Fatehgarh Sahib - ਫ਼ਤਹਿਗੜ੍ਹ ਸਾਹਿਬ ਦੇ ਪਿੰਡ ਬੁੱਚੜਾਂ ਨੇੜੇ ਬਣ ਰਹੇ ਬ੍ਰਿਧ ਆਸ਼ਰਮ ਕੋਲ ਹੋਏ ਇੱਕ ਕਤਲ ਦੇ ਦੋਵੇਂ ਕਥਿਤ ਦੋਸ਼ੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਪਾਸੋਂ ਇੱਕ ਕਾਲੇ ਰੰਗ ਦਾ ਸਪਲੈਂਡਰ ਮੋਟਰ ਸਾਇਕਲ ਨੰ: ਪੀ.ਬੀ. 39-ਬੀ-0966 ਅਤੇ ਤੇਜਧਾਰ ਚਾਕੂ ਵੀ ਬਰਾਮਦ ਕੀਤਾ ਗਿਆ ਹੈ।


 ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਨੇ ਦੱਸਿਆ  ਕਿ 28 ਜੁਲਾਈ ਨੂੰ ਜਸਵੀਰ ਕੌਰ ਆਪਣੇ ਪਤੀ ਸੁਰਿੰਦਰ ਸਿੰਘ ਨਾਲ ਮੋਟਰ ਸਾਇਕਲ ਉਪਰ ਅਤੇ ਜਸਵੀਰ ਕੌਰ ਦਾ ਭਤੀਜਾ ਗੁਰਜੀਤ ਸਿੰਘ ਤੇ ਉਸ ਦਾ ਦੋਸਤ ਸੁਖਵੀਰ ਸਿੰਘ ਉਰਫ ਸੁੱਖ ਆਪਣੇ ਮੋਟਰ ਸਾਇਕਲਾਂ ਤੇ ਸਵਾਰ ਹੋ ਕੇ ਪਿੰਡ ਬੁੱਚੜਾਂ ਨੇੜੇ ਬਣ ਰਹੇ ਬ੍ਰਿਧ ਆਸ਼ਰਮ ਵਿਖੇ ਖਾਣ-ਪੀਣ ਲਈ ਗਏ ਸਨ।


 ਜਦੋਂ ਸੁਰਿੰਦਰ ਸਿੰਘ ਕਾਫੀ ਦੇਰ ਤੱਕ ਵਾਪਸ ਨਾ ਆਇਆ ਤਾਂ ਜਸਵੀਰ ਕੌਰ ਵੀ ਬ੍ਰਿਧ ਆਸ਼ਰਮ ਚਲੀ ਗਈ। ਜਸਵੀਰ ਕੌਰ ਨੇ ਦੱਸਿਆ ਕਿ ਉਸ ਨੇ ਵੇਖਿਆ ਕਿ ਗੁਰਜੀਤ ਸਿੰਘ ਅਤੇ ਸੁਖਵੀਰ ਸਿੰਘ ਉਰਫ ਸੁੱਖੂ ਨੇ ਉਸ ਦੇ ਘਰਵਾਲੇ ਸੁਰਿੰਦਰ ਸਿੰਘ ਨੂੰ ਜ਼ਮੀਨ ਤੇ ਸੁੱਟਿਆ ਹੋਇਆ ਸੀ ਅਤੇ ਸੁਖਵੀਰ ਸਿੰਘ ਨੇ ਸੁਰਿੰਦਰ ਸਿੰਘ ਦੀਆਂ ਦੋਵੇਂ ਬਾਹਵਾਂ ਫੜੀਆਂ ਹੋਈਆਂ ਸਨ, ਜਸਵੀਰ ਕੌਰ ਦੇ ਵੇਖਦੇ-ਵੇਖਦੇ ਗੁਰਜੀਤ ਸਿੰਘ ਨੇ ਆਪਣੇ ਸੱਜੇ ਹੱਥ ਵਿੱਚ ਫੜੇ ਚਾਕੂ ਨਾਲ ਸੁਰਿੰਦਰ ਸਿੰਘ ਦੇ ਗਲੇ ਤੇ ਕਾਫੀ ਵਾਰ ਕੀਤੇ ਜਿਸ ਨਾਲ ਸੁਰਿੰਦਰ ਸਿੰਘ ਖੂਨ ਨਾਲ ਲੱਥ ਪੱਥ ਹੋ ਗਿਆ। 


