Ludhiana News: ਲੁਧਿਆਣਾ ਵਿੱਚ ਕਾਰੋਬਾਰੀਆਂ ਤੇ ਪੈਸੇ ਵਾਲੇ ਨੌਜਵਾਨਾਂ ਨੂੰ ਫਸਾਉਣ ਵਾਲੀ ਇੱਕ ਬਲੈਕਮੇਲਰ ਹਸੀਨਾ ਦਾ ਪਰਦਾਫਾਸ਼ ਹੋਇਆ ਹੈ। ਉਹ ਅਰਧ ਨਗਨ ਹੋ ਕੇ ਇੰਸਟਾਗ੍ਰਾਮ 'ਤੇ ਰੀਲ ਪਾ ਕੇ ਪੈਸੇ ਵਾਲੇ ਲੋਕਾਂ ਨੂੰ ਫਸਾਉਂਦੀ ਸੀ। ਪਹਿਲਾਂ ਉਹ ਉਨ੍ਹਾਂ ਨਾਲ ਗੱਲਬਾਤ ਕਰਦੀ ਤੇ ਫਿਰ ਨਗਨ ਫੋਟੋ ਭੇਜ ਦਿੰਦੀ ਸੀ। 'ਹਨੀਟ੍ਰੈਪ' 'ਚ ਫਸਾਉਣ ਤੋਂ ਬਾਅਦ ਬਦਨਾਮੀ ਦਾ ਡਰ ਦੇ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੀ। ਜੇਕਰ ਕੋਈ ਪੈਸੇ ਨਾ ਦਿੰਦਾ ਤਾਂ ਉਸ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਦਿਵਾਉਂਦੀ ਸੀ।


ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ ਪੁਲਿਸ ਨੇ ਜਸਨੀਤ ਕੌਰ ਉਰਫ ਰਾਜਵੀਰ ਨਾਮ ਦੀ ਇਸ ਇੰਸਟਾਗ੍ਰਾਮ ਇੰਫਲੂਐਂਸਰ ਨੂੰ ਗ੍ਰਿਫਤਾਰ ਕੀਤਾ ਹੈ। ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਵੱਲੋਂ ਹੋਰ ਲੋਕਾਂ ਦੀ ਕੀਤੀ ਗਈ ਬਲੈਕਮੇਲਿੰਗ ਦਾ ਪਤਾ ਲਾਉਣ ਲਈ ਉਸ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਵੀ ਸਕੈਨ ਕੀਤਾ ਜਾ ਰਿਹਾ ਹੈ। ਪੁਲਿਸ ਮੁਤਾਬਕ ਉਸ ਦੇ ਕਰੀਬ 2 ਲੱਖ ਫੌਲੋਅਰਸ ਦਾ ਪਤਾ ਲੱਗਾ ਹੈ।


ਦੱਸ ਦਈਏ ਕਿ ਜਸਨੀਤ ਕੌਰ ਸੰਗਰੂਰ ਦੀ ਰਹਿਣ ਵਾਲੀ ਹੈ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਉਸ ਨੇ ਪੈਸੇ ਕਮਾਉਣ ਲਈ ਇੰਸਟਾਗ੍ਰਾਮ 'ਤੇ ਅਡਲਟ ਰੀਲਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੂੰ ਉਮੀਦ ਸੀ ਕਿ ਇਸ ਨਾਲ ਉਸ ਦੇ ਫਾਲੋਅਰਜ਼ ਵਧਣਗੇ ਤੇ ਉਹ ਮਸ਼ਹੂਰ ਹੋਣ ਦੇ ਨਾਲ-ਨਾਲ ਮੋਟੀ ਕਮਾਈ ਵੀ ਕਰੇਗੀ। ਹਾਲਾਂਕਿ ਉਸ ਦੀ ਮਨਸ਼ਾ ਪੂਰੀ ਨਹੀਂ ਹੋਈ ਤਾਂ ਉਸ ਨੇ ਬਲੈਕਮੇਲਿੰਗ ਦਾ ਸਹਾਰਾ ਲਿਆ।


ਦਰਅਸਲ, ਜਸਨੀਤ ਨੇ ਲੁਧਿਆਣਾ ਦੇ ਕਾਰੋਬਾਰੀ ਗੁਰਬੀਰ ਨੂੰ ਫਸਾਉਣਾ ਸ਼ੁਰੂ ਕੀਤਾ। ਉਸ ਨੇ ਗੁਰਬੀਰ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਕਾਰੋਬਾਰੀ ਤੋਂ ਇੱਕ ਕਰੋੜ ਦੀ ਫਿਰੌਤੀ ਮੰਗੀ ਗਈ। ਕਾਰੋਬਾਰੀ ਗੁਰਬੀਰ ਨੇ ਇਸ ਮਾਮਲੇ ਨੂੰ ਲੈ ਕੇ ਮੋਹਾਲੀ 'ਚ ਕੇਸ ਦਰਜ ਕਰਵਾਇਆ।


ਇਸ ਦੇ ਬਾਵਜੂਦ ਜਸਨੀਤ ਨਹੀਂ ਰੁਕੀ। ਉਸ ਨੇ ਗੁਰਬੀਰ ਨੂੰ ਗੈਂਗਸਟਰਾਂ ਤੋਂ ਧਮਕੀਆਂ ਦਿਵਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਦੇਖ ਕੇ ਗੁਰਬੀਰ ਲੁਧਿਆਣਾ ਦੇ ਮਾਡਲ ਟਾਊਨ ਥਾਣੇ ਦੀ ਪੁਲਿਸ ਕੋਲ ਪਹੁੰਚ ਗਿਆ। ਉਥੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।


ਇਹ ਵੀ ਪੜ੍ਹੋ: Viral Post: ਸਵਾਲ 'ਚੋਂ ਹੀ ਲੱਭ ਕੇ ਵਿਦਿਆਰਥੀ ਨੇ ਲਿਖ ਦਿੱਤੇ ਸਾਰੇ ਜਵਾਬ, ਹੁਸ਼ਿਆਰੀ ਦੇਖ ਕੇ ਅਧਿਆਪਕ ਵੀ ਹੈਰਾਨ ਰਹਿ ਗਏ


ਥਾਣਾ ਮਾਡਲ ਟਾਊਨ ਦੀ ਐਸਐਚਓ ਗੁਰਸ਼ਿੰਦਰ ਕੌਰ ਅਨੁਸਾਰ ਗੁਰਬੀਰ ਨੇ 2022 ਵਿੱਚ ਜਸਨੀਤ ਕੌਰ ਖ਼ਿਲਾਫ਼ ਮੁਹਾਲੀ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕਰਵਾਇਆ ਸੀ। ਇਸ ਦੀ ਜਾਣਕਾਰੀ ਵੀ ਪੁਲਿਸ ਕੋਲ ਹੈ।


ਇਹ ਵੀ ਪੜ੍ਹੋ: Navjot Singh Sidhu: ਸਿੱਧੂ ਦੇ ਸ਼ਬਦਾਂ 'ਚ ਜੇਲ ਦੀ ਕਹਾਣੀ! 2000 'ਚ ਮਿਲਦਾ ਹੈ 10 ਰੁਪਏ ਵਾਲਾ ਜ਼ਰਦਾ... ਗੈਂਗਸਟਰਾਂ ਕੋਲ ਹਨ 5G ਫ਼ੋਨ