Sidhu Moose Wala : ਪੰਜਾਬੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਨੂੰ ਲੈ ਕੇ ਵਿਵਾਦ ਹੋਇਆ ਹੈ। ਗਾਣੇ ਵਾਰ ਦੇ ਵਿੱਚ ਮਹੁੰਮਦ ਸ਼ਬਦ ਦੀ ਵਰਤੋਂ ਕੀਤੀ ਗਈ ਹੈ, ਜਿਸ ਨੂੰ ਲੈ ਕੇ ਮੁਸਲਿਮ ਭਾਈਚਾਰੇ ਵੱਲੋਂ ਇਤਰਾਜ ਜਤਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਇਹ ਮਹੁੰਮਦ ਸ਼ਬਦ ਦੀ ਵਰਤੋਂ ਹਜ਼ਰਤ ਮਹੁੰਮਦ ਸਾਹਿਬ ਲਈ ਵਰਤਿਆ ਗਿਆ ਪਰ ਇਸ ਨੂੰ ਲੈ ਕੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਇਸ ਦੀ ਲੁਧਿਆਣਾ ਦੇ ਸ਼ਾਹੀ ਇਮਾਮ ਨੂੰ ਸਫਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਹੁੰਮਦ ਸ਼ਬਦ ਦੀ ਵਰਤੋਂ ਹਜ਼ਰਤ ਸਾਹਿਬ ਲਈ ਨਹੀਂ ਸਗੋਂ ਖਾਨ ਮਹੁੰਮਦ ਲਈ ਕੀਤੀ ਗਈ ਸੀ , ਜਿਸ ਦੀ ਸਿੱਖ ਜਰਨੈਲ ਹਰੀ ਸਿੰਘ ਨਲੂਆ ਨਾਲ ਜੰਗ ਹੋਈ ਸੀ। ਸਿੱਧੂ ਮੂਸੇਵਾਲੇ ਦੇ ਪਿਤਾ ਨੇ ਫਿਰ ਵੀ ਮੁਆਫੀ ਮੰਗੀ ਹੈ ਕਿ ਜੇਕਰ ਇਸ ਦੇ ਬਾਵਜੂਦ ਕਿਸੇ ਦੀਆਂ ਭਾਵਨਾਵਾਂ ਨੂੰ ਢਾਅ ਲੱਗੀ ਹੈ ਤਾਂ ਉਸ ਲਈ ਮੁਆਫੀ ਮੰਗਦੇ ਹਨ। ਇਸ ਸਬੰਧੀ ਸਾਡੇ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਲੁਧਿਆਣਾ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਮਹੁੰਮਦ ਉਸਮਾਨ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਇਸ ਗੱਲ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਸੀ ਅਤੇ ਉਹਨਾਂ ਨੂੰ ਚੜ੍ਹਦੇ ਪੰਜਾਬ ਦੇ ਨਾਲ ਲਹਿੰਦੇ ਪੰਜਾਬ ਤੋਂ ਵੀ ਫੋਨ ਆ ਰਹੇ ਸਨ। ਉਨ੍ਹਾਂ ਕਿਹਾ ਪਰ ਹੁਣ ਇਹ ਵਿਵਾਦ ਖਤਮ ਹੋ ਚੁੱਕਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗਾਣੇ ਬਣਾਉਣ ਵਾਲੀ ਟੀਮ ਨੂੰ ਇਸਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਜੇਕਰ ਉਹ ਕਿਸੇ ਸ਼ਬਦ ਦੀ ਵਰਤੋਂ ਕਰਦੇ ਨੇ ਤਾਂ ਉਸ ਸਬੰਧੀ ਵਿਸ਼ੇਸ਼ ਜਾਣਕਾਰੀ ਵੇਰਵੇ 'ਚ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਮੁਸਲਿਮ ਭਾਈਚਾਰੇ ਨੂੰ ਅਪੀਲ ਕਰਦੇ ਨੇ ਕਿ ਇਹ ਸ਼ਬਦ ਜੋ ਵਰਤਿਆ ਗਿਆ ਹੈ, ਉਹ ਇਸਲਾਮ ਦੇ ਆਖ਼ਰੀ ਨਬੀ ਮੁਹੰਮਦ ਸਾਹਬ ਲਈ ਨਹੀਂ ਵਰਤਿਆ ਗਿਆ ਇਸ ਕਰਕੇ ਹੁਣ ਇਹ ਵਿਵਾਦ ਖਤਮ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲੇ ਨੂੰ ਸਾਰੇ ਹੀ ਪਿਆਰ ਕਰਦੇ ਹਨ।
