Khanna Protest: ਖੰਨਾ 'ਚ ਬੀਤੇ ਦਿਨੀਂ ਸ਼ਿਵਪੁਰੀ ਮੰਦਰ 'ਚ ਸ਼ਿਵਲਿੰਗ ਦੀ ਹੋਈ ਬੇਅਦਬੀ ਤੋਂ ਬਾਅਦ ਹਿੰਦੂ ਜਥੇਬੰਦੀਆਂ ਵਿੱਚ ਰੋਹ ਹੈ, ਬੀਤੇ ਦਿਨੀਂ ਉਨ੍ਹਾਂ ਵੱਲੋਂ ਨੈਸ਼ਨਲ ਹਾਈਵੇ ਜਾਮ ਕਰਕੇ ਪ੍ਰਦਰਸ਼ਨ ਵੀ ਕੀਤਾ ਗਿਆ ਹੈ, ਇਸੇ ਨੂੰ ਲੈ ਕੇ ਅੱਜ ਜ਼ਿਲ੍ਹਾ ਬਾਰ ਐਸੋਸਸ਼ੀਏਨ ਵੱਲੋਂ ਸ੍ਰੀ ਫ਼ਤਿਹਗੜ੍ਹ ਸਾਹਿਬ ਅਦਾਲਤ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। 


ਜ਼ਿਕਰ ਕਰ ਦਈਏ ਕਿ ਖੰਨਾ ਵਿੱਚ ਸ਼ਿਵਲਿੰਗ ਦੀ ਬੇਅਦਬੀ ਤੋਂ ਬਾਅਦ ਤੇ  ਕਲਕੱਤਾ 'ਚ ਬੱਚੀ ਨਾਲ ਜਬਰ ਜਨਾਹ ਦੀ ਦੁਖਦ ਘਟਨਾਂ ਸਬੰਧੀ ਸਮੂਹ ਵਕੀਲਾਂ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ  ਅਮਰਦੀਪ ਸਿੰਘ ਧਾਰਨੀ ਦੀ ਪ੍ਰਧਾਨਗੀ ਹੇਠ ਫ਼ਤਿਹਗੜ੍ਹ ਸਾਹਿਬ ਦੀ ਅਦਾਲਤ ਦੇ ਬਾਹਰ ਬੈਠ ਕੇ ਹੜਤਾਲ ਕੀਤੀ ਤੇ ਸਰਕਾਰਾਂ ਖਿਲਾਫ ਰੋਸ ਜਤਾਇਆ।


ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਦੀਪ ਸਿੰਘ ਧਾਰਨੀ ਤੇ ਸੈਕਟਰੀ ਵਿਵੇਕ ਸ਼ਰਮਾ ਨੇ ਕਿਹਾ ਹੈ ਕਿ ਬਹੁਤ ਦੁੱਖ ਹੋਇਆ ਜਦੋਂ ਦੇਸ 'ਚ ਅਜਾਦੀ ਦਿਹਾੜਾ ਮਨਾਇਆ ਜਾ ਰਿਹਾ ਸੀ ਉਸ ਦਿਨ ਖੰਨਾ 'ਚ ਸ਼ਿਵਪੁਰੀ ਮੰਦਰ 'ਚ ਚੋਰੀ ਤੇ ਸ਼ਿਵਲਿੰਗ ਦੀ ਬੇਅਦਬੀ ਦੀ ਘਟਨਾ ਵਾਪਰ ਗਈ। ਇਸ ਤੋਂ ਇਲਾਵਾ ਕਲਕੱਤਾ ਵਿੱਚ ਜੋ ਬੱਚੀ ਨਾਲ ਜਬਰ ਜਨਾਹ ਹੋਇਆ ਹੈ ਉਸ ਦੇ ਦੁੱਖ ਵਜੋਂ ਬਾਰ ਐਸੋਸੀਏਸ਼ਨ ਨੇ ਹੜਤਾਲ ਕਰ  ਇਨਸਾਫ ਦੀ ਮੰਗ ਕੀਤੀ ਹੈ।



ਜ਼ਿਕਰ ਕਰ ਦਈਏ ਕਿ ਖੰਨਾ 'ਚ ਸ਼ਿਵਪੁਰੀ ਮੰਦਰ 'ਚ ਚੋਰੀ ਦੀ ਘਟਨਾ ਦੌਰਾਨ ਸ਼ਿਵਲਿੰਗ ਤੋੜਨ ਦੇ ਵਿਰੋਧ 'ਚ ਹਿੰਦੂ ਸੰਗਠਨਾਂ 'ਚ ਗੁੱਸਾ ਹੈ। ਗੁੱਸੇ 'ਚ ਉਨ੍ਹਾਂ ਨੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ 'ਤੇ ਜਾਮ ਲਗਾ ਦਿੱਤਾ, ਜਿਸ ਨੂੰ 5 ਘੰਟੇ ਬਾਅਦ ਖੋਲ੍ਹਿਆ ਗਿਆ। ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring), ਸੁਖਬੀਰ ਬਾਦਲ (Sukhbir badal) ਨੈਸ਼ਨਲ ਹਾਈਵੇ 'ਤੇ ਹੋ ਰਹੇ ਧਰਨੇ 'ਚ ਪਹੁੰਚੇ। ਉਨ੍ਹਾਂ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਕੀਤੇ ਹਨ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।