Ludhiana News: ਲੁਧਿਆਣਾ ਪੁਲਿਸ ਨੇ ਬੈਂਕਾਂ ਦਾ ਡਾਟਾ ਚੋਰੀ ਕਰਕੇ ਲੋਕਾਂ ਦੇ ਖਾਤਿਆਂ 'ਚੋਂ ਪੈਸੇ ਕਢਵਾਉਣ ਵਾਲੇ ਸਾਈਬਰ ਠੱਗਾਂ ਦੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਵੀ ਖੁਲਾਸਾ ਹੋਇਆ ਹੈ ਕਿ HDFC ਬੈਂਕ ਦੇ ਮੈਨੇਜਰ ਨੇ NRI ਗਾਹਕਾਂ ਦਾ ਡਾਟਾ 14 ਲੱਖ ਰੁਪਏ 'ਚ ਇਨ੍ਹਾਂ ਸਾਈਬਰ ਠੱਗਾਂ ਨੂੰ ਵੇਚਿਆ ਸੀ। ਸਦਰ ਥਾਣੇ ਦੀ ਪੁਲਿਸ ਨੇ ਐਨਆਰਆਈ ਰਮਨਦੀਪ ਸਿੰਘ ਗਰੇਵਾਲ ਦੀ ਸ਼ਿਕਾਇਤ ’ਤੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਬਾਕੀ ਹੈ।
ਹਾਸਲ ਜਾਣਕਾਰੀ ਮੁਤਾਬਕ ਮੁਲਜ਼ਮ ਨੇ ਇੱਕ ਐਨਆਰਆਈ ਦੇ ਬੈਂਕ ਦਾ ਡਾਟਾ ਚੋਰੀ ਕੀਤਾ ਤੇ ਉਸ ਦੇ ਖਾਤੇ ਵਿੱਚੋਂ 57 ਲੱਖ ਰੁਪਏ ਕੱਢਵਾ ਲਏ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮਾਂ ਨੇ ਐਚਡੀਐਫਸੀ ਬੈਂਕ ਦੇ ਚਾਰ ਖਾਤਿਆਂ ਦਾ ਡਾਟਾ ਚੋਰੀ ਕੀਤਾ। ਮੁਲਜ਼ਮਾਂ ਦੀ ਪਛਾਣ ਕੁਮਾਰ ਲਵ, ਨੀਲੇਸ਼ ਪਾਂਡੇ, ਅਭਿਸ਼ੇਕ ਸਿੰਘ, ਸੁਖਜੀਤ ਸਿੰਘ (ਰਿਲੇਸ਼ਨਸ਼ਿਪ ਮੈਨੇਜਰ), ਕਿਰਨ ਦੇਵੀ ਤੇ ਸੁਨੇਹਾ ਵਜੋਂ ਹੋਈ ਹੈ। ਫਿਲਹਾਲ ਕਿਰਨ ਦੇਵੀ ਤੇ ਸਨੇਹਾ ਦੀ ਗ੍ਰਿਫਤਾਰੀ ਬਾਕੀ ਹੈ।
ਪੁਲਿਸ ਨੇ ਮੁਲਜ਼ਮਾਂ ਕੋਲੋਂ 17 ਲੱਖ 35 ਹਜ਼ਾਰ ਰੁਪਏ ਨਕਦ, 1 ਐਪਲ ਮੈਕਬੁੱਕ, 4 ਮੋਬਾਈਲ, 3 ਚੈੱਕ ਬੁੱਕ, 8 ਏਟੀਐਮ ਕਾਰਡ, ਇੱਕ ਐਸੈਂਟ ਕਾਰ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ 7 ਲੱਖ 24 ਹਜ਼ਾਰ ਰੁਪਏ ਫਰੀਜ਼ ਕੀਤੇ ਗਏ ਹਨ। ਇਸ ਮਾਮਲੇ 'ਚ ਪੁਲਿਸ ਜਾਂਚ ਤੋਂ ਬਾਅਦ ਹੋਰ ਖੁਲਾਸੇ ਕਰ ਸਕਦੀ ਹੈ।
ਪੁਲਿਸ ਮੁਤਾਬਕ ਸੁਖਜੀਤ ਸਿੰਘ ਐਚਡੀਐਫਸੀ ਬੈਂਕ ਵਿੱਚ ਰਿਲੇਸ਼ਨਸ਼ਿਪ ਮੈਨੇਜਰ ਹੈ। ਉਸ ਨੇ ਬੈਂਕ ਦਾ ਡਾਟਾ ਮੁਲਜ਼ਮ ਲਵ ਕੁਮਾਰ ਨੂੰ 14 ਲੱਖ ਰੁਪਏ ਵਿੱਚ ਵੇਚ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਨੇ ਐਨਆਰਆਈ ਰਮਨਦੀਪ ਸਿੰਘ ਗਰੇਵਾਲ ਦੇ ਨਾਂ ’ਤੇ ਜਾਅਲੀ ਈ-ਮੇਲ ਆਈਡੀ ਤਿਆਰ ਕੀਤੀ। ਫਿਰ ਉਸ ਦੇ ਬੈਂਕ ਖਾਤੇ ਦੇ ਨਾਲ ਲਿੰਕ ਮੋਬਾਈਲ ਨੰਬਰ ਨੂੰ ਵਕੀਲ ਸਿੰਘ ਦੇ ਨਾਂ 'ਤੇ ਜਾਰੀ ਕਰਵਾ ਲਿਆ। ਫਿਰ ਮਹਿਲਾ ਮੁਲਜ਼ਮ ਕਿਰਨ ਦੇਵੀ ਦੇ ਨਾਂ ’ਤੇ ਇਹ ਮੋਬਾਈਲ ਨੰਬਰ ਪੋਰਟ ਕਰਵਾ ਕੇ ਉਨ੍ਹਾਂ ਨੇ ਇੱਕ ਦੂਜੇ ਨਾਲ ਮਿਲੀਭੁਗਤ ਕਰਕੇ ਬੈਂਕ ਖਾਤਿਆਂ ’ਚੋਂ 57 ਲੱਖ ਰੁਪਏ ਧੋਖੇ ਨਾਲ ਕੱਢਵਾ ਲਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