ਲੁਧਿਆਣਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਗਾਂਧੀ ਨਗਰ ਇਲਾਕੇ ਵਿਚਲਾ ਮਾਹੌਲ ਉਸ ਸਮੇਂ ਦਹਿਸ਼ਤਭਰਾ ਹੋ ਗਿਆ ਜਦੋਂ ਐੱਸ.ਡੀ.ਪੀ ਸਕੂਲ ਦੇ ਨੇੜੇ ਸ਼ੁੱਕਰਵਾਰ 1 ਅਗਸਤ ਨੂੰ ਦੇਰ ਰਾਤ ਗੋਲੀਆਂ ਚਲਣ ਦੀ ਘਟਨਾ ਵਾਪਰੀ। ਪੁਰਾਣੀ ਰੰਜਿਸ਼ ਦੇ ਚਲਦੇ ਤਿੰਨ ਨੌਜਵਾਨਾਂ ਨੇ ਇਕ ਨੌਜਵਾਨ ਉਤੇ ਗੋਲੀਆਂ ਚਲਾ ਦਿੱਤੀਆਂ। ਖੁਸ਼ਕਿਸਮਤੀ ਨਾਲ ਨੌਜਵਾਨ ਸਮੇਂ ਸਿਰ ਸਾਵਧਾਨ ਹੋ ਗਿਆ ਅਤੇ ਆਪਣੀ ਜਾਨ ਬਚਾ ਲੈਣ ਵਿਚ ਕਾਮਯਾਬ ਰਿਹਾ।
ਨੌਜਵਾਨ ਨੇ ਇੰਝ ਬਚਾਈ ਜਾਨ
ਪੀੜਤ ਸ਼ਿਵਾ ਭੱਟੀ ਨੇ ਦੱਸਿਆ ਕਿ ਉਹ ਆਪਣੇ ਭਰਾ ਦੀਪਕ ਨਾਲ ਮਿਲ ਕੇ ਜਨਮਦਿਨ ਦਾ ਕੇਕ ਲੈਣ ਲਈ ਮਾਰਕੀਟ ਗਿਆ ਹੋਇਆ ਸੀ। ਜਦੋਂ ਦੀਪਕ ਸੜਕ ਕਿਨਾਰੇ ਖੜਾ ਸੀ, ਤਦ ਇੱਕ ਨੌਜਵਾਨ ਉੱਥੋਂ ਮੋਟਰਸਾਈਕਲ 'ਤੇ ਲੰਘਦਾ ਹੋਇਆ ਉਸ ਨੂੰ ਵੇਖ ਗਿਆ। ਕੁਝ ਸਮੇਂ ਬਾਅਦ ਹੋਰ ਦੋ ਨੌਜਵਾਨ ਮੂੰਹ ਢੱਕ ਕੇ ਆਏ ਅਤੇ ਉਹਨਾਂ ਨੇ ਦੀਪਕ 'ਤੇ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ। ਗੋਲੀ ਚਲਦੀ ਦੇਖਕੇ ਦੀਪਕ ਨੇ ਤੁਰੰਤ ਤੇਜ਼ੀ ਦਿਖਾਉਂਦੇ ਹੋਏ ਉਥੋਂ ਭੱਜ ਕੇ ਨੇੜੇ ਹੀ ਇਕ ਥਾਂ ਉੱਤੇ ਜਾ ਕੇ ਛੁਪ ਗਿਆ। ਗੋਲੀਆਂ ਦੀ ਆਵਾਜ਼ ਨਾਲ ਇਲਾਕੇ ਵਿਚ ਹੜਕੰਪ ਮੱਚ ਗਿਆ ਤੇ ਲੋਕ ਇਕੱਠੇ ਹੋ ਗਏ। ਸੂਚਨਾ ਮਿਲਦਿਆਂ ਹੀ ਥਾਣਾ ਡਿਵੀਜ਼ਨ-4 ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਇਲਾਕੇ ਦੇ ਵਿੱਚ ਲੱਗੇ ਸੀਸੀਟੀਵੀ ਨੂੰ ਖੁੰਗਾਲਿਆ ਜਾ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।