ਪੰਜਾਬ ਸਰਕਾਰ ਵੱਲੋਂ 2 ਅਕਤੂਬਰ ਨੂੰ ਪਟਿਆਲਾ ਵਿੱਚ ਮਾਤਾ ਕੌਸ਼ਲਿਆ ਹਸਪਤਾਲ ਦੇ ICU ਦਾ ਉਦਘਾਟਨ ਕੀਤਾ ਗਿਆ ਸੀ। ਜਿਸ ਦੇ ਲਈ ਭਗਵੰਤ ਮਾਨ ਸਰਕਾਰ ਨੇ ਇੱਕ ਵੱਡਾ ਸਮਾਗਮ ਰੱਖਿਆ ਹੋਇਆ ਸੀ। ਇਸ ਦੌਰਾਨ ਪੰਜਾਬ ਸਰਕਾਰ ਨੇ ਸੂਬੇ ਭਰ 'ਚੋਂ ਆਪਣੇ ਵਰਕਰਾਂ ਨੂੰ ਪਟਿਆਲਾ ਲੈ ਕੇ ਆਉਣ ਦੇ ਲਈ 1220 ਸਰਕਾਰੀ ਬੱਸਾਂ ਦਾ ਇੰਤਜਾਮ ਕੀਤਾ ਸੀ। 


ਬੱਸਾਂ ਤੋਂ ਬਾਅਦ ਇੱਕ ਹੋਰ ਸਰਕਾਰੀ ਖਜ਼ਾਨੇ 'ਹੋਂ ਖਰਚ ਕੀਤੇ ਗਏ ਮਾਮਲੇ ਦਾ ਪਰਦਾਫਾਸ਼ ਹੋਇਆ ਹੈ। ਇਸ ਦੀ ਜਾਣਕਾਰੀ RTI ਕਾਰਕੁਨ ਮਾਨਿਕ ਗੋਇਲ ਨੇ ਦਿੱਤੀ ਹੈ। ਮਾਨਿਕ ਗੋਇਲ ਨੇ ਸੋਸ਼ਲ ਮੀਡੀਆ 'ਤੇ ਇੱਸ ਰਸੀਦ ਜਾਰੀ ਕੀਤੀ ਹੈ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮਾਨ ਸਰਕਾਰੀ ਦੀ ਰੈਲੀ ਵਿੱਚ ਫੂਡ ਸਪਲਾਈ ਵਿਭਾਗ ਨੇ ਬੱਸਾਂ ਵਿੱਚ ਰੋਟੀ ਦਾ ਇੰਤਜ਼ਾਮ ਕੀਤਾ ਸੀ। ਜਿਸ ਦੀ ਇੱਕ ਰਸੀਦ ਮਾਨਿਕ ਗੋਇਲ ਹੱਕ ਲੱਗ ਗਈ ਹੈ। 


ਇਸ ਵਿੱਚ ਲਿਖਿਆ ਗਿਆ ਹੈ ਕਿ - ''ਤਸਦੀਕ ਕੀਤਾ ਜਾਂਦਾ ਹੈ ਕਿ ਪਟਿਆਲਾ ਵਿਖੇ ਹੋਣ ਵਾਲੀ ਰੈਲੀ ਲਈ ਅੱਜ ਮਿਤੀ 02.10.2023 ਨੂੰ ਵਿਧਾਨ ਸਭਾ ਹਲਕਾ ਦਿੜਬਾ ਦੇ ਪਿੰਡ ਗੁੱਜਰਾਂ ਵਿਖੇ ਬਸ ਨੰ: PB13 BC 5431 ਵਿੱਚ ਖਾਣੇ 52 ਪੈਕਟ (ਹਰ ਪੈਕਟ ਵਿੱਚ 2 ਪਰਾਂਠੇ ਅਚਾਰ ਨਾਲ, 1 ਪੈਕਟ ਲੱਸੀ, 1 ਪਾਣੀ ਦੀ ਬੋਤਲ ਸ਼ਾਮਿਲ ਹੈ) ਨਿਰੀਖਕ, ਖੁਰਾਕ ਅਤੇ ਸਵਿਲ ਸਪਲਾਈ, ਦਿੜਬਾ ਤੋਂ ਪ੍ਰਾਪਤ ਕਰ ਲਏ ਹਨ। 





ਟਵੀਟ ਕਰਕੇ ਮਾਨਿਕ ਗੋਇਲ ਨੇ ਲਿਖਿਆ ਕਿ ਪੰਜਾਬ ਵਿੱਚ ਸਰਕਾਰੀ ਖਜ਼ਾਨੇ ਦੀ ਅਸਿੱਧੀ ਲੁੱਟ ਇਸ ਹੱਕ ਤੱਕ ਚਲੀ ਗਈ ਹੈ ਕਿ ਆਪ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ 2 ਅਕੂਬਰ ਦੀ ਰੈਲੀ ਵਿੱਚ ਹਾਜ਼ਰ ਆਪਣੇ ਵਰਕਰਾਂ ਲਈ ਸਰਕਾਰੀ ਖਜ਼ਾਨੇ ਵਿੱਚੋਂ ਭੋਜਨ ਮੁਹੱਈਆਂ ਕਰਵਾਇਆ। 



 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial