Ludhiana News: ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਵਿੱਚ ਉਸ ਵੇਲੇ ਹਫੜਾ-ਦਫੜੀ ਮੱਚ ਗਈ , ਜਦੋਂ ਔਰਤ ਦੀ ਲਾਸ਼ ਉਸ ਦੇ ਘਰ ਦੇ ਬਾਥਰੂਮ ਵਿਚੋਂ ਮਿਲੀ। ਜਦੋਂ ਮਹਿਲਾ ਦਾ ਪਤੀ ਘਰ ਆਇਆ ਤਾਂ ਉਸ ਨੇ ਆਪਣੀ ਪਤਨੀ ਨੂੰ ਘਰ ਵਿੱਚ ਲੱਭਿਆ ਫਿਰ ਉਸ ਨੇ ਆਵਾਜ਼ ਮਾਰੀ ਪਰ ਅਗੋਂ ਕਿਸੇ ਨੇ ਕੋਈ ਆਵਾਜ਼ ਨਹੀਂ ਦਿੱਤੀ, ਤਾਂ ਇਸ ਦੌਰਾਨ ਜਦੋਂ ਉਹ ਬਾਥਰੂਮ ਵਿੱਚ ਪਹੁੰਚਿਆ ਤਾਂ ਉੱਥੇ ਉਸ ਦੀ ਪਤਨੀ ਸੋਨਮ ਦੀ ਲਾਸ਼ ਖੂਨ ਨਾਲ ਲਥਪਥ ਪਈ ਸੀ।
ਇਸ ਨੂੰ ਦੇਖ ਕੇ ਉਸ ਦੇ ਹੋਸ਼ ਉੱਡ ਗਏ ਅਤੇ ਫਿਰ ਉਸ ਨੇ ਰੌਲਾ ਪਾਇਆ ਅਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਉੱਥੇ ਹੀ ਕਿਤੇ ਨਾ ਕਿਤੇ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸੋਨਮ ਨੂੰ ਮਾਰਨ ਵਾਲਾ ਲੁੱਟ-ਖੋਹ ਦੀ ਨੀਅਤ ਨਾਲ ਘਰ ਵਿੱਚ ਦਾਖਲ ਹੋਇਆ ਹੋਵੇਗਾ ਪਰ ਅਸਲ ਕਾਰਨ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਜ਼ਿਕਰ ਕਰ ਦਈਏ ਕਿ ਸੋਨਮ ਦੇ ਦੋ ਬੱਚੇ ਹਨ ਅਤੇ ਉਹ ਦੋਵੇਂ ਵਿਦੇਸ਼ ਵਿੱਚ ਰਹਿੰਦੇ ਹਨ, ਜਿਸ ਵੇਲੇ ਸੋਨਮ ‘ਤੇ ਹਮਲਾ ਹੋਇਆ, ਉਸ ਵੇਲੇ ਉਹ ਘਰ ਵਿੱਚ ਇਕੱਲੀ ਸੀ।