Patiala news: ਦੇਸ਼ 'ਚ ਮਹਿਲਾ ਆਈਪੀਐੱਲ ਹੋਣ ਜਾ ਰਹੀ ਹੈ, ਜਿਸ ਲਈ ਬੀਤੇ ਦਿਨੀਂ ਖਿਡਾਰੀਆਂ ਦੀ ਨਿਲਾਮੀ ਹੋਈ ਹੈ। ਉੱਥੇ ਹੀ ਇਸ ਨਿਲਾਮੀ 'ਚ ਪਟਿਆਲਾ ਦੀ ਕਨਿਕਾ ਆਹੂਜਾ ਦਾ ਨਾਂ ਵੀ ਸਾਹਮਣੇ ਆਇਆ ਹੈ ਅਤੇ ਆਰਸੀਬੀ ਟੀਮ ਨੇ 35 ਲੱਖ ਦੀ ਨਿਲਾਮੀ ‘ਤੇ ਕਨਿਕਾ ਦਾ ਨਾਂ ਲਿਆ, ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵਿੱਚ ਖੁਸ਼ੀ ਦੀ ਲਹਿਰ ਹੈ।


ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਹੋਇਆਂ ਆਪਣੀ ਧੀ ਦਾ ਮੂੰਹ ਮਿੱਠਾ ਕਰਵਾਇਆ ਅਤੇ ਗਲੇ ਵਿੱਚ ਹਾਰ ਪਾ ਕੇ ਉਸ ਦਾ ਸਵਾਗਤ ਕੀਤਾ।


ਇਸ ਦੇ ਨਾਲ ਹੀ ਕਨਿਕਾ ਆਹੂਜਾ ਦੇ ਪਿਤਾ ਸੁਰਿੰਦਰ ਕੁਮਾਰ ਨੇ ਕਿਹਾ ਆਉਣ ਵਾਲੇ ਸਮੇਂ ਵਿੱਚ ਕਨਿਕਾ ਨਾ ਸਿਰਫ਼ ਪਰਿਵਾਰ ਦਾ ਸਗੋਂ ਪੰਜਾਬ ਅਤੇ ਦੇਸ਼ ਦਾ ਵੀ ਨਾਮ ਰੌਸ਼ਨ ਕਰੇਗੀ। ਇਸੇ ਲਈ ਕਨਿਕਾ ਨੂੰ ਆਰ.ਸੀ.ਬੀ. ਵਿੱਚ ਚੁਣਿਆ ਗਿਆ ਹੈ। ਉਹ ਆਰ.ਸੀ.ਬੀ. ਵੱਲੋਂ ਆਈ.ਪੀ.ਐੱਲ ਖੇਡੇਗੀ। ਉਨ੍ਹਾਂ ਕਿਹਾ ਕਿ ਉਸ ਨੇ ਬਚਪਨ ਤੋਂ ਹੀ ਕ੍ਰਿਕਟ ਖੇਡਦੀ ਆ ਰਹੀ ਹੈ ਅਤੇ ਉਸ ਦਾ ਆਈਕਨ ਸੂਰਿਆ ਯਾਦਵ ਹੈ।


ਇਹ ਵੀ ਪੜ੍ਹੋ: Firing In US: ਅਮਰੀਕਾ 'ਚ ਫਿਰ ਤੋਂ ਗੋਲੀਬਾਰੀ... ਮਿਸ਼ੀਗਨ ਯੂਨੀਵਰਸਿਟੀ 'ਚ 2 ਥਾਵਾਂ 'ਤੇ ਗੋਲੀਬਾਰੀ, 3 ਲੋਕਾਂ ਦੀ ਮੌਤ, 48 ਘੰਟੇ ਲਈ ਕਲਾਸਾਂ ਬੰਦ


ਕਨਿਕਾ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਪੜ੍ਹਾਈ ਵਿੱਚ ਰੂਚੀ ਘੱਟ ਹੈ ਅਤੇ ਉਹ ਦਿਨ ਵਿੱਚ 5 ਘੰਟੇ ਅਭਿਆਸ ਕਰਦੀ ਹੈ। ਇਸ ਤੋਂ ਇਲਾਵਾ ਕਨਿਕਾ ਦੀ ਮਾਂ ਨੇ ਕਿਹਾ ਕਿ ਉਸ ਨੇ ਇਸ ਮੁਕਾਮ 'ਤੇ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ, ਜਿਸ ਕਾਰਨ ਅੱਜ ਉਸ ਦੀ ਮਿਹਨਤ ਰੰਗ ਲਿਆਈ ਹੈ।


ਆਰਸੀਬੀ ਵਿੱਚ ਚੁਣੇ ਜਾਣ ਤੋਂ ਬਾਅਦ ਹੁਣ ਕਨਿਕਾ ਉਸ ਦਿਨ ਦਾ ਇੰਤਜ਼ਾਰ ਕਰ ਰਹੀ ਹੈ ਜਦੋਂ ਉਹ ਆਰਸੀਬੀ ਟੀ-ਸ਼ਰਟ ਵਿੱਚ ਆਈਪੀਐਲ ਖੇਡੇਗੀ, ਉਸ ਨੇ ਕਿਹਾ ਕਿ ਉਹ ਚੰਗਾ ਪ੍ਰਦਰਸ਼ਨ ਕਰੇਗੀ ਅਤੇ ਭਾਰਤੀ ਟੀਮ ਦਾ ਹਿੱਸਾ ਬਣੇਗੀ। ਇਸ ਦੇ ਨਾਲ ਹੀ ਪਰਿਵਾਰਿਕ ਮੈਂਬਰਾਂ ਨੇ ਕਨਿਕਾ ਤੇ ਮਾਣ ਜਤਾਇਆ ਤੇ ਕਿਹਾ ਕਿ ਇਸ ਨੇ ਹੁਣ ਸਾਡਾ ਨਾਂਅ ਰੋਸ਼ਨ ਕੀਤਾ ਹੈ, ਅੱਗੇ ਵੀ ਕਰਦੀ ਰਹੇਗੀ।


ਇਹ ਵੀ ਪੜ੍ਹੋ: ਸ਼੍ਰੋਮਣੀ ਕਮੇਟੀ ਦਾ ਬਜਟ ਤਿਆਰ ਕਰਨ ਲਈ ਸੰਗਤ ਦੇ ਲਏ ਜਾਣਗੇ ਸੁਝਾਅ- ਭਾਈ ਗਰੇਵਾਲ