MLA Gogi VS MP Bittu: ਲੁਧਿਆਣਾ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਕਾਂਗਰਸ ਦੇ ਸਾਂਸਦ ਰਵਨੀਤ ਸਿੰਘ ਬਿੱਟੂ ਇੱਕ ਵਾਰ ਮੁੜ ਤੋਂ ਆਹਮੋ ਸਾਹਮਣੇ ਹੋ ਗਏ ਹਨ। ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਾਂਗਰਸ ਦੇ ਲੀਡਰ ਬਿੱਟੂ ਲਈ ਮੰਦਬੁੱਧੀ ਸ਼ਬਦ ਵਰਤੇ ਹਨ। ਦਰਅਸਲ ਬੀਤੇ ਰਾਤ ਲੱਗ ਰਹੇ ਬਿਜਲੀ ਕੱਟ ਤੋਂ ਲੁਧਿਆਣਾ ਹਲਕੇ ਦੇ ਲੋਕ ਕਾਫ਼ੀ ਪ੍ਰੇਸ਼ਾਨ ਸਨ ਜੋ ਆਪਣੀਆਂ ਮੁਸ਼ਕਲਾਂ ਲੁਧਿਆਣਾ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਕੋਲ ਲੈ ਕੇ ਆਏ ਸਨ।


ਰਾਤ ਦੇ ਕਰੀਬ 3 ਵਜੇ ਹੋਏ ਸਨ ਜਦੋਂ ਸਥਾਨਕ ਲੋਕ ਗੁਰਪ੍ਰੀਤ ਗੋਗੀ ਦੇ ਘਰ ਬਾਹਰ ਇਕੱਠਾ ਹੋ ਗਏ। ਇਸ ਦੌਰਾਨ ਵਿਧਾਇਕ ਨੇ ਕਿਹਾ ਕਿ ਸਵੇਰੇ ਇਸ ਬਾਬਤ ਗੱਲਬਾਤ ਕਰਾਂਗੇ ਪਰ ਲੋਕ ਵਿਰੋਧ ਕਰਦੇ ਰਹੇ ਜਿਸ ਤੋਂ ਬਾਅਦ ਵਿਧਾਇਕ ਗੁਰਪ੍ਰੀਤ ਗੋਗੀ ਦੇ ਸੁਰੱਖਿਆ ਕਰਮਚਾਰੀਆਂ ਨੇ ਭੀੜ ਨੂੰ ਮੌਕੇ 'ਤੋਂ ਹਟਾਇਆ। ਲੋਕਾਂ ਨੇ ਵਿਧਾਇਕ ਗੁਰਪ੍ਰੀਤ ਗੋਗੀ ਦਾ ਕਾਫੀ ਤਿੱਖਾ ਵਿਰੋਧ ਕੀਤਾ।



ਦੂਜੇ ਪਾਸੇ ਵਿਧਾਇਕ ਗੋਗੀ ਨੇ ਕਿਹਾ ਕਿ ਹੰਗਾਮਾ ਕਰਨ ਵਾਲੇ ਨੌਜਵਾਨਾਂ ਦਾ ਆਮ ਲੋਕਾਂ ਨਾਲ ਕੋਈ ਸਬੰਧ ਨਹੀਂ ਹੈ। ਉਹ ਸਾਂਸਦ ਰਵਨੀਤ ਸਿੰਘ ਬਿੱਟੂ ਵੱਲੋਂ ਭੇਜੇ ਗਏ ਸ਼ਰਾਬੀ ਸਨ। ਬਿੱਟੂ ਮੰਦਬੁੱਧੀ ਬੱਚਾ ਹੈ। ਗੋਗੀ ਨੇ ਦੱਸਿਆ ਕਿ ਜਦੋਂ ਉਸ ਨੇ ਸਵੇਰੇ ਉਕਤ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਇਹ ਸਾਰੇ ਸ਼ਰਾਬੀ ਮੁੰਡੇ ਹਨ ਜੋ ਸੰਸਦ ਮੈਂਬਰ ਬਿੱਟੂ ਵੱਲੋਂ ਭੇਜੇ ਗਏ ਸਨ।ਗੋਗੀ ਨੇ ਕਿਹਾ ਕਿ ਚੋਣਾਂ ਨੇੜੇ ਹੋਣ 'ਤੇ ਬਿੱਟੂ ਗੁੱਸੇ 'ਚ ਹੈ।



ਵਿਧਾਇਕ ਗੋਗੀ ਨੇ ਕਿਹਾ ਕਿ ਪਿਛਲੇ 4 ਸਾਲਾਂ ਤੋਂ ਲੋਕਾਂ ਨੂੰ ਉਨ੍ਹਾਂ ਦੀ ਹਾਲਤ ਦਾ ਪਤਾ ਨਹੀਂ ਸੀ, ਹੁਣ ਕੁਭਕਰਨੀ ਨੀਂਦ ਤੋਂ ਜਾਗ ਕੇ ਡਰਾਮੇ ਕਰ ਰਹੇ ਹਨ। ਲੋਕ ਇਸ ਵਾਰ ਬਿੱਟੂ ਦੇ ਜਾਲ ਵਿੱਚ ਫਸਣ ਵਾਲੇ ਨਹੀਂ ਹਨ। ਬਿੱਟੂ ਆਪਾ ਹਾਰ ਗਿਆ ਹੈ। ਮਹਾਂਨਗਰ ਵਿੱਚ ਸਿਆਸੀ ਜ਼ਮੀਨ ਦੀ ਤਲਾਸ਼ ਹੈ। ਲੋਕਾਂ ਦਾ ਹੁਣ ਬਿੱਟੂ ਤੋਂ ਮੋਹ ਖਤਮ ਹੋ ਗਿਆ ਹੈ। ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਸ਼ਕੁਨੀ ਦੇ ਨਾਂ ਨਾਲ ਸੰਬੋਧਨ ਕਰਦਿਆਂ ਕਿਹਾ ਕਿ ਸ਼ਕੁਨੀ ਤੇ ਪੱਪੀ ਵਰਗੇ ਵਿਧਾਇਕਾਂ ਕਾਰਨ ਹੀ ਲੁਧਿਆਣਾ ਦਾ 55 ਕਰੋੜ ਦਾ ਫੰਡ ਜਲੰਧਰ ਨੂੰ ਚਲਾ ਗਿਆ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।