ਪਟਿਆਲਾ: ਪਟਿਆਲਾ ਦੇ ਕਿੰਨਰ ਮਹੰਤ ਸਿਮਰਨ ਦਾ ਸੰਗਰੂਰ ਦੇ ਜ਼ਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਲਵਿੰਦਰ ਕੁਮਾਰ ਉਰਫ਼ ਮਿੱਠੂ ਲੱਡਾ ਨਾਲ ਕਈ ਸਾਲਾਂ ਤੋਂ ਝਗੜਾ ਚੱਲ ਰਿਹਾ ਹੈ।ਜੋ ਬਲਵਿੰਦਰ ਕੁਮਾਰ ਖਿਲਾਫ ਮਾਮਲਾ ਦਰਜ ਹੋਣ ਤੋਂ ਬਾਅਦ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ।ਜਿੱਥੇ ਪੁਲਿਸ ਨੇ ਕਥਿਤ ਦੋਸ਼ੀ ਦਾ 1 ਦਿਨ ਦਾ ਰਿਮਾਂਡ ਲੈ ਲਿਆ ਹੈ, ਉੱਥੇ ਹੀ ਪੀੜਤ ਕਿੰਨਰ ਮਹੰਤ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਉਸ ਨਾਲ ਵਿਆਹ ਦਾ ਝਾਂਸਾ ਦੇ ਕੇ 5000000 ਦੀ ਠੱਗੀ ਮਾਰੀ ਹੈ।
ਪੀੜਤ ਸਿਮਰਨ ਮਹੰਤ ਨੇ ਸੰਗਰੂਰ 'ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਥਿਤ ਦੋਸ਼ੀ ਨੇ ਉਸ ਨੂੰ ਮਹੰਤਾਂ ਦੇ ਇਕ ਸਮਾਗਮ 'ਚ ਦੇਖਿਆ ਅਤੇ ਉਸ ਤੋਂ ਬਾਅਦ ਉਸ ਨਾਲ ਵਿਆਹ ਕੀਤਾ, ਦੇਸ਼ ਦੇ ਕਈ ਪਹਾੜੀ ਸਥਾਨਾਂ 'ਤੇ ਜਾ ਕੇ ਪਤਨੀ ਵਜੋਂ ਮੌਜ-ਮਸਤੀ ਕੀਤੀ, ਲੰਬਾ ਸਮਾਂ ਚੰਡੀਗੜ੍ਹ ਵਿਚ ਰਿਹਾ ਪਰ ਇਸ ਦੌਰਾਨ ਉਸ ਨੇ ਸਿਮਰਨ ਨਾਲ 5000000 ਰੁਪਏ ਦੀ ਠੱਗੀ ਵੀ ਮਾਰੀ। ਜਿਸ ਕਾਰਨ ਉਸ ਨੂੰ ਘੁੰਮਣ-ਫਿਰਨ ਵਿਚ ਸਮਾਂ ਲੱਗ ਗਿਆ। ਪੁਲਿਸ ਬਿਊਰੋ ਆਫ ਇਨਵੈਸਟੀਗੇਸ਼ਨ, ਵੂਮੈਨ ਸੈੱਲ ਨੂੰ ਸਮਾਂ ਜ਼ਰੂਰ ਲਗਾ ਪਰ ਹੁਣ ਕਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀ ਬਲਵਿੰਦਰ ਕੁਮਾਰ ਉਰਫ਼ ਮਿੱਠੂ ਲੱਡਾ ਦੇ ਖ਼ਿਲਾਫ਼ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਉਸ ਨੂੰ ਅਦਾਲਤ 'ਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਉਸ 'ਤੇ ਦੋਸ਼ ਨੇ ਕਿ ਉਸਨੇ ਸਿਮਰਨ ਮਹੰਤ ਨੂੰ ਸੋਨੇ ਦੇ ਗਹਿਣਿਆਂ ਅਤੇ ਕੈਸ਼ ਦੀ ਵੱਡੀ ਠੱਗੀ ਮਾਰੀ ਹੈ। ਜਿਸ ਦੀ ਅਪੀਲ 'ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