Ludhiana News: ਲੁਧਿਆਣਾ ਜ਼ਿਲ੍ਹੇ ਵਿੱਚ ਸਵਾਈਨ ਫਲੂ ਤੇ ਡੇਂਗੂ ਕਹਿਰ ਮਚਾ ਰਹੇ ਹਨ। ਇਸ ਕਾਰਨ ਸਿਹਤ ਵਿਭਾਗ ਦੀ ਨੀਂਦ ਉੱਡ ਗਈ ਹੈ। ਖਾਸ ਕਰਕੇ ਸਵਾਈਨ ਫਲੂ ਨੇ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ, ਕਿਉਂਕਿ ਇਸ ਸਾਲ ਮੌਨਸੂਨ ਸੀਜ਼ਨ ’ਚ ਹੀ ਸਵਾਈਨ ਫਲੂ ਦੇ 50 ਮਰੀਜ਼ ਮਿਲ ਚੁੱਕੇ ਹਨ। ਇਨ੍ਹਾਂ ’ਚੋਂ 10 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ’ਚ 80 ਫੀਸਦੀ ਮਰੀਜ਼ 50 ਸਾਲ ਤੋਂ ਜ਼ਿਆਦਾ ਉਮਰ ਦੇ ਹਨ।
ਸਿਹਤ ਵਿਭਾਗ ਫਿਕਰਮੰਦ ਹੈ ਕਿ ਜੇਕਰ ਗਰਮ ਮੌਸਮ ’ਚ ਇੰਨੇ ਮਰੀਜ਼ ਆ ਰਹੇ ਹਨ ਤਾਂ ਸਰਦੀਆਂ ’ਚ ਕੀ ਹਾਲ ਹੋਵੇਗਾ। ਹੁਣ ਜਦੋਂ ਕਰੋਨਾ ਵਾਇਰਸ ਘੱਟ ਹੋ ਗਿਆ ਹੈ ਤਾਂ ਸਵਾਈਨ ਫਲੂ ਦੀ ਟੈਸਟਿੰਗ ’ਤੇ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ। ਇਸੇ ਕਾਰਨ ਮਰੀਜ਼ ਜ਼ਿਆਦਾ ਸਾਹਮਣੇ ਆ ਰਹੇ ਹਨ।
ਉਧਰ, ਡੇਂਗੂ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ ’ਚ ਜਨਵਰੀ ਤੋਂ ਹੁਣ ਤੱਕ 169 ਮਰੀਜ਼ਾਂ ਦੀ ਪੁਸ਼ਟੀ ਵਿਭਾਗ ਨੇ ਕੀਤੀ ਹੈ, ਜੋ ਪਿਛਲੇਂ ਸਾਲਾਂ ਦੇ ਮੁਕਾਬਲੇ ਘੱਟ ਹੈ। ਇਸ ਵਾਰ ਸਵਾਈਨ ਫਲੂ ਦੇ 203 ਸ਼ੱਕੀ ਮਰੀਜ਼ ਮਿਲੇ ਸਨ, ਜਿਨ੍ਹਾਂ ਵਿੱਚੋਂ 50 ਮਰੀਜ਼ਾਂ ਦੀ ਹੁਣ ਤੱਕ ਪੁਸ਼ਟੀ ਹੋ ਚੁੱਕੀ ਹੈ।
ਦੱਸ ਦਈਏ ਕਿ ਪਿਛਲੇਂ ਕੁਝ ਸਾਲਾਂ ਦੀ ਰਿਪੋਰਟ ਦੇਖੀਏ ਤਾਂ ਸਵਾਈਨ ਫਲੂ ਦੇ ਜ਼ਿਆਦਾਤਰ ਮਾਮਲੇ ਨਵੰਬਰ ਤੋਂ ਲੈ ਕੇ ਫਰਵਰੀ ਤੱਕ ਹੀ ਆਉਂਦੇ ਹਨ। ਇਸ ਸਾਲ ਵਾਇਰਸ ਜ਼ਿਆਦਾ ਵੱਧ ਰਿਹਾ ਹੈ। ਸਿਹਤ ਵਿਭਾਗ ਦੇ ਅਨੁਸਾਰ ਪਿਛਲੇਂ ਸਾਲ 2021 ’ਚ ਜਨਵਰੀ ਤੋਂ ਲੈ ਕੇ ਦਸੰਬਰ ਮਹੀਨੇ ਤੱਕ ਸਵਾਈਨ ਫਲੂ ਦਾ ਸਿਰਫ਼ ਇੱਕ ਮਰੀਜ਼ ਮਿਲਿਆ ਸੀ। 2020 ਵਿੱਚ 14 ਮਰੀਜ਼ਾਂ ਦੀ ਪੁਸ਼ਟੀ ਹੋਈ ਸੀ। ਇਸੇ ਤਰ੍ਹਾਂ 2019 ਵਿੱਚ 86 ਮਰੀਜ਼ ਸਾਹਮਣੇ ਆਏ ਸਨ। 2018 ਵਿੱਚ ਸਵਾਈਨ ਫਲੂ ਦੇ 6 ਮਰੀਜ਼ ਸਾਹਮਣੇ ਆਏ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।