Punjab News: ਰੇਲ ਯਾਤਰੀਆਂ ਲਈ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਪੰਜਾਬ ਵਿੱਚ ਰੇਲਗੱਡੀ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ 12, 13 ਅਤੇ 14 ਅਕਤੂਬਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Continues below advertisement

ਫਿਰੋਜ਼ਪੁਰ ਡਿਵੀਜ਼ਨ ਦੇ ਜਲੰਧਰ ਛਾਉਣੀ-ਸਾਹਨੇਵਾਲ-ਅੰਮ੍ਰਿਤਸਰ ਸੈਕਸ਼ਨ 'ਤੇ ਆਰਸੀਸੀ ਬਾਕਸ ਲਗਾਉਣ ਦਾ ਕੰਮ ਚੱਲ ਰਿਹਾ ਹੈ। ਇਸ ਕਰਕੇ ਇਸ ਟਰੈਕ 'ਤੇ ਚੱਲਣ ਵਾਲੀਆਂ ਰੇਲਗੱਡੀਆਂ ਤਿੰਨ ਦਿਨਾਂ ਲਈ ਪ੍ਰਭਾਵਿਤ ਰਹਿਣਗੀਆਂ।

Continues below advertisement

ਇਸ ਦੌਰਾਨ ਰੇਲਵੇ ਨੇ ਕਈ ਟ੍ਰੇਨਾਂ ਨੂੰ ਰੀ ਸ਼ਡਿਊਲ ਕੀਤਾ ਹੈ, ਸ਼ਾਰਟ-ਟਰਮੀਨੇਟ, ਸ਼ਾਰਟ-ਆਰੀਜਨੇਟ ਅਤੇ ਰੂਟ ਡਾਇਵਰਟ ਕੀਤਾ ਗਿਆ ਹੈ। ਰੇਲਵੇ ਨੇ ਇੱਕ ਨਵਾਂ ਸ਼ਡਿਊਲ ਜਾਰੀ ਕੀਤਾ ਹੈ ਅਤੇ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਯਾਤਰਾ ਕਰਨ ਤੋਂ ਪਹਿਲਾਂ ਆਪਣੇ ਸ਼ਡਿਊਲ ਦੀ ਪੁਸ਼ਟੀ ਕਰਨ ਅਤੇ ਅਸੁਵਿਧਾ ਤੋਂ ਬਚਣ ਲਈ ਸਮੇਂ ਸਿਰ ਸਟੇਸ਼ਨ 'ਤੇ ਪਹੁੰਚਣ। ਮੁੜ ਸ਼ਡਿਊਲ ਕੀਤੀਆਂ ਗਈਆਂ ਟ੍ਰੇਨਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ।