Patiala News: ਪਟਿਆਲਾ 'ਚ ਬਿਜਲੀ ਬੋਰਡ ਬਾਹਰ ਧਰਨੇ 'ਤੇ ਬੈਠੇ ਅਪ੍ਰੈਂਟਸ਼ਿਪ ਪੰਜਾਬ ਯੂਨੀਅਨ ਦੇ ਵਰਕਰਾਂ ਉੱਪਰ ਪੁਲਿਸ ਨੇ ਲਾਠੀਚਾਰਜ ਕੀਤਾ ਹੈ। ਅਪ੍ਰੈਂਟਸ਼ਿਪ ਯੂਨੀਅਨ ਨੇ ਕਿਹਾ ਕਿ ਮੈਨੇਜਮੈਂਟ ਨਾਲ ਮੀਟਿੰਗ ਚੱਲ ਰਹੀ ਸੀ। ਸਾਨੂੰ ਝੂਠੇ ਲਾਰੇ ਲਾਏ ਗਏ ਸੀ। ਅੱਜ ਵੀ ਮੀਟਿੰਗ ਸੀ ਪਰ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਦਸਤਾਰਾਂ ਦੀ ਬੇਅਦਬੀ ਹੋਈ ਹੈ। ਕਈਆਂ ਦੇ ਸੱਟਾਂ ਲੱਗੀਆਂ ਹਨ। ਪੁਲਿਸ ਵੱਲੋਂ ਸਾਨੂੰ ਗਾਲਾਂ ਕੱਢੀਆਂ ਗਈਆਂ ਹਨ। ਅਸੀਂ ਪ੍ਰਦਰਸ਼ਨ ਹੋਰ ਤੇਜ਼ ਕਰਾਂਗੇ। ਪੁਲਿਸ ਨੇ ਸਾਨੂੰ ਕੋਈ ਵਾਰਨਿੰਗ ਨਹੀਂ ਦਿੱਤੀ। ਸਿੱਧਾ ਆ ਕੇ ਲਾਠੀਚਾਰਜ ਕਰ ਦਿੱਤਾ।
ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਪਟਿਆਲਾ ਸਥਿਤ ਬਿਜਲੀ ਬੋਰਡ ਦੇ ਮੁੱਖ ਦਫਤਰ ਬਾਹਰ ਅਪ੍ਰੈਂਟਸ਼ਿਪ ਪੰਜਾਬ ਯੂਨੀਅਨ ਵੱਲੋਂ ਸੀਆਰਏ ਜਾਰੀ ਕਰਨ ਤੇ ਭਰਤੀ ਕਰਨ ਲਈ ਧਰਨਾ ਪ੍ਰਦਰਸ਼ਨ ਲਾਇਆ ਗਿਆ ਸੀ। ਬਿਜਲੀ ਬੋਰਡ ਬਾਹਰ ਮੁੱਖ ਮਾਰਗ ਬੰਦ ਕੀਤਾ ਗਿਆ ਸੀ। ਇਸ ਨਾਲ ਆਮ ਲੋਕਾਂ ਨੂੰ ਸੜਕ ਬੰਦ ਹੋਣ ਨਾਲ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਪੁਲਿਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਇੱਕ ਪਾਸੇ ਦੀ ਸੜਕ ਬੰਦ ਕੀਤੀ ਹੋਈ ਸੀ। ਇਸ ਨਾਲ ਆਮ ਲੋਕ ਪ੍ਰੇਸ਼ਾਨ ਹੋ ਰਹੇ ਸੀ। ਇਨ੍ਹਾਂ ਦੀਆਂ ਮੀਟਿੰਗਾਂ ਵੀ ਕਰਾਈਆਂ ਗਈਆਂ। ਧਰਨਾ ਲਾਉਣਾ ਇਨ੍ਹਾਂ ਦਾ ਹੱਕ ਹੈ ਪਰ ਇਨ੍ਹਾਂ ਨੇ ਰੋਡ ਪੂਰੀ ਤਰ੍ਹਾਂ ਬੰਦ ਕਰਨ ਦਾ ਐਲ਼ਾਨ ਕਰ ਦਿੱਤਾ ਸੀ। ਇਸ ਕਰਕੇ ਇਹ ਧਰਨਾ ਚੁੱਕਾਉਣਾ ਪਿਆ। ਕੋਈ ਲਾਠੀਚਾਰਜ ਨਹੀਂ ਹੋਇਆ।
ਇਸ ਕਰਕੇ ਕਈ ਵਾਰ ਪੁਲਿਸ ਨੇ ਧਰਨਾਕਾਰੀਆਂ ਨਾਲ ਮੁਲਾਕਾਤ ਵੀ ਕੀਤੀ ਤੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਪ੍ਰਦਰਸ਼ਨਕਾਰੀ ਪੁਲਿਸ ਦੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਇਸ ਕਰਕੇ ਪੁਲਿਸ ਨੇ ਅੱਜ ਸਖਤ ਐਕਸ਼ਨ ਲੈਂਦਿਆਂ ਧਰਨਾਕਾਰੀਆਂ ਨੂੰ ਮੌਕੇ ਤੋਂ ਉੱਠਵਾਇਆ ਤੇ ਜਿਹੜੇ ਨਹੀਂ ਉੱਠੇ ਉਨ੍ਹਾਂ ਉਪਰ ਲਾਠੀਚਾਰਜ ਕੀਤਾ ਗਿਆ। ਇਸ ਕਰਕੇ ਕਈ ਪ੍ਰਦਰਸ਼ਨ ਕਰਨ ਵਾਲੇ ਨੌਜਵਾਨ ਇਸ ਵਿੱਚ ਜ਼ਖ਼ਮੀ ਹੋਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।