Samarala News : ਸਮਰਾਲਾ ਫਾਇਰ ਬ੍ਰਿਗੇਡ ਸਟੇਸ਼ਨ ਵੱਲੋਂ ਕਰੀਬ 2 ਲੱਖ 35 ਹਜ਼ਾਰ ਰੁਪਏ ਦੇ ਬਕਾਇਆ ਬਿਜ਼ਲੀ ਬਿੱਲ ਦਾ ਭੁਗਤਾਨ ਨਾ ਕੀਤੇ ਜਾਣ ’ਤੇ ਪਾਵਰਕਾਮ ਨੇ ਫਾਇਰ ਸਟੇਸ਼ਨ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਹੈ। ਬਿਜ਼ਲੀ ਕੁਨੈਕਸ਼ਨ ਕੱਟੇ ਜਾਣ ਤੋਂ ਬਾਅਦ ਫਾਇਰ ਮੁਲਾਜ਼ਮਾਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮੁਲਾਜ਼ਮ ਰਾਤ ਵੇਲੇ ਸਾਰਾ ਕੰਮ ਹਨੇਰੇ ਵਿੱਚ ਹੀ ਕਰ ਰਹੇ ਹਨ। ਇੱਥੋਂ ਤੱਕ ਕਿ ਨੂੰ ਰਾਤ ਦੀ ਡਿਊਟੀ ਵੇਲੇ ਐਂਟਰੀ ਅਤੇ ਹੋਰ ਕਾਗਜ਼ੀ ਕਾਰਵਾਈ ਮੋਬਾਇਲ ਫੋਨ ਦੀ ਟਾਰਚ ਲਾਈਟ ਵਿੱਚ ਹੀ ਕੀਤੀ ਜਾ ਰਹੀ ਹੈ।

 

ਸਮਰਾਲਾ ਦੇ ਫਾਇਰ ਅਫ਼ਸਰ ਹਰਦੀਪ ਸਿੰਘ ਵੱਲੋਂ ਪਿਛਲੇ 10 ਦਿਨਾਂ ਤੋਂ ਫਾਇਰ ਸਟੇਸ਼ਨ ਦਾ ਬਿਜ਼ਲੀ ਕੁਨੈਕਸ਼ਨ ਕਰੀਬ 2 ਲੱਖ 35 ਹਜ਼ਾਰ ਰੁਪਏ ਦਾ ਬਕਾਇਆ ਹੋਣ ਕਾਰਨ ਕੱਟੇ ਜਾਣ ਦੀ ਪੁਸ਼ਟੀ ਕਰਦਿਆ ਨਾਲ ਹੀ ਇਹ ਇਸ ਫਾਇਰ ਸਟੇਸ਼ਨ ਦੀ ਬਿਜ਼ਲੀ ਚੋਰੀ ਕੀਤੇ ਜਾਣ ਦੇ ਇਲਜ਼ਾਮ ਵੀ ਲਗਾਏ ਗਏ ਹਨ। 


ਇਹ ਵੀ ਪੜ੍ਹੋ : ਮੋਰਚੇ ਦੌਰਾਨ ਹਿੰਸਾ ਕਰਨ ਵਾਲਿਆਂ ਦੀਆਂ ਤਸਵੀਰਾਂ ਪੁਲਿਸ ਨੇ ਕੀਤੀਆਂ ਜਨਤਕ, ਜਾਣਕਾਰੀ ਦੇਣ ਵਾਲੇ ਨੂੰ ਇਨਾਮ ਦੇਣ ਦੀ ਕਹੀ ਗੱਲ


 

ਉਨਾਂ ਦੱਸਿਆ ਕਿ ਨਗਰ ਕੌਂਸਲ ਅਧੀਨ ਨਵੇਂ ਬੱਸ ਅੱਡੇ ’ਤੇ ਬਣੇ ਇਸ ਫਾਇਰ ਸਟੇਸ਼ਨ ਦੇ ਨਾਲ ਦੇ ਕਮਰਿਆਂ ਵਿੱਚ ਲੰਬੇ ਸਮੇਂ ਤੋਂ ਨਜਾਇਜ਼ ਰੂਪ ਵਿੱਚ ਲੇਬਰ ਬੈਠੀ ਹੈ। ਇਹ ਲੇਬਰ ਕਥਿਤ ਤੌਰ ’ਤੇ ਫਾਇਰ ਸਟੇਸ਼ਨ ਦੇ ਬਿਜ਼ਲੀ ਕੁਨੈਕਸ਼ਨ ਰਾਹੀ ਬਿਜ਼ਲੀ ਦੀ ਚੋਰੀ ਕਰ ਰਹੀ ਹੈ, ਜਿਸ ਦੇ ਚਲਦਿਆ ਹੀ ਫਾਇਰ ਸਟੇਸ਼ਨ ਦਾ ਇੰਨਾ ਭਾਰੀ ਬਿੱਲ ਆ ਗਿਆ ਹੈ ਜਦਕਿ ਉਨਾਂ ਦਾ ਸਟਾਫ਼ ਰਾਤ ਵੇਲੇ ਸਿਰਫ ਇੱਕ ਬਲੱਬ ਅਤੇ ਗਰਮੀਆਂ ਵਿੱਚ ਇੱਕ ਪੱਖੇ ਦੀ ਹੀ ਵਰਤੋਂ ਕਰਦੇ ਆ ਰਹੇ ਹਨ।

 

ਇਹ ਵੀ ਪੜ੍ਹੋ : ਬੰਦੀ ਸਿੰਘਾਂ ਦੀ ਰਿਹਾਈ ਵਾਲੇ ਮੋਰਚੇ ਨੂੰ ਪਿਆ ਬੂਰ, 32 ਸਾਲਾਂ ਬਾਅਦ ਗੁਰਦੀਪ ਖੇੜਾ ਨੂੰ ਮਿਲੀ ਪੈਰੋਲ

ਓਧਰ ਦੂਜੇ ਪਾਸੇ ਸਥਾਨਕ ਨਗਰ ਕੌਂਸਲ ਦੇ ਕਾਰਜ਼ ਸਾਧਕ ਅਫ਼ਸਰ ਨੇ ਦੱਸਿਆ ਕਿ ਫਾਇਰ ਸਟੇਸ਼ਨ ਦਾ ਬਿਜ਼ਲੀ ਕੁਨੈਕਸ਼ਨ ਕੱਟੇ ਜਾਣ ਦਾ ਮਾਮਲਾ ਉਨਾਂ ਦੇ ਧਿਆਨ ਵਿੱਚ ਹੈ ਅਤੇ ਜਲਦੀ ਹੀ ਕੁਨੈਕਸ਼ਨ ਚਾਲੂ ਕਰਵਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।