Ludhiana news: ਲੁਧਿਆਣਾ ਦੇ ਡੀਐਸਪੀ ਦਿਲਪ੍ਰੀਤ ਸਿੰਘ ਸ਼ੇਰਗਿੱਲ ਦੀ ਮੌਤ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਡੀਐਸਪੀ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਪਤਨੀ ਹਰਕਿਰਤ ਕੌਰ ‘ਤੇ ਗੰਭੀਰ ਦੋਸ਼ ਲਾਏ ਹਨ।


ਮ੍ਰਿਤਕ ਡੀਐਸਪੀ ਦਿਲਪ੍ਰੀਤ ਸਿੰਘ ਦੀ ਭੈਣ ਜੈਸਮੀਨ ਨੇ ਕਿਹਾ ਕਿ ਹਰਕਿਰਤ ਦਿਲਪ੍ਰੀਤ ਦੀ ਸਰਕਾਰੀ ਨੌਕਰੀ ਅਤੇ ਪੈਨਸ਼ਨ ਲੈਣ ਲਈ ਲਗਾਤਾਰ ਉਸ ਨੂੰ ਸਲੋਅ ਪਾਇਜ਼ਨ ਦੇ ਰਹੀ ਸੀ। ਦਿਲਪ੍ਰੀਤ ਹਰਕਿਰਤ ਤੋਂ ਤਲਾਕ ਲੈਣਾ ਚਾਹੁੰਦਾ ਸੀ, ਉਸ ਨੇ ਅਦਾਲਤ ਵਿੱਚ ਫਾਈਲ ਲਾਈ ਹੋਈ ਸੀ।


DSP ਦਿਲਪ੍ਰੀਤ ਦੀ ਮੌਤ ਦੇ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ


ਦੱਸ ਦਈਏ ਕਿ ਦਿਲਪ੍ਰੀਤ ਦਾ ਦੂਜਾ ਵਿਆਹ 2017 ਵਿੱਚ ਹਰਕਿਰਤ ਨਾਲ ਹੋਇਆ ਸੀ, ਉੱਥੇ ਹੀ ਹਰਕਿਰਤ ਦਾ ਵੀ ਦੂਜਾ ਵਿਆਹ ਸੀ। ਵਿਆਹ ਤੋਂ ਬਾਅਦ ਹੀ ਹਰਕਿਰਤ ਦਿਲਪ੍ਰੀਤ ਨੂੰ ਆਪਣੇ ਨਾਲ ਰਹਿਣ ਲਈ ਘਰ ਤੋਂ ਦੂਰ ਪੁਲਿਸ ਲਾਈਨ ਲੈ ਗਈ, ਜਿੱਥੇ ਉਹ 6 ਮਹੀਨਿਆਂ ਤੱਕ ਵੱਖ ਰਹੀ।


ਇਹ ਵੀ ਪੜ੍ਹੋ: Lok Sabha Election: ਆਪ ਦੇ ਕੁਰੂਕਸ਼ੇਤਰ ਤੋਂ ਉਮੀਦਵਾਰ ਸੁਸ਼ੀਲ ਗੁਪਤਾ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨਾਲ ਕੀਤੀ ਮੁਲਾਕਾਤ


ਇਸ ਤੋਂ ਬਾਅਦ ਵਾਪਸ ਆਈ ਅਤੇ ਕਿਹਾ ਕਿ ਮੈਂ ਇਸ ਘਰ ਵਿੱਚ ਨਹੀਂ ਰਹਿਣਾ। ਭੈਣ ਜੈਸਮੀਨ ਨੇ ਕਿਹਾ ਕਿ ਮੇਰੇ ਭਰਾ ਨੂੰ ਇੰਨਾ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਕਿ ਉਹ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋ ਗਿਆ ਸੀ। ਮ੍ਰਿਤਕ ਡੀਐਸਪੀ ਦੀ ਭੈਣ ਨੇ ਕਿਹਾ ਕਿ ਹਰਕਿਰਤ ਦਿਲਪ੍ਰੀਤ ਦੀ ਸਰਕਾਰੀ ਨੌਕਰੀ ਅਤੇ ਪੈਨਸ਼ਨ ਲੈਣ ਲਈ ਲਗਾਤਾਰ ਸਲੋਅ ਪਾਇਜ਼ਨ ਦੇ ਰਹੀ ਸੀ ਅਤੇ ਪੁਲਿਸ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰ ਰਹੀ ਹੈ।


