Punjab News: ਸਮਾਣਾ ਦੇ ਨਾਲ ਲੱਗਦੇ ਪਿੰਡ ਮਵੀ ਕਲਾਂ ਦਾ ਸਰਕਾਰੀ ਐਲੀਮੈਂਟਰੀ ਸਕੂਲ ਪੰਜਾਬ ਤੇ ਦਾਅਵਿਆਂ ਦੀ ਪੋਲ ਖੋਲਦਾ ਨਜ਼ਰ ਆ ਰਿਹਾ ਹੈ ਜਿੱਥੇ ਖੜ੍ਹਾ ਪਾਣੀ ਸਰਕਾਰ ਦੀ ਸਿੱਖਿਆ ਨੀਤੀ ਬਾਰੇ ਕੀਤੀਆਂ ਗੱਲਾਂ ਦਾ ਰੁਖ਼ ਸਾਫ਼ ਕਰਦਾ ਹੈ। ਇੱਥੇ ਮੀਂਹ ਦੇ ਪਾਣੀ ਨਾਲ ਲਗਦੇ ਛੱਪੜ ਦਾ ਪਾਣੀ ਸਕੂਲ ਵਿੱਚ ਭਰ ਗਿਆ ਜਿਸ ਤੋਂ ਬਾਅਦ ਵਿਦਿਆਰਥੀਆਂ ਨੂੰ ਦੂਜੇ ਸਕੂਲ ਵਿੱਚ ਮਜਬੂਰਨ ਸ਼ਿਫਟ ਕਰਨਾ ਪਿਆ।


ਜਿੱਥੇ ਇੱਕ ਪਾਸੇ ਸਰਕਾਰ ਸਮਾਰਟ ਸਕੂਲ ਬਣਾਉਣ ਦਾ ਦਾਅਵਾ ਤਾਂ ਕਰਦੀ ਹੈ ਪਰ ਦੂਸਰੇ ਪਾਸੇ ਮਵੀ ਕਲਾ ਦਾ ਸਮਾਰਟ ਸਕੂਲ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਇਹ ਸਕੂਲ ਕਿਸ ਤਰ੍ਹਾਂ ਪਾਣੀ ਵਿੱਚ ਡੁੱਬਿਆ ਹੋਇਆ ਹੈ ਜਿਸ ਦੇ ਸਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਜਦੋਂ ਕਿ ਪੜ੍ਹਨ ਵਾਲੇ ਬੱਚਿਆਂ ਨੂੰ ਦੂਸਰੇ ਸਕੂਲ ਵਿੱਚ ਸਿਫਟ ਕਰਨਾ ਪਿਆ।


ਕੀ ਹੈ ਪੂਰਾ ਮਾਮਲਾ 


 ਸਕੂਲ ਦੇ ਅਧਿਆਪਕ ਨੇ ਕਿਹਾ ਕਿ ਬਰਸਾਤਾਂ ਵਿੱਚ ਹਰ ਸਾਲ ਇਹੀ ਹਾਲ ਹੁੰਦਾ ਹੈ। ਪਿਛਲੇ ਦਿਨੀਂ ਕੰਧ ਵੀ ਡਿੱਗ ਗਈ ਸੀ ਜਿਸ ਕਰਕੇ ਛੱਪੜ ਦਾ ਪਾਣੀ ਸਕੂਲ ਵਿੱਚ ਭਰ ਗਿਆ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਪੜ੍ਹਦੇ 125 ਦੇ ਕਰੀਬ ਵਿਦਿਆਰਥੀਆਂ ਨੂੰ ਦੂਜੇ ਸਕੂਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੀਂਹ ਨਾਲ ਇਹ ਹਲਾਤ ਬਣ ਗਏ ਹਨ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਲਿਖ ਕੇ ਦਿੱਤਾ ਗਿਆ ਹੈ ਪਰ ਹਾਲੇ ਤੱਕ ਇਸ ਉੱਤੇ ਕੋਈ ਕਾਰਵਾਈ ਨਹੀਂ ਹੋਈ। ਇਸ ਬਾਬਤ ਪੰਚਾਇਤ ਸੈਕਟਰੀ ਜਸਵੀਰ ਸਿੰਘ ਨੇ ਕਿਹਾ ਕਿ ਮੀਂਹ ਜ਼ਿਆਦਾ ਪੈਣ ਕਾਰਨ ਨਾਲ ਲਗਦੇ ਛੱਪੜ ਦਾ ਪਾਣੀ ਸਕੂਲ ਵਿੱਚ ਆ ਗਿਆ ਜਿਸ ਤੋਂ ਛੇਤੀ ਹੀ ਕੱਢਿਆ ਜਾਵੇਗਾ। ਉਨ੍ਹਾ ਕਿਹਾ ਕਿ ਪਾਣੀ ਸ਼ਾਮ ਤੱਕ ਕੱਢ ਦਿੱਤਾ ਜਾਵੇਗਾ। 


ਇੱਥੇ ਸਵਾਲ ਇਹ ਉੱਠਦਾ ਹੈ ਕਿ ਸਰਕਾਰ ਨੇ ਇੱਕ ਪਾਸੇ ਤਾਂ ਸਮਾਰਟ ਸਕੂਲ ਬਣਾ  ਰਹੀ ਹੈ ਜੋ ਕਿ ਬੇਸ਼ੱਕ ਵਧੀਆ ਫੈਸਲਾ ਹੈ ਪਰ ਪਾਣੀ ਦੀ ਨਿਕਾਸੀ ਬਾਰੇ ਕੋਈ  ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਕਿ ਜੋ ਕਿ ਸਰਾਸਰ ਵਿਦਿਆਰਥੀਆਂ ਨਾਲ ਨਾ-ਇਨਸਾਫ਼ੀ ਹੈ। ਸਰਕਾਰੀ ਫੰਡਾਂ ਨੂੰ ਖ਼ਰਾਬ ਨਾ ਕਰਕੇ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਪੈਸੇ ਸਹੀ ਥਾਂ ਉੱਤੇ ਲੱਗੇ ਤੇ ਉਸ ਨਾਲ ਲੋਕਾਂ ਦੀ ਮਦਦ ਵੀ ਹੋਵੇ।