ਵਾਹਨ ਦਾ ਇੰਤਜਾਮ ਕਰਕੇ ਸੁਰਿੰਦਰ ਸਿੰਘ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਡਾਕਟਰ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਜਸਵੀਰ ਕੌਰ ਦੇ ਬਿਆਨ ਦੇ ਆਧਾਰ ਤੇ ਪੁਲਿਸ ਨੇ ਦੋਵੇਂ ਕਥਿਤ ਦੋਸ਼ੀਆ ਵਿਰੁੱਧ ਧਾਰਾ 302 ਤੇ 34 ਅਧੀਨ ਥਾਣਾ ਸਰਹਿੰਦ ਵਿਖੇ 29 ਜੁਲਾਈ ਨੂੰ ਮੁਕੱਦਮਾ ਨੰ: 102 ਦਰਜ਼ ਕੀਤਾ ਸੀ।


ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੁਲਿਸ ਤਫਤੀਸ਼ ਦੌਰਾਨ ਇਹ ਰੰਜਿਸ਼ ਦੀ ਇਹ ਵਜ੍ਹਾ ਸਾਹਮਦੇ ਆਈ ਕਿ ਮ੍ਰਿਤਕ ਸੁਰਿੰਦਰ ਸਿੰਘ ਕਥਿਤ ਦੋਸ਼ੀ ਗੁਰਜੀਤ ਸਿੰਘ ਦਾ ਸ਼ਰੀਕੇ ਵਿੱਚੋਂ ਫੁੱਫੜ ਲੱਗਦਾ ਸੀ, ਜੋ ਕਥਿਤ ਦੋਸ਼ੀ ਗੁਰਜੀਤ ਸਿੰਘ ਦੀ ਪਤਨੀ ਤੇ ਗਲਤ ਨਿਗ੍ਹਾ ਰੱਖਦਾ ਸੀ। 


ਮਿਤੀ 29-07-2023 ਨੂੰ ਮ੍ਰਿਤਕ ਸੁਰਿੰਦਰ ਸਿੰਘ ਕਥਿਤ ਦੋਸ਼ੀ ਗੁਰਜੀਤ ਸਿੰਘ ਅਤੇ ਸੁਖਵੀਰ ਸਿੰਘ ਨੇ ਪਹਿਲਾਂ ਤਾਂ ਇਕੱਠੇ ਸ਼ਰਾਬ ਪੀਤੀ ਅਤੇ ਇਸੇ ਦੌਰਾਨ ਗੁਰਜੀਤ ਸਿੰਘ ਨੇ ਸੁਰਿੰਦਰ ਸਿੰਘ ਪਾਸੋਂ ਉਧਾਰ ਪੈਸਿਆਂ ਦੀ ਮੰਗ ਕੀਤੀ ਤਾਂ ਸੁਰਿੰਦਰ ਸਿੰਘ ਨੇ ਉਸ ਪਾਸੋਂ ਉਸਦੀ ਪਤਨੀ ਨਾਲ ਰਹਿਣ ਸਬੰਧੀ ਗਲਤ ਮੰਗ ਕੀਤੀ ਤਾਂ ਕਥਿਤ ਦੋਸ਼ੀ ਗੁਰਜੀਤ ਸਿੰਘ ਗੁੱਸੇ ਵਿੱਚ ਆ ਗਿਆ ਅਤੇ ਤਿੰਨੇ ਜਾਣੇ ਆਪਸ ਵਿੱਚ ਹੱਥੋਂ ਪਾਈ ਹੋ ਗਏ ਅਤੇ ਗੁਰਜੀਤ ਸਿੰਘ ਅਤੇ ਸੁਖਵੀਰ ਸਿੰਘ ਨੇ ਮਿਲ ਕੇ ਸੁਰਿੰਦਰ ਸਿੰਘ ਦੇ ਗਲ ਤੇ ਚਾਕੂ ਦਾ ਵਾਰ ਕੀਤੇ ਗਏ ਜਿਸ ਉਸ ਦੀ ਮੌਤ ਹੋ ਗਈ।