ਪਟਿਆਲਾ: ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਨਾਭਾ ਦੀ ਜ਼ਿਲ੍ਹਾ ਜੇਲ੍ਹ 'ਚ ਨਜ਼ਰਬੰਦ ਕੁਸ਼ਲਦੀਪ ਸਿੰਘ ਉਰਫ਼ ਕਿੱਕੀ ਢਿੱਲੋਂ ਨੂੰ ਮਿਲਣ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਹੁੰਚੇ। ਚੰਨੀ ਨੇ ਕਿਹਾ ਕਿ 'ਆਪ' ਸਰਕਾਰ ਜਾਣਬੁੱਝ ਕੇ ਚੰਗੇ ਅਕਸ ਵਾਲੇ ਲੀਡਰਾਂ ਨੂੰ ਜੇਲ੍ਹਾਂ 'ਚ ਡੱਕ ਰਹੀ ਹੈ, ਉਹ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਨਹੀ ਆਈ, ਸਗੋਂ ਵਿਰੋਧੀਆਂ ਨੂੰ ਖਤਮ ਕਰਨ ਆਏ ਹਨ। 


ਜਦੋਂ ਚੰਨੀ ਨੂੰ ਆਪ ਸਰਕਾਰ ਅਤੇ ਕਾਂਗਰਸ ਸਰਕਾਰ ਦੇ ਮਹਾਂਗੱਠਬੰਧਨ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਤਾਂ ਕੇਂਦਰ ਸਰਕਾਰ ਨੇ ਵੇਖਣਾ ਹੈ, ਜੋ ਪੰਜਾਬ ਵਿੱਚ ਆਪ ਸਰਕਾਰ ਕਰ ਰਹੀ ਹੈ ਉਹ ਕਰਨ ਜੋ ਦੇਸ ਹਿੱਤ ਲਈ ਫੈਂਸਲਾ ਕੇਂਦਰ ਸਰਕਾਰ ਨੇ ਲੈਣਾ ਹੈ।


ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਡੇਢ ਸਾਲ ਦਾ ਸਮਾਂ ਹੋ ਗਿਆ ਹੈ ਪਰ ਹਾਲੇ ਤੱਕ ਕਿਸੇ ਨੂੰ ਕੋਈ ਮੁਆਵਜ਼ਾ ਮਿਲਿਆ ਹੈ? ਪਰ ਪੰਜਾਬ ਦੇ ਲੋਕ ਤਾਂ ਆਸ ਰੱਖਣ ਜੇਕਰ ਉਹਨਾਂ ਨੂੰ ਪਹਿਲਾ ਕੋਈ ਮੁਆਵਜ਼ਾ ਮਿਲਿਆ ਹੋਵੇ। ਚੰਨੀ ਨੇ ਕਿਹਾ ਕਿ ਜੋ ਪੰਜਾਬ 'ਚ ਹੜ੍ਹ ਆਏ ਹਨ ਉਸ 'ਤੇ ਵੀ ਕੋਈ ਵੀ ਸਰਕਾਰ ਤੇ ਆਸ ਨਾਂ ਰੱਖੇ ਕਿਉਂਕਿ ਭਗਵੰਤ ਮਾਨ ਬਾਹਰਲੀਆਂ ਸਟੇਟਾਂ ਵਿੱਚ ਮੀਟਿੰਗ ਕਰ ਰਹੇ ਨੇ ਅਤੇ ਪੰਜਾਬ ਪਾਣੀ ਦੇ ਨਾਲ ਡੁੱਬਿਆ ਪਿਆ ਹੈ। ਭਗਵੰਤ ਮਾਨ ਫਾਈਵ ਸਟਾਰ ਹੋਟਲਾਂ ਵਿੱਚ ਸੁੱਤਾ ਪਿਆ ਹੈ ਅਤੇ ਪੰਜਾਬ ਦੇ ਲੋਕੀ ਪਾਣੀ ਵਿੱਚ ਡੁੱਬੇ ਪਏ ਹਨ। 


ਚੰਨੀ ਨੇ ਕਿਹਾ ਕਿ ਜੋ ਬੈਂਗੂਲ਼ਰੂ ਮੀਟਿੰਗ ਸੀ ਉਸ ਵਿੱਚ ਤਾਂ ਰਾਘਵ ਚੱਢਾ ਅਤੇ ਕੇਜਰੀਵਾਲ ਵੀ ਜਾ ਸਕਦਾ ਸੀ ਪਰ ਭਗਵੰਤ ਮਾਨ ਉੱਥੇ ਕਿਉਂ ਗਿਆ ਕਿਉਂਕਿ ਉਹ ਇਸ ਕਰਕੇ ਭਗਵੰਤ ਮਾਨ ਨੂੰ ਨਾਲ ਲੈ ਕੇ ਗਏ, ਕਿਉਂਕਿ ਪੰਜਾਬ ਸਰਕਾਰ ਦੇ ਖਰਚੇ 'ਤੇ ਵੱਡਾ ਜਹਾਜ਼ ਗਿਆ ਹੈ ਤੇ ਭਗਵੰਤ ਮਾਨ ਤੋ ਬਗੈਰ ਜਹਾਜ਼ ਨਹੀਂ ਸੀ ਉੱਡਣਾ। 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Join Our Official Telegram Channel:
https://t.me/abpsanjhaofficial