Patiala News: ਪੀਐਮ ਨਰਿੰਦਰ ਮੋਦੀ ਦੀ ਰੈਲੀ ਤੋਂ ਇੱਕ ਦਿਨ ਪਹਿਲਾਂ ਹੀ ਪਟਿਆਲਾ ਵਿੱਚ ਖਾਲਿਸਤਾਨੀ ਝੰਡਾ ਲਗਾਇਆ ਗਿਆ ਸੀ। ਇੱਕ ਥਾਂ 'ਤੇ ਖਾਲਿਸਤਾਨੀ ਨਾਅਰਾ ਲਿਖਿਆ ਮਿਲਿਆ। ਇਹ ਝੰਡਾ ਮਿੰਨੀ ਸਕੱਤਰੇਤ ਰੋਡ 'ਤੇ ਇੱਕ ਨਿਰਮਾਣ ਅਧੀਨ ਇਮਾਰਤ ਵਿੱਚ ਲਗਾਇਆ ਗਿਆ ਹੈ। ਇਹ ਇਮਾਰਤ ਭਾਰਤ ਇੰਦਰ ਸਿੰਘ ਚਾਹਲ ਦੀ ਹੈ, ਜੋ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਸਨ। ਸਿੱਖ ਫਾਰ ਜਸਟਿਸ ਦੇ ਡਾਇਰੈਕਟਰ ਗੁਰਪਤਵੰਤ ਸਿੰਘ ਪੰਨੂ ਨੇ ਇਸ ਸਬੰਧੀ ਇੱਕ ਵੀਡੀਓ ਵੀ ਵਾਇਰਲ ਕੀਤੀ ਹੈ।


ਪਟਿਆਲਾ ਦੇ ਮਿੰਨੀ ਸਕੱਤਰੇਤ ਰੋਡ 'ਤੇ ਉਸਾਰੀ ਅਧੀਨ ਇਮਾਰਤ 'ਚ ਝੰਡਾ ਲਗਾਉਣ ਤੋਂ ਬਾਅਦ ਪੁਰਾਣੇ ਬੱਸ ਸਟੈਂਡ ਦੇ ਪੁਲ 'ਤੇ ਵੀ ਖਾਲਿਸਤਾਨ ਦਾ ਨਾਅਰਾ ਲਿਖਿਆ ਗਿਆ | ਪੁਲਿਸ ਨੇ ਝੰਡੇ ਨੂੰ ਹਟਾਉਂਦੇ ਸਮੇਂ ਪੁਲ 'ਤੇ ਲਿਖੇ ਖਾਲਿਸਤਾਨ ਦੇ ਨਾਅਰੇ ਨੂੰ ਵੀ ਮਿਟਾ ਦਿੱਤਾ ਪਰ ਅਜੇ ਤੱਕ ਕਿਸੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ।