ਲੁਧਿਆਣਾ ਦੇ ਸ਼੍ਰੀ ਗੁਰਦੁਆਰਾ ਫੇਰੂਮਾਨ ਸਾਹਿਬ ਦੀ ਪਾਰਕਿੰਗ ’ਚ ਬਾਈਕ ਚੋਰੀ ਦੀ ਪੂਰੀ ਘਟਨਾ ਸੀਸੀਟੀਵੀ ’ਚ ਕੈਦ ਹੋ ਗਈ। ਚੋਰ ਪਹਿਲਾਂ ਪਾਰਕਿੰਗ ’ਚ ਆਇਆ ਅਤੇ ਬਾਈਕ ਦੀ ਰੇਕੀ ਕੀਤੀ। ਇਸ ਤੋਂ ਬਾਅਦ ਉਹ ਗੁਰਦੁਆਰੇ ਅੰਦਰ ਗਿਆ, ਮੱਥਾ ਟੇਕਿਆ ਅਤੇ ਫਿਰ ਬਾਹਰ ਨਿਕਲ ਕੇ ਬਾਈਕ ਦਾ ਲਾਕ ਖੋਲ੍ਹ ਕੇ ਫਰਾਰ ਹੋ ਗਿਆ।

Continues below advertisement

ਸੀਸੀਟੀਵੀ 'ਚ ਕੈਦ ਹੋਈ ਸਾਰੀ ਘਟਨਾ

ਗੁਰਦੁਆਰੇ ’ਚ ਮੱਥਾ ਟੇਕਣ ਤੋਂ ਲੈ ਕੇ ਬਾਈਕ ਚੋਰੀ ਕਰਨ ਤੱਕ ਦੀ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਸਾਫ਼ ਨਜ਼ਰ ਆ ਰਹੀ ਹੈ। ਬਾਈਕ ਮਾਲਕ ਨੇ ਇਸ ਚੋਰੀ ਸੰਬੰਧੀ ਸ਼ਿਕਾਇਤ ਥਾਣਾ ਡਿਵੀਜ਼ਨ ਨੰਬਰ 6 ਵਿੱਚ ਦੇ ਦਿੱਤੀ ਹੈ। ਹਾਲਾਂਕਿ ਪੁਲਿਸ ਨੇ ਅਜੇ ਤੱਕ ਪਰਚਾ ਦਰਜ ਨਹੀਂ ਕੀਤਾ, ਪਰ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ।

Continues below advertisement

ਬਾਈਕ ਮਾਲਕ ਸੇਵਾ ਸਿੰਘ ਮੱਥਾ ਟੇਕਣ ਆਇਆ ਸੀ

ਬਾਈਕ ਦੇ ਮਾਲਕ ਸੇਵਾ ਸਿੰਘ, ਜੋ ਰੇਲਵੇ ਕਾਲੋਨੀ ਵਿੱਚ ਰਹਿੰਦਾ ਹੈ, ਨੇ ਦੱਸਿਆ ਕਿ ਉਹ ਹਰ ਰੋਜ਼ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਆਉਂਦਾ ਹੈ। ਐਤਵਾਰ ਸ਼ਾਮ ਵੀ ਉਹ ਲਗਭਗ 7 ਵਜੇ ਆਪਣੀ ਬਾਈਕ ਗੁਰਦੁਆਰੇ ਦੇ ਬਾਹਰ ਪਾਰਕ ਕਰਕੇ ਅੰਦਰ ਗਿਆ। ਜਦੋਂ ਉਹ ਮੱਥਾ ਟੇਕ ਕੇ ਬਾਹਰ ਆਇਆ ਤਾਂ ਉਸ ਦੀ ਬਾਈਕ ਪਾਰਕਿੰਗ ਵਿੱਚ ਨਹੀਂ ਸੀ।