ਮੇੇਰੇ ਭਰਾ ਦਾ ਪੋਸਟਮਾਰਟ 45 ਮਿੰਟਾਂ 'ਚ ਕਰ'ਤਾ, ਮੈਂ ਰਿਪੋਰਟ ਨੂੰ ਚੈਲੇਂਜ ਕਰਾਂਗੀ


2023 ਵਿੱਚ ਪੁਲਿਸ ਕਮਿਸ਼ਨਰ ਮੰਦੀਪ ਸਿੰਘ ਸਿੱਧੂ ਨੂੰ ਹਰਕਿਰਤ ਵਿਰੁੱਧ ਸ਼ਿਕਾਇਤ ਵੀ ਦਿੱਤੀ ਸੀ। ਪਰ ਇਸ ਤੋਂ ਬਾਅਦ ਜਦੋਂ ਪਤਨੀ ਨੂੰ ਇਸ ਬਾਰੇ ਪੱਖ ਲੈਣ ਲਈ ਕਿਹਾ ਤਾਂ ਉਸ ਨੇ ਮਨ੍ਹਾ ਕਰ ਦਿੱਤਾ।


ਜੈਸਮੀਨ ਨੇ ਕਿਹਾ ਕਿ ਉਸ ਦੇ ਭਰਾ ਦਿਲਪ੍ਰੀਤ ਦਾ ਪੋਸਟਮਾਰਟਮ ਸਿਰਫ਼ 45 ਮਿੰਟ ਵਿੱਚ ਕਰ ਦਿੱਤਾ ਗਿਆ, ਜਦਕਿ ਇੱਕ ਸੀਨੀਅਰ ਅਧਿਕਾਰੀ ਦੇ ਪੋਸਟਮਾਰਟਮ ਦੀ ਡੁੰਘਾਈ ਨਾਲ ਜਾਂਚ ਕਰਦਿਆਂ ਹੋਇਆਂ ਲਗਭਗ 2 ਘੰਟੇ ਲੱਗ ਜਾਂਦੇ ਹਨ। ਉਸ ਨੇ ਕਿਹਾ ਕਿ ਉਹ ਪੋਸਟਮਾਰਟਮ ਦੀ ਰਿਪੋਰਟ ਨੂੰ ਵੀ ਚੈਲੇਂਜ ਕਰੇਗੀ।


ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਡੀਐਸਪੀ ਦਿਲਪ੍ਰੀਤ ਸਿੰਘ ਫ਼ਿਰੋਜ਼ਪੁਰ ਰੋਡ ‘ਤੇ ਸਥਿਤ ਭਾਈਵਾਲਾ ਚੌਂਕ ਦੇ ਕੋਲ ਪਾਰਕ ਪਲਾਜਾ ਹੋਟਲ ਵਿੱਚ ਜਿੰਮ ਕਰ ਰਹੇ ਸਨ, ਇਸ ਦੌਰਾਨ ਕਸਰਤ ਕਰਦਿਆਂ ਹੋਇਆਂ ਉਹ ਅਚਾਨਕ ਉਹ ਥੱਲ੍ਹੇ ਡਿੱਗ ਗਏ ਅਤੇ ਨਾਲ ਜਿੰਮ ਕਰ ਰਹੇ ਨੌਜਵਾਨਾਂ ਨੇ ਉਨ੍ਹਾਂ ਨੂੰ ਸੰਭਾਲਿਆ ਅਤੇ ਪਾਣੀ ਪਿਆਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਕੋਈ ਹਿਲਜੁਲ ਨਹੀਂ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਡਾਕਟਰ ਕੋਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।


ਇਹ ਵੀ ਪੜ੍ਹੋ: SKM Meeting: 14 ਮਾਰਚ ਨੂੰ ਦਿੱਲੀ ‘ਚ ਹੋਵੇਗੀ ਕਿਸਾਨਾਂ ਦੀ ਮਹਾਪੰਚਾਇਤ, ਸਰਹੱਦਾਂ ਬੰਦ ਤਾਂ ਦੱਸੀ ਕੂਚ ਕਰਨ ਦੀ ਨਵੀਂ ਰਣਨੀਤੀ