Sidhu Moose Wala : ਲੁਧਿਆਣਾ ਜਾਮਾ ਮਸਜ਼ਿਦ ਦੇ ਸ਼ਾਹੀ ਇਮਾਮ ਦਾ ਵੱਡਾ ਬਿਆਨ , ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ 'ਤੇ ਵਿਵਾਦ ਖ਼ਤਮ
ਏਬੀਪੀ ਸਾਂਝਾ | shankerd | 09 Nov 2022 04:25 PM (IST)
Sidhu Moose Wala : ਪੰਜਾਬੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਨੂੰ ਲੈ ਕੇ ਵਿਵਾਦ ਹੋਇਆ ਹੈ। ਗਾਣੇ ਵਾਰ ਦੇ ਵਿੱਚ ਮਹੁੰਮਦ ਸ਼ਬਦ ਦੀ ਵਰਤੋਂ ਕੀਤੀ ਗਈ ਹੈ, ਜਿਸ ਨੂੰ ਲੈ ਕੇ ਮੁਸਲਿਮ ਭਾਈਚਾਰੇ ਵੱਲੋਂ ਇਤਰਾਜ ਜਤਾਇਆ ਗਿਆ ਹੈ
Sidhu Moose Wala Vaar Song
ਸਿੱਧੂ ਮੂਸੇਵਾਲਾ ਦੇ ਆਖਰੀ ਗੀਤ ਦਾ ਨਾਂ 'ਵਾਰ' ਹੈ। ਜਿਸ ਨੂੰ ਗੁਰਪੁਰਬ ਮੌਕੇ 'ਤੇ ਰਿਲੀਜ਼ ਕੀਤਾ ਗਿਆ ਹੈ। ਸਿੱਧੂ ਮੂਸੇਵਾਲਾ ਨੇ ਆਪਣਾ ਆਖਰੀ ਗੀਤ 'ਵਾਰ' ਪੰਜਾਬ ਦੇ ਸੂਰਬੀਰ ਯੋਧੇ ਨਾਇਕ ਹਰੀ ਸਿੰਘ ਨਲਵਾ ਲਈ ਗਾਇਆ। ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਗੀਤ 'ਵਾਰ' ਨੂੰ ਯੂਟਿਊਬ 'ਤੇ ਇਕ ਦਿਨ 'ਚ 1 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਹ ਗੀਤ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਗੀਤ ਨੂੰ ਪਸੰਦ ਕਰ ਰਹੇ ਹਨ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਪੰਜਾਬੀ ਸਿਨੇਮਾ ਦੇ ਮਸ਼ਹੂਰ ਗਾਇਕਾਂ ਵਿੱਚੋਂ ਇੱਕ ਸੀ। ਉਨ੍ਹਾਂ ਨੇ ਕਈ ਸੁਪਰਹਿੱਟ ਗੀਤ ਗਾ ਕੇ ਦੁਨੀਆ ਭਰ 'ਚ ਨਾਮ ਕਮਾਇਆ। ਹੁਣ ਸਿੱਧੂ ਮੂਸੇਵਾਲਾ ਦੀ ਮੌਤ ਦੇ 5 ਮਹੀਨੇ ਬਾਅਦ ਉਨ੍ਹਾਂ ਦਾ ਆਖਰੀ ਗੀਤ ਰਿਲੀਜ਼ ਹੋ ਗਿਆ ਹੈ। ਮਰਹੂਮ ਗਾਇਕ ਦਾ ਇਹ ਗੀਤ ਰਿਲੀਜ਼ ਹੁੰਦੇ ਹੀ ਕਾਫੀ ਵਾਇਰਲ ਹੋ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ 29 ਮਈ ਨੂੰ ਮਾਨਸਾ ਜ਼ਿਲ੍ਹੇ ਵਿੱਚ ਮੂਸੇਵਾਲਾ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਦੇ ਨਾਲ ਹੀ ਗੈਂਗਸਟਰ ਲਾਰੇਂਸ ਬਿਸ਼ਨੋਈ ਦਿੱਲੀ ਪੁਲਿਸ ਦੀ ਹਿਰਾਸਤ ਵਿੱਚ ਹੈ।
Published at: 09 Nov 2022 04:25 PM (IST)