Patiala News: ਸਮਾਣਾ ਪਟਿਆਲਾ ਰੋਡ ਤੇ ਪੈਂਦੇ ਪਿੰਡ ਖੇੜੀ ਦੇ ਨਜ਼ਦੀਕ ਤਿੰਨ ਗੱਡੀਆਂ ਆਪਸ 'ਚ ਟਕਰਾਉਣ ਨਾਲ  8 ਲੋਕ ਜ਼ਖਮੀ ਹੋ ਜਦੋਂ ਕਿ ਤਿੰਨ ਜ਼ਖਮੀ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ   


ਜਾਣਕਾਰੀ ਦਿੰਦਿਆ ਡਾਕਟਰ ਨੇ ਦੱਸਿਆ ਕਿ ਹਸਪਤਾਲ ਵਿੱਚ ਅੱਠ ਲੋਕ ਜ਼ਖਮੀ ਹਾਲਤ ਵਿੱਚ ਆਏ ਸਨ ਜਦੋਂ ਕਿ ਤਿੰਨ ਦੀ ਗੰਭੀਰ ਹਾਲਤ ਨੂੰ ਦੇਖਦੇ ਉਨ੍ਹਾਂ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ


ਇਸ ਬਾਰੇ ਪੀੜਤ ਰੋਜ ਰਾਣੀ ਨੇ ਦੱਸਿਆ ਕਿ ਅਸੀਂ ਪਿੰਡ ਗੁਲਾੜ ਤੋਂ ਪਟਿਆਲਾ ਕਾਲੀ ਦੇਵੀ ਮੰਦਰ ਦਰਸ਼ਨਾਂ ਲਈ ਜਾ ਰਹੇ ਸੀ ਕਿ ਰਸਤੇ ਵਿਚ ਇਹ ਹਾਦਸਾ ਵਾਪਰਿਆ ਗਿਆ