। ਇਹ ਸੁਣ ਕੇ ਵੋਟਰਾਂ ਨੇ ਅਧਿਕਾਰੀਆਂ 'ਤੇ ਗੰਭੀਰ ਦੋਸ਼ ਲਾਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਰਡ ਨੰਬਰ 16 ਦੇ ਵੋਟਰ ਅਸ਼ੋਕ ਕੁਮਾਰ ਵਾਸੀ ਸ਼ਾਸਤਰੀ ਨਗਰ ਨੇ ਦੱਸਿਆ ਕਿ ਉਨ੍ਹਾਂ ਦੀ ਵੋਟ ਨੰਬਰ 745 ਸੀ ਤੇ ਉਨ੍ਹਾਂ ਦੀ ਵੋਟ ਬੂਥ ਨੰਬਰ 121 'ਤੇ ਸੀ। ਜਦੋਂ ਉਹ ਆਪਣੀ ਵੋਟ ਪਾਉਣ ਲਈ ਆਏ ਤਾਂ ਉਹ ਘੰਟਿਆਂਬੱਧੀ ਕਤਾਰ ਵਿੱਚ ਖੜ੍ਹੇ ਰਹੇ ਜਦੋਂ ਉਨ੍ਹਾਂ ਦੀ ਵੋਟ ਪਾਉਣ ਦੀ ਵਾਰੀ ਆਈ ਤਾਂ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੀ ਵੋਟ ਪੈ ਚੁੱਕੀ ਹੈ।
ਉਸ ਨੇ ਕਿਹਾ ਕਿ ਉਸ ਕੋਲ ਆਧਾਰ ਕਾਰਡ, ਵੋਟਰ ਕਾਰਡ, ਸਭ ਕੁਝ ਹੈ, ਫਿਰ ਉਸ ਦੀ ਵੋਟ ਕਿਸ ਨੇ ਪਾਈ ਅਤੇ ਕਿਵੇਂ, ਕੋਈ ਹੋਰ ਵੋਟ ਪਾ ਕੇ ਚਲਾ ਗਿਆ। ਉਥੇ ਬੈਠੇ ਪੋਲਿੰਗ ਏਜੰਟ ਸਮੇਤ ਅਧਿਕਾਰੀਆਂ ਨੇ ਵੋਟ ਪਾਉਣ ਵਾਲੇ ਵਿਅਕਤੀ ਦੇ ਵੋਟਰ ਕਾਰਡ ਜਾਂ ਆਧਾਰ ਕਾਰਡ ਦੀ ਜਾਂਚ ਨਹੀਂ ਕੀਤੀ ਪਰ ਅਧਿਕਾਰੀਆਂ ਨੇ ਉਸ ਦੀ ਗੱਲ ਨਹੀਂ ਸੁਣੀ ਅਤੇ ਉਸ ਨੂੰ ਬਾਹਰ ਕੱਢ ਦਿੱਤਾ ਗਿਆ।