Ludhiana News:: ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਚੰਦਰਕਾਂਤ ਚੱਢਾ ਮਿਲੀ ਸੁਰੱਖਿਆ ਵਾਪਿਸ ਕਰਨ ਲਈ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੇ। ਚੱਢਾ ਨੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਫਿਰਕਾਪ੍ਰਸਤ ਤਾਕਤਾਂ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੀਆਂ ਹਨ।


ਚੰਦਰਕਾਂਤ ਚੱਢਾ ਨੇ ਕਿਹਾ ਕਿ ਪੰਜਾਬ ਦੇ ਤਮਾਮ ਸ਼ਿਵ ਸੈਨਾ ਬਾਲ ਠਾਕਰੇ ਦੇ ਨੇਤਾ ਆਪਣੀ ਸਿਕਿਓਰਟੀ ਵਾਪਸ ਕਰਨ ਜਾ ਰਹੇ ਹਨ ਜਿਸ ਤਹਿਤ ਪੁਲਿਸ ਕਮਿਸ਼ਨਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਤਮਾਮ ਮੰਗਾਂ ਬਾਰੇ ਵੀ ਦੱਸਿਆ ਗਿਆ ਹੈ।


ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਫਿਰਕੂਪ੍ਰਸਤ ਤਾਕਤਾਂ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰ ਰਹੀਆਂ ਨੇ ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਆਪਣੀ ਸਿਕਿਓਰਟੀ ਵਾਪਸ ਕਰਨ ਦੇ ਲਈ ਆਏ ਹਨ। 


ਉਨ੍ਹਾਂ ਕਿਹਾ ਕਿ ਕੁਝ ਸ਼ਿਵ ਸੈਨਾ ਦੇ ਨਾਮ ਤੇ ਸੰਸਥਾਵਾਂ ਬਣਾਈਆਂ ਜਾ ਰਹੀਆਂ ਹਨ ਜਿਸ ਕਾਰਨ ਸ਼ਿਵ ਸੈਨਾ ਦੇ ਆਗੂ ਗੰਨਮੈਨ ਲੈਣ ਦੀ ਤਾਕ 'ਚ ਰਹਿੰਦੇ ਨੇ ਅਜਿਹੀਆਂ ਸੰਸਥਾਵਾਂ ਬਣਾਉਂਦੇ ਨੇ ਜਿਸ ਨੂੰ ਸਰਕਾਰ ਨੂੰ ਦੇਖਣ ਦੀ ਜ਼ਰੂਰਤ ਹੈ। ਇਸ ਦੌਰਾਨ ਉਨ੍ਹਾਂ ਸਮੇਂ ਦੀ ਮਾਨ ਸਰਕਾਰ 'ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੂਜੇ ਸੂਬਿਆਂ ਨਾਲੋਂ ਪੰਜਾਬ ਦਾ ਵਧੀਆ ਮਾਹੌਲ ਦੱਸਦੇ ਹਨ।


ਲੁਧਿਆਣਾ 'ਚ ਬਜ਼ੁਰਗ ਸ਼ੇਰਆਮ ਵੇਚ ਰਿਹਾ ਸੀ 70-70 ਰੁਪਏ 'ਚ ਨਸ਼ੇ ਦੀ ਪੁੜੀ


ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਤੇ ਵੱਡੇ-ਵੱਡੇ ਸਰਚ ਅਪਰੇਸ਼ਨ ਕਰਨ ਵਾਲੀ ਪੰਜਾਬ ਪੁਲਿਸ ਦੇ ਨੱਕ ਦੇ ਹੇਠਾਂ ਖੁੱਲ੍ਹੇਆਮ ਨਸ਼ਾ ਵਿਕ ਰਿਹਾ ਹੈ। ਇਹ ਨਸ਼ਾ ਕੋਈ ਹੋਰ ਨਹੀਂ ਬਲਕਿ ਇਲਾਕੇ ਦਾ ਹੀ ਇੱਕ ਬਜ਼ੁਰਗ ਵਿਅਕਤੀ ਵੇਚ ਰਿਹਾ ਹੈ। ਉਹ ਬੜੇ ਆਰਾਮ ਨਾਲ ਨੌਜਵਾਨਾਂ ਨੂੰ ਨਸ਼ੇ ਦੀਆਂ ਪੂੜੀਆਂ ਫੜਾਉਂਦਾ ਹੈ ਤੇ ਪੈਸੇ ਲੈ ਕੇ ਚਲਾ ਜਾਂਦਾ ਹੈ।


ਬਜ਼ੁਰਗ ਸਭ ਨੂੰ 70-70 ਰੁਪਏ ਦੀ ਪੁੜੀ ਵੇਚ ਰਿਹਾ ਸੀ। ਜਿਸ ਤਰ੍ਹਾਂ ਬਜ਼ੁਰਗ ਵਿਅਕਤੀ ਨਸ਼ਾ ਵੇਚ ਰਿਹਾ ਹੈ, ਦੇਖਣ ਵਿੱਚ ਇਹ ਲੱਗ ਰਿਹਾ ਹੈ ਕਿ ਉਸ ਨੂੰ ਪੁਲੀਸ ਦਾ ਰਤਾ ਭਰ ਵੀ ਖੌਫ਼ ਨਹੀਂ। ਬੜੇ ਆਰਾਮ ਨਾਲ ਗਾਹਕਾਂ ਨੂੰ ਨਸ਼ੀਲਾ ਪਦਾਰਥ ਉਹ ਦੇ ਰਿਹਾ ਸੀ। ਇਲਾਕੇ ਦੇ ਨੌਜਵਾਨਾਂ ਨੇ ਉਸ ਤੋਂ ਨਸ਼ੀਲਾ ਪਦਾਰਥ ਲੈਣ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਹੈ।