ਬੀਤੇ ਦਿਨ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਦਾ ਭਿਆਨਕ ਐਕਸੀਡੈਂਟ ਹੋ ਗਿਆ ਸੀ, ਜਿਸ ਵਿੱਚ ਉਹ ਵਾਲ-ਵਾਲ ਬਚੀ। ਇਸ ਹਾਦਸੇ ਦੇ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰ, ਗੰਨਮੈਨ ਤੇ ਡਰਾਈਵਰ ਵੀ ਜ਼ਖਮੀ ਹੋ ਗਏ ਸਨ। ਪੰਜਾਬ ਵਿੱਚ ਲੁਧਿਆਣਾ ਸਾਊਥ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (AAP) ਦੀ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਦਾ ਐਕਸੀਡੈਂਟ ਤੋਂ ਬਾਅਦ ਤਸਵੀਰ ਸਾਹਮਣੇ ਆਈ ਹੈ। ਉਨ੍ਹਾਂ ਦੇ ਬੁੱਲਾਂ 'ਤੇ ਟਾਂਕੇ ਲੱਗੇ ਹਨ। ਉਹ ਘਰ ਵਿੱਚ ਆਰਾਮ ਕਰਦੇ ਹੋਏ ਨਜ਼ਰ ਆ ਰਹੇ ਹਨ। ਵਿਧਾਇਕਾ ਦਾ ਹਾਲ ਜਾਣਨ ਲਈ ਲਗਾਤਾਰ AAP ਸੀਨੀਅਰ ਲੀਡਰਸ਼ਿਪ ਦੇ ਫੋਨ ਆ ਰਹੇ ਹਨ। ਅੱਜ ਪ੍ਰਦੇਸ਼ ਲੀਡਰਸ਼ਿਪ ਵੱਲੋਂ ਕਈ ਵੱਡੇ ਨੇਤਾ ਛੀਨਾ ਦਾ ਹਾਲ ਜਾਣਨ ਉਨ੍ਹਾਂ ਦੇ ਘਰ ਪਹੁੰਚਣਗੇ।

CM ਮਾਨ ਨੇ ਫੋਨ 'ਤੇ ਛੀਨਾ ਦਾ ਹਾਲ ਜਾਣਿਆ

CM ਭਗਵੰਤ ਮਾਨ ਨੇ ਵੀ ਵਿਧਾਇਕਾ ਛੀਨਾ ਦਾ ਹਾਲ ਜਾਣਿਆ ਅਤੇ ਪੂਰੇ ਘਟਨਾਕ੍ਰਮ ਦੀ ਜਾਣਕਾਰੀ ਲਈ। ਦੇਰ ਰਾਤ ਕੈਬਿਨੇਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੀ ਛੀਨਾ ਦਾ ਹਾਲ ਜਾਣਨ ਉਨ੍ਹਾਂ ਦੇ ਘਰ ਪਹੁੰਚੇ। ਫਿਲਹਾਲ ਛੀਨਾ ਬੋਲਣ ਵਿੱਚ ਅਸਮਰੱਥ ਹਨ, ਪਰ ਡਾਕਟਰਾਂ ਮੁਤਾਬਕ ਬੁੱਲਾਂ ਦੀ ਸੋਜ ਜਿਵੇਂ ਹੀ ਘਟੇਗੀ, ਉਹ ਹੌਲੀ-ਹੌਲੀ ਬੋਲਣ ਲੱਗ ਪੈਣਗੇ।

ਇੰਝ ਹੋਇਆ ਸੀ ਹਾਦਸਾ

ਦਿੱਲੀ ਤੋਂ ਵਾਪਸੀ ਦੌਰਾਨ ਖਿਨੌਰੀ ਬਾਰਡਰ ਦੇ ਕੋਲ ਛੀਨਾ ਦੀ ਇਨੋਵਾ ਗੱਡੀ ਡਿਵਾਈਡਰ ਨਾਲ ਟਕਰਾਈ ਸੀ। ਇਸ ਹਾਦਸੇ ਵਿੱਚ ਵਿਧਾਇਕ ਅਤੇ ਉਹਨਾਂ ਦਾ ਗੰਨਮੈਨ ਜ਼ਖਮੀ ਹੋ ਗਏ। ਉੱਧਰ, ਛੀਨਾ ਦੇ ਗੰਨਮੈਨ ਦੇ ਵੀ ਚਿਹਰੇ ਅਤੇ ਸਿਰ 'ਤੇ ਸੱਟਾਂ ਆਈਆਂ ਹਨ, ਪਰ ਉਸਦਾ ਬਚਾਅ ਹੋ ਗਿਆ।

ਜ਼ਖਮੀ ਹੋਏ ਲੋਕਾਂ ਨੂੰ ਪਹਿਲਾਂ ਕੈਥਲ ਦੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਲੁਧਿਆਣਾ ਦੇ ਹਸਪਤਾਲ ਵਿੱਚ ਰੈਫਰ ਕੀਤਾ ਗਿਆ। ਰਾਜਿੰਦਰਪਾਲ ਕੌਰ ਛੀਨਾ 2022 ਵਿੱਚ ਹੋਏ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਵਿਧਾਇਕ ਬਣੀ ਸੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।