Ludhiana News: ਲੁਧਿਆਣਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਆਪ ਨੇਤਾ ਹੀ ਚੋਰੀ ਦਾ ਸ਼ਿਕਾਰ ਹੋ ਗਿਆ। ਲੁਧਿਆਣੇ ਦੇ ਪਾਸ਼ ਇਲਾਕਾ ਗੁਰਦੇਵ ਨਗਰ ਚੋਰੀਆਂ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਹਨ। ਇਥੇ ਪਿਛਲੇ ਇੱਕ ਹਫਤੇ ਦੌਰਾਨ ਹਰ ਦੂਜੇ ਦਿਨ ਚੋਰੀ ਦੀ ਵਾਰਦਾਤ ਹੋ ਰਹੀ ਹੈ। ਤਾਜ਼ਾ ਮਾਮਲਾ ਮੰਗਲਵਾਰ ਦਾ ਹੈ, ਜਦੋਂ ਆਮ ਆਦਮੀ ਪਾਰਟੀ (AAP) ਦੇ ਨੇਤਾ ਰਵਿੰਦਰ ਪਾਲ ਸਿੰਘ ਦੀ ਕਾਰ ਦੀ ਬੈਟਰੀ ਚੋਰੀ ਹੋ ਗਈ।

ਚੋਰਾਂ ਨੇ ਸ਼ਿਕਾਰ ਬਣਿਆ ਘਰ ਤੋਂ ਬਾਹਰ ਖੜ੍ਹੀ ਕਾਰ ਨੂੰ 

ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟਾਟਾ ਇੰਡਿਗੋ ਕਾਰ ਘਰ ਦੇ ਬਾਹਰ ਖੜੀ ਸੀ। ਮੰਗਲਵਾਰ ਸਵੇਰੇ ਲਗਭਗ 8:30 ਵਜੇ ਜਦੋਂ ਉਨ੍ਹਾਂ ਨੇ ਕਾਰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਦੇਖਿਆ ਕਿ ਕਾਰ ਦਾ ਦਰਵਾਜ਼ਾ ਤੇ ਬੋਨਟ ਖੁੱਲੇ ਹੋਏ ਸਨ। ਨੇੜੇ ਜਾ ਕੇ ਵੇਖਿਆ ਤਾਂ ਪਤਾ ਲੱਗਾ ਕਿ ਕਾਰ ਦੀ ਬੈਟਰੀ ਗਾਇਬ ਹੈ। ਇਹ ਦੇਖ ਕਿ ਉਹ ਦੰਗ ਰਹਿ ਗਏ।

ਪੁਲਿਸ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ

ਉਨ੍ਹਾਂ ਨੇ ਤੁਰੰਤ ਥਾਣਾ ਡਿਵੀਜ਼ਨ-5 ਦੀ ਪੁਲਿਸ ਨੂੰ ਜਾਣਕਾਰੀ ਦਿੱਤੀ। ਮੌਕੇ 'ਤੇ ਪੁੱਜੇ ਐਸਐਚਓ ਬਲਵੰਤ ਸਿੰਘ ਨੇ ਸੀਸੀਟੀਵੀ ਫੁਟੇਜ ਚੈਕ ਕੀਤੀ, ਜਿਸ 'ਚ ਇੱਕ ਨੌਜਵਾਨ ਆਪਣੇ ਮੂੰਹ 'ਤੇ ਕੱਪੜਾ ਬੰਨ੍ਹ ਕੇ ਚੋਰੀ ਕਰਦਾ ਹੋਇਆ ਨਜ਼ਰ ਆਇਆ। ਹੁਣ ਪੁਲਿਸ ਦੋਸ਼ੀ ਦੀ ਪਛਾਣ ਅਤੇ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਕਰ ਰਹੀ ਹੈ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।