ਦਿੱਲੀ ਵਾਸੀਆਂ ਨੇ ਕੇਜਰੀਵਾਲ ਦੀ ਝੂਠੀਆਂ ਗਰੰਟੀਆ ਨੂੰ ਨਕਾਰ ਮੋਦੀ ਸਰਕਾਰ ਦੀ ਗਰੰਟੀਆ ਚ ਜਤਾਇਆ ਭਰੋਸਾ :-  ਵਿਕਾਸ ਸ਼ਰਮਾ

2027 ਚ ਭਾਜਪਾ ਪੰਜਾਬ ਵਿੱਚ ਬਣਾਵੇਗੀ ਆਪਣੀ ਸਰਕਾਰ

ਘਨੌਰ 11 ਫਰਵਰੀ(ਗੁਰਪ੍ਰੀਤ ਧੀਮਾਨ)

ਬੀਤੇ ਦਿਨ ਘਨੌਰ ਵਿਖੇ ਮਹਿਲਾ ਮੋਰਚਾ ਵੱਲੋਂ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ਹਲਕਾ ਘਨੌਰ ਦੇ ਭਾਜਪਾ ਇੰਚਾਰਜ ਵਿਕਾਸ ਸ਼ਰਮਾ ਘਨੌਰ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਚ ਪਾਰਟੀ ਨੂੰ ਹਲਕਾ ਘਨੌਰ ਦੇ ਵਿੱਚ ਮਜ਼ਬੂਤ ਕਰਨ ਦੇ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਨਾਲ ਹੀ ਦਿੱਲੀ ਦੇ ਵਿੱਚ 27 ਸਾਲਾ ਬਾਅਦ ਮੁੜ ਕਮਲ ਖਿੜਨ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਭਾਜਪਾ ਹਲਕਾ ਇੰਚਾਰਜ ਵਿਕਾਸ ਸ਼ਰਮਾ ਵਿੱਕੀ ਨੇ ਕਿਹਾ ਕਿ ਕੇਂਦਰ ਦੇ ਵਿੱਚ ਮੋਦੀ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ ਵਿਕਾਸ ਅਤੇ ਹਰੇਕ ਵਰਗ ਨੂੰ ਨਾਲ ਲੈ ਕੇ ਚੱਲਣ ਵਾਲੀਆਂ ਨੀਤੀਆਂ ਨੂੰ ਦੇਖਦੇ ਹੋਏ ਦਿੱਲੀ ਦੇ ਸੂਝਵਾਨ ਲੋਕਾਂ ਦੇ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਉੱਪਰ ਵਿਸ਼ਵਾਸ ਦਿਖਾਉਣ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਡਬਲ ਇੰਜਨ ਵਾਲੀ ਸਰਕਾਰ ਦਿੱਲੀ ਦੇ ਵਿਕਾਸ ਨੂੰ ਹੋਰ ਸਿਖਰਾਂ ਤੱਕ ਲੈ ਕੇ ਜਾਵੇਗੀ ਉਹਨਾਂ ਕਿਹਾ ਕਿ ਦਿੱਲੀ ਵਾਸੀਆ ਨੇ ਕੇਜਰੀਵਾਲ ਦੀ ਝੂਠੀਆਂ ਗਰੰਟੀਆਂ ਨੂੰ ਨਕਾਰ ਕੇ ਮੋਦੀ ਸਰਕਾਰ ਦੀ ਅਗਵਾਈ ਵਾਲੀ ਸਰਕਾਰ ਤੇ ਭਰੋਸਾ ਜਤਾਇਆ ਹੈ ।ਉਹਨਾਂ ਕਿਹਾ ਕਿ ਦਿੱਲੀ ਦੇ ਵਿੱਚ ਝੂਠ ਦੀ ਪੰਡ ਆਮ ਆਦਮੀ ਪਾਰਟੀ ਜੋ ਹਮੇਸ਼ਾ ਹਵਾ ਦੇ ਵਿੱਚ ਗੱਲਾਂ ਕਰਦੇ ਹਨ ਅਤੇ ਜਮੀਨੀ ਪੱਧਰ ਦੇ ਉੱਪਰ ਸੱਚਾਈ ਕੁਝ ਹੋਰ ਹੀ ਬਿਆਨ ਹੁੰਦੀ ਹੈ। ਉਹਨਾਂ ਕਿਹਾ ਕਿ ਹੁਣ 2027 ਦੇ ਵਿੱਚ ਪੰਜਾਬ ਦੇ ਵਿੱਚ ਵੀ ਕਮਲ ਖਿੜਨ ਜਾ ਰਿਹਾ ਹੈ। ਉਹਨਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜੋ ਮਹਿਲਾਵਾਂ ਦੇ ਨਾਲ ਵਾਅਦਾ ਕਰਕੇ ਸੱਤਾ ਦੇ ਵਿੱਚ ਆਈ ਸੀ ਕਿ ਮਹਿਲਾਵਾਂ ਨੂੰ 1000 -1000 ਰੁਪਏ ਹਰ ਮਹੀਨੇ ਦਿੱਤੇ ਜਾਣਗੇ। ਪਰੰਤੂ ਸਰਕਾਰ ਬਣੀ ਨੂੰ ਤਿੰਨ ਸਾਲ ਦਾ ਸਮਾਂ ਹੋ ਚੁੱਕਿਆ ਹੈ ਹਲੇ ਤੱਕ ਮਹਿਲਾਵਾਂ ਨੂੰ ਇੱਕ ਰੁਪਆ ਵੀ ਇਸ ਸਰਕਾਰ ਦੇ ਵੱਲੋਂ ਨਹੀਂ ਦਿੱਤਾ ਗਿਆ। ਇਸ ਮੌਕੇ ਸੋਹਨ ਲਾਲ, ਸਤਨਾਮ ਸਿੰਘ, ਰਜਨੀਸ਼ ਕੁਮਾਰ, ਮਨਜੀਤ ਕੌਰ, ਰਜਨੀ ਦੇਵੀ, ਰੀਟਾ ਰਾਣੀ, ਸਿਹਾਂ ਰਾਣੀ, ਨੀਲਮ ਰਾਣੀ, ਕ੍ਰਿਸ਼ਨ ਰਾਣਾ, ਸਚਿਨ ਕੁਮਾਰ, ਮਿਹਰਪ੍ਰੀਤ ਸਿੰਘ, ਲਾਭ ਸਿੰਘ, ਵਿਸ਼ੂ ਕਪਲ, ਭਗਵਾਨ ਦਾਸ ਸਮੇਤ ਹੋਰ ਵੀ ਹਾਜ਼ਰ ਸਨ।