ਸੇਵਾ ਸਿੰਘ ਦੀ ਬੇਨਤੀ ’ਤੇ ਪ੍ਰਬੰਧਕਾਂ ਨੇ ਵੇਖੀ ਸੀਸੀਟੀਵੀ ਫੁਟੇਜ

ਸੇਵਾ ਸਿੰਘ ਨੇ ਦੱਸਿਆ ਕਿ ਜਦੋਂ ਉਸਨੂੰ ਬਾਈਕ ਨਾ ਦਿੱਸੀ ਤਾਂ ਉਸਨੇ ਪਹਿਲਾਂ ਪਾਰਕਿੰਗ ਵਿੱਚ ਹਰ ਥਾਂ ਵੇਖਿਆ। ਫਿਰ ਉਸਨੇ ਗੁਰੂਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਸੀਸੀਟੀਵੀ ਫੁਟੇਜ ਚੈਕ ਕਰਨ ਲਈ ਕਿਹਾ। ਜਦੋਂ ਫੁਟੇਜ ਦੇਖੀ ਗਈ ਤਾਂ ਉਸ ਵਿੱਚ ਚੋਰ ਦਾ ਮੱਥਾ ਟੇਕਣ ਤੋਂ ਲੈ ਕੇ ਬਾਈਕ ਚੋਰੀ ਕਰਕੇ ਲੈ ਜਾਣ ਤੱਕ ਦਾ ਸਾਰਾ ਦ੍ਰਿਸ਼ ਸਾਫ਼ ਨਜ਼ਰ ਆਇਆ ਹੈ। ਸੇਵਾ ਸਿੰਘ ਨੇ ਦੱਸਿਆ ਕਿ ਉਸਨੇ ਇਹ ਫੁਟੇਜ ਪੁਲਿਸ ਨੂੰ ਵੀ ਦੇ ਦਿੱਤੀ ਹੈ।

ਸੱਤ ਸੈਕਿੰਡ ਵਿੱਚ ਖੋਲ੍ਹ ਦਿੱਤਾ ਬਾਈਕ ਦਾ ਲੌਕ

ਸੀਸੀਟੀਵੀ ਫੁਟੇਜ ’ਚ ਸਾਫ਼ ਦਿੱਸ ਰਿਹਾ ਹੈ ਕਿ ਚੋਰ ਪਹਿਲਾਂ ਗੁਰੂਦੁਆਰਾ ਸਾਹਿਬ ਦੇ ਅੰਦਰ ਪਰਿਕਰਮਾ ਕਰਦਾ ਹੈ ਅਤੇ ਮੱਥਾ ਟੇਕਦਾ ਹੈ। ਇਸ ਤੋਂ ਬਾਅਦ ਉਹ ਸਿੱਧਾ ਪਾਰਕਿੰਗ ਵਿੱਚ ਆਉਂਦਾ ਹੈ। ਬਿਨਾਂ ਕਿਸੇ ਹਿਚਕਚਾਹਟ ਦੇ ਉਹ ਬਾਈਕ ਦੇ ਕੋਲ ਜਾਂਦਾ ਹੈ ਅਤੇ ਜੇਬੋਂ ਚਾਬੀ ਕੱਢ ਕੇ ਲਾਕ ’ਚ ਲਾ ਦਿੰਦਾ ਹੈ। ਪਹਿਲੀ ਚਾਬੀ ਨਾਲ ਲੌਕ ਨਹੀਂ ਖੁੱਲ੍ਹਦਾ ਤਾਂ ਉਹ ਤੁਰੰਤ ਦੂਜੀ ਚਾਬੀ ਕੱਢਦਾ ਹੈ ਅਤੇ ਉਸ ਨਾਲ ਲਾਕ ਖੁੱਲ੍ਹ ਜਾਂਦਾ ਹੈ। ਇਹ ਸਾਰੀ ਕਾਰਵਾਈ ਸਿਰਫ਼ ਸੱਤ ਸੈਕਿੰਡ ਵਿੱਚ ਹੋ ਜਾਂਦੀ ਹੈ।