Punjab News: ਪੰਜਾਬ ਵਿੱਚ ਨਵੇਂ ਸਾਲ ਦੇ ਜਸ਼ਨਾਂ ਵਿੱਚ ਗਾਇਕਾਂ ਦੇ ਵੱਡੇ ਪ੍ਰੋਗਰਾਮਾਂ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੀ ਵਿੱਤੀ ਸਥਿਤੀ ਵੀ ਮਜ਼ਬੂਤ ​​ਹੋਵੇਗੀ। ਸੂਬਾ ਸਰਕਾਰ ਨੂੰ ਟੈਕਸ ਵਜੋਂ ਕਰੋੜਾਂ ਰੁਪਏ ਮਿਲਣ ਦੀ ਉਮੀਦ ਹੈ। 


ਅੱਜ ਲੁਧਿਆਣਾ ਵਿੱਚ ਦਿਲਜੀਤ (diljit dosanjh) ਦੇ ਦਿਲ ਲੁਮੀਨੈਟੀ ਟੂਰ (dil luminati tour) ਦਾ ਆਖਰੀ ਸ਼ੋਅ ਹੈ। ਇਸ ਸ਼ੋਅ ਤੋਂ ਸਰਕਾਰ ਨੂੰ ਟੈਕਸ ਵਜੋਂ 4.50 ਕਰੋੜ ਰੁਪਏ ਦੀ ਆਮਦਨ ਹੋਣ ਦੀ ਉਮੀਦ ਹੈ। ਸੂਤਰਾਂ ਦੀ ਮੰਨੀਏ ਤਾਂ ਲਗਭਗ 25 ਕਰੋੜ ਰੁਪਏ ਦੀਆਂ ਟਿਕਟਾਂ (GST ਸਮੇਤ) ਵਿਕਣ ਦੀ ਉਮੀਦ ਹੈ।



ਸਰਕਾਰ ਦਾ ਅੰਦਾਜ਼ਾ ਹੈ ਕਿ ਲੋਕਾਂ 'ਚ ਇਸ ਸ਼ੋਅ ਦਾ ਕਾਫੀ ਕ੍ਰੇਜ਼ ਹੈ। ਦਿਲਜੀਤ ਦੇ ਸ਼ੋਅ 'ਚ ਪੰਜਾਬ ਤੋਂ ਹੀ ਨਹੀਂ ਬਾਹਰਲੇ ਸੂਬਿਆਂ ਤੋਂ ਵੀ ਲੋਕ ਪਹੁੰਚਣਗੇ। 50 ਹਜ਼ਾਰ ਦੇ ਕਰੀਬ ਟਿਕਟਾਂ ਦੀ ਵਿਕਰੀ ਹੋ ਚੁੱਕੀ ਹੈ। ਇਹ ਸ਼ੋਅ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU), ਲੁਧਿਆਣਾ ਦੇ ਫੁੱਟਬਾਲ ਸਟੇਡੀਅਮ ਵਿੱਚ ਕਰਵਾਇਆ ਜਾ ਰਿਹਾ ਹੈ। ਪ੍ਰਸ਼ਾਸਨ ਨੂੰ ਇਸ ਸ਼ੋਅ ਲਈ ਦਿਲਜੀਤ ਤੋਂ 26.50 ਲੱਖ ਰੁਪਏ ਮਿਲਣਗੇ। ਇਸ ਵਿੱਚੋਂ ਸਰਕਾਰ ਨੂੰ 3.15 ਲੱਖ ਰੁਪਏ ਟੈਕਸ ਵਜੋਂ ਮਿਲਣਗੇ। ਇਸ ਤੋਂ ਇਲਾਵਾ ਅੱਜ ਕੱਲ੍ਹ ਹੋਰ ਵੀ ਕਈ ਸ਼ਹਿਰਾਂ ਵਿੱਚ ਗਾਇਕਾਂ ਦੇ ਪ੍ਰੋਗਰਾਮ ਹਨ।


ਦਿਲਜੀਤ ਇਸ ਤੋਂ ਪਹਿਲਾਂ ਭਾਰਤ ਦੇ ਕਈ ਰਾਜਾਂ ਵਿੱਚ ਆਪਣੇ ਸ਼ੋਅ ਕਰ ਚੁੱਕੇ ਹਨ। 14 ਦਸੰਬਰ ਨੂੰ ਚੰਡੀਗੜ੍ਹ 'ਚ ਹੋਏ ਸ਼ੋਅ ਦੀ ਵੀ ਕਾਫੀ ਚਰਚਾ ਹੋਈ ਸੀ। ਇਸ ਸ਼ੋਅ ਨੂੰ ਭਾਰਤ 'ਚ ਉਨ੍ਹਾਂ ਦਾ ਆਖਰੀ ਸ਼ੋਅ ਮੰਨਿਆ ਜਾਂਦਾ ਸੀ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੇ ਲੁਧਿਆਣਾ ਸ਼ੋਅ ਦਾ ਐਲਾਨ ਕਰ ਦਿੱਤਾ।  ਦੱਸ ਦਈਏ ਕਿ ਦਿਲਜੀਤ ਦਾ ਪੰਜਾਬ ਇਸ ਟੂਰ ਤਹਿਤ ਪਹਿਲਾ ਸ਼ੋਅ ਹੈ। ਇਹ ਉਨ੍ਹਾਂ ਦਾ ਆਪਣਾ ਸ਼ਹਿਰ ਮੰਨਿਆ ਜਾਂਦਾ ਹੈ।



 ਹਾਲਾਂਕਿ ਚੰਡੀਗੜ੍ਹ ਸ਼ੋਅ ਤੋਂ ਪਹਿਲਾਂ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਮੁਲਾਕਾਤ ਕੀਤੀ ਸੀ। ਇਸ ਤੋਂ ਪਹਿਲਾਂ ਉਹ ਹੈਦਰਾਬਾਦ, ਅਹਿਮਦਾਬਾਦ, ਲਖਨਊ, ਪੁਣੇ, ਕੋਲਕਾਤਾ, ਬੈਂਗਲੁਰੂ, ਇੰਦੌਰ ਅਤੇ ਗੁਹਾਟੀ ਵਿੱਚ ਸ਼ੋਅ ਕਰ ਚੁੱਕੇ ਹਨ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।