Ludhiana news: ਲੁਧਿਆਣਾ ਦੇ ਪਿੰਡ ਅਕਾਲਗੜ੍ਹ ਖੁਰਦ ਵਿੱਚ ਕਾਰ ਵਿੱਚ ਬੈਠੇ 9 ਸਾਲ ਦੇ ਬੱਚੇ ਤੋਂ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਜਦੋਂ ਉਸ ਬੱਚੇ ਕੋਲੋਂ ਗੋਲੀ ਚੱਲੀ ਤਾਂ ਉਸ ਦੇ ਪਿਤਾ ਕਿਸਾਨ ਦਲਜੀਤ ਸਿੰਘ ਉਰਫ਼ ਜੀਤਾ ਦੇ ਪਿੱਠ ਵਿੱਚ ਜਾ ਕੇ ਲੱਗੀ, ਜੋ ਕਿ ਉਸ ਦੀ ਨਾਭੀ ਵਿੱਚ ਫਸ ਗਈ। ਇਸ ਕਰਕੇ ਉਸ ਦੇ ਪਿਤਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Continues below advertisement


ਹੁਣ ਕਿਸਾਨ ਦਲਜੀਤ ਸਿੰਘ ਨੂੰ ਰਾਏਕੋਟ ਦੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਵੱਧ ਵਿਗੜ ਗਈ ਤੇ ਉਸ ਨੂੰ ਤੁਰੰਤ ਲੁਧਿਆਣਾ ਦੇ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇੱਥੇ ਉਸ ਦਾ ਇਲਾਜ ਚੱਲ ਰਿਹਾ ਹੈ, ਪਰ ਉਸ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ।


ਉੱਥੇ ਹੀ ਪੁਲਿਸ ਦੀ ਮੁੱਢਲੀ ਪੜਤਾਲ ਅਨੁਸਾਰ ਐਤਵਾਰ ਸਵੇਰੇ ਦਲਜੀਤ ਸਿੰਘ ਜੀਤਾ ਆਪਣੀ ਪਤਨੀ ਅਤੇ ਪੁੱਤਰ ਨਾਲ ਸਾਉਣ ਮਹੀਨੇ ਦਾ ਸੰਧਾਰਾ ਦੇਣ ਲਈ ਆਪਣੇ ਪਿੰਡ ਅਕਾਲਗੜ੍ਹ ਖੁਰਦ ਤੋਂ ਸਹੁਰੇ ਘਰ ਜਾ ਰਿਹਾ ਸੀ। ਉਹ ਕਾਰ 'ਚ ਘਰ ਤੋਂ ਕੁਝ ਹੀ ਦੂਰੀ 'ਤੇ ਪਹੁੰਚਿਆ ਹੀ ਸੀ ਕਿ ਅਚਾਨਕ ਗੋਲੀ ਚੱਲ ਗਈ।


ਇਹ ਵੀ ਪੜ੍ਹੋ: Punjab News: ਖਿਡਾਰੀਆਂ ਨੂੰ ਤਿਆਰੀ ਲਈ ਮਿਲੇਗੀ 15 ਲੱਖ ਦੀ ਵਿੱਤੀ ਮਦਦ, ਤਮਗਾ ਜਿੱਤਣ 'ਤੇ ਸਰਕਾਰੀ ਨੌਕਰੀ


ਫਿਰ ਉਸ ਨੇ ਦੇਖਿਆ ਕਿ ਉਸ ਦੀ ਪਿਸਤੌਲ ਪਿਛਲੀ ਸੀਟ 'ਤੇ ਬੈਠੇ ਪੁੱਤਰ ਦੇ ਹੱਥ ਲੱਗ ਗਈ ਸੀ ਅਤੇ ਉਸ ਕੋਲੋਂ ਹੀ ਇਹ ਗੋਲੀ ਚੱਲੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਪਿਸਤੌਲ ਬੰਦ ਸੀ ਜਾਂ ਨਹੀਂ।


ਪੁਲਿਸ ਜਾਂਚ 'ਚ ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਿਤੇ ਬੱਚੇ ਕੋਲੋਂ ਖੇਡਣ ਵੇਲੇ ਪਿਸਤੌਲ ਦਾ ਲੌਕ ਤਾਂ ਨਹੀਂ ਖੁੱਲ੍ਹ ਗਿਆ। ਇਹ ਵੀ ਦੇਖਿਆ ਜਾ ਰਿਹਾ ਹੈ ਕਿ ਇਹ ਪਿਸਤੌਲ ਬੱਚੇ ਦੇ ਹੱਥ ਕਿਵੇਂ ਲੱਗੀ। ਉਸ ਵੇਲੇ ਜ਼ਖਮੀ ਜੀਤਾ ਨੇ ਇਹ ਪਿਸਤੌਲ ਕਾਰ ਵਿੱਚ ਕਿੱਥੇ ਰੱਖੀ ਸੀ। ਫਿਲਹਾਲ ਇਸ ਸਬੰਧੀ ਪੁਲਿਸ ਨੂੰ ਕੋਈ ਰਸਮੀ ਸ਼ਿਕਾਇਤ ਨਹੀਂ ਦਿੱਤੀ ਗਈ ਹੈ ਪਰ ਘਟਨਾ ਦਾ ਪਤਾ ਲੱਗਦਿਆਂ ਹੀ ਜਾਂਚ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: Punjab News: ਪੁਲਿਸ ਦੀ ਵੱਡੀ ਕਾਰਵਾਈ ! ਔਰਤ ਸਮੇਤ 5 ਤਸਕਰ ਨਸ਼ੇ ਤੇ ਨਗਦੀ ਸਮੇਤ ਗ੍ਰਿਫ਼ਤਾਰ, ਜਾਇਦਾਦ ਕੀਤੀ ਜਾਵੇਗੀ ਜ਼ਬਤ ?