Patiala Clash: ਪਟਿਆਲਾ ਦੇ ਵਿਧਾਨ ਸਭਾ ਹਲਕਾ ਰਾਜਪੁਰਾ ਅਧਿਨ ਆਉਂਦੇ ਪਿੰਡ ਚਤਰ ਨਗਰ ਵਿੱਚ ਅੱਜ ਸਵੇਰੇ ਗੋਲੀਆਂ ਚੱਲ ਗਈਆਂ। ਇਹ ਫਾਇਰਿੰਗ ਦੋ ਧਿਰਾਂ ਵਿਚਾਲੇ ਹੋਈ ਹੈ, ਜਿਹਨਾਂ ਦਾ ਆਪਸ ਵਿੱਚ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਇਸ ਗੋਲੀਬਾਰੀ 'ਚ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ।
ਮਰਨ ਵਾਲਿਆਂ ਦੀ ਪਛਾਣ ਪਹਿਲੀ ਧਿਰ ਦਿਲਬਾਗ ਸਿੰਘ ਨਗਾਵਾ ਅਤੇ ਉਸ ਦਾ ਪੁੱਤਰ ਜੱਸੀ, ਦੂਜੀ ਧਿਰ ਦਾ ਸਤਵਿੰਦਰ ਸਿੰਘ ਸੱਤੀ ਇਹਨਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ।
ਦੂਜੀ ਧਿਰ ਦਾ ਸਤਵਿੰਦਰ ਸਿੰਘ ਸੱਤੀ ਪਿੰਡ ਚਤਰ ਨਗਰ ਦੇ ਸਾਬਕਾ ਸਰਪੰਚ ਧਰਮ ਸਿੰਘ ਦਾ ਪੁੱਤਰ ਹੈ। ਪਿੰਡ ਚਤਰ ਨਗਰ ਵਿੱਚ ਇਹ ਜ਼ਮੀਨੀ ਵਿਵਾਦ 30 ਏਕੜ ਪੈਲੀ ਨੂੰ ਲੈ ਕੇ ਚੱਲ ਰਿਹਾ ਹੈ। ਇਸ ਜ਼ਮੀਨ ਨੂੰ ਲੈ ਕੇ ਇਹਨਾਂ ਧਿਰਾਂ ਵਿਚਾਲੇ ਤਕਰਾਰ ਪਿਛਲੇ ਇੱਕ ਮਹੀਨੇ ਤੋਂ ਚੱਲ ਰਹੀ ਸੀ। ਪਹਿਲਾਂ ਤਾਂ ਛੋਟੀ ਮੋਟੀ ਹੀ ਲੜਾਈ ਹੁੰਦੀ ਆ ਰਹੀ ਸੀ ਪਰ ਅੱਜ ਇਸ ਵਿਵਾਦ ਨੇ ਖੂਨੀ ਰੂਪ ਧਾਰ ਲਿਆ।
ਫਿਲਹਾਲ ਪੁਲਿਸ ਮੌਕੇ 'ਤੇ ਪਹੁੰਚ ਗਏ ਹੈ। ਮ੍ਰਿਤਕਾਂ ਦੀਆਂ ਦੇਹਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਾਲਾਤ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਹੈ।
ਮ੍ਰਿਤਕਾਂ ਦਾ ਵੇਰਵਾ
ਦਿਲਬਾਗ ਸਿੰਘ (68/69) ਪੁੱਤਰ ਗੁਰਮੱਖ ਸਿੰਘ ਵਾਸੀ ਪਿੰਡ ਨੋਗਾਵਾਂ
ਜਸਵਿੰਦਰ ਸਿੰਘ ਜੱਸੀ (35/36) ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਨੋਗਾਵਾਂ
ਸਤਵਿੰਦਰ ਸਿੰਘ ਸੱਤਾ (30/32) ਪੁੱਤਰ ਧਰਮ ਸਿੰਘ ਪਿੰਡ ਚਤਰ ਨਗਰ
ਜ਼ਖ਼ਮੀਆਂ ਦਾ ਵੇਰਵਾ
ਹਰਜਿੰਦਰ ਸਿੰਘ ਜਿੰਦਾ 30/32 ਪੁੱਤਰ ਧਰਮ ਸਿੰਘ
ਹਰਪ੍ਰੀਤ ਸਿੰਘ (31/32) ਪੁੱਤਰ ਜਸਮੇਰ ਸਿੰਘ ਵਾਸੀ ਚਤਰ ਨਗਰ
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
👇🏻
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial