Punjab news: ਹੁਸ਼ਿਆਰਪੁਰ ਦੇ ਹਲਕਾ ਦਸੂਹਾ ਸਥਿਤ ਪੰਜਾਬ ਨੈਸ਼ਨਲ ਬੈਂਕ 'ਚ ਨਕਾਬਪੋਸ਼ ਬਜ਼ੁਰਗ ਵਿਅਕਤੀ ਦਾ ਬੈਗ ਬਲੇਡ ਨਾਲ ਕੱਟ ਕੇ ਉਸ 'ਚ ਰੱਖੇ 50 ਹਜ਼ਾਰ ਰੁਪਏ ਚੋਰੀ ਕਰ ਕੇ ਫ਼ਰਾਰ ਹੋ ਗਏ।


ਚੋਰੀ ਦੀ ਸਾਰੀ ਘਟਨਾ ਬੈਂਕ ਦੇ ਅੰਦਰ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸ ਸਬੰਧੀ ਚੋਰੀ ਦਾ ਸ਼ਿਕਾਰ ਹੋਏ 70 ਸਾਲਾ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਉਹ ਪਿੰਡ ਕਾਲੋਵਾਲ ਦਾ ਵਸਨੀਕ ਹੈ ਅਤੇ ਸਵੇਰੇ ਦਸੂਹਾ ਸਥਿਤ ਪੰਜਾਬ ਨੈਸ਼ਨਲ ਬੈਂਕ ਤੋਂ ਪੈਸੇ ਕਢਵਾਉਣ ਲਈ ਆਇਆ ਸੀ।


ਮੈਂ ਬੈਂਕ ਵਿੱਚੋਂ 50,000 ਰੁਪਏ ਕਢਵਾ ਕੇ ਆਪਣੇ ਬੈਗ ਵਿੱਚ ਪਾ ਲਏ, ਇਸ ਤੋਂ ਬਾਅਦ ਮੈਨੂੰ ਕੁਝ ਹੋਰ ਪੈਸੇ ਕਢਵਾਉਣੇ ਪਏ ਅਤੇ ਫਿਰ ਮੈਂ ਪੈਸੇ ਕਢਵਾਉਣ ਲਈ ਫਾਰਮ ਭਰਨ ਲਈ ਕਾਊਂਟਰ 'ਤੇ ਗਿਆ ਤਾਂ ਇਸ ਦੌਰਾਨ ਇੱਕ ਟੋਪੀ ਵਾਲਾ ਨੌਜਵਾਨ ਆਇਆ।


ਇਹ ਵੀ ਪੜ੍ਹੋ: Punjab news: ਬਾਜਵਾ ਨੇ 9 ਵਿਧਾਇਕਾਂ ਨੂੰ ਮੁਅੱਤਲ ਕਰਨ 'ਤੇ ਸਪੀਕਰ ਦੀ ਕੀਤੀ ਨਿੰਦਾ, ਕਿਹਾ- ਗੈਰ-ਲੋਕਤੰਤਰੀ ਕਦਮ ਨੂੰ ਕਿਸੇ ਵੀ ਕੀਮਤ 'ਤੇ ਨਹੀਂ...


ਉਹ ਮੇਰੇ ਨੇੜੇ ਖੜ੍ਹਾ ਹੋ ਗਿਆ, ਜਿਸ 'ਤੇ ਮੈਂ ਉਸ ਵੱਲ ਦੇਖਿਆ ਤਾਂ ਮੈਨੂੰ ਸ਼ੱਕ ਵੀ ਨਹੀਂ ਹੋਇਆ ਕਿ ਉਹ ਮੇਰੇ ਬੈਗ ਨੂੰ ਬਲੇਡ ਨਾਲ ਕੱਟ ਰਿਹਾ ਹੈ। ਮੇਰੇ ਕੋਲ ਆ ਕੇ ਖੜ੍ਹਾ ਹੋ ਗਿਆ ਅਤੇ ਪਤਾ ਨਹੀਂ ਕਦੋਂ ਉਹ ਮੇਰੇ ਬੈਗ ਵਿਚੋਂ ਪੈਸੇ ਕੱਢ ਕੇ ਭੱਜ ਗਿਆ।


ਜਦੋਂ ਮੈਂ ਦੁਬਾਰਾ ਪੈਸੇ ਕਢਵਾ ਕੇ ਆਪਣੇ ਬੈਗ ਵਿਚ ਪਾਉਣ ਲੱਗਿਆ ਤਾਂ ਦੇਖਿਆ ਕਿ ਮੇਰੇ ਕੋਲ ਪਹਿਲਾਂ ਰੱਖੇ 50,000 ਰੁਪਏ ਗਾਇਬ ਸਨ। ਮੈਂ ਤੁਰੰਤ ਇਸ ਸਬੰਧੀ ਬੈਂਕ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਇਸ ਚੋਰੀ ਦੀ ਰਿਪੋਰਟ ਥਾਣਾ ਦਸੂਹਾ ਵਿਖੇ ਦਰਜ ਕਰਵਾਈ।


ਬਖਸ਼ੀਸ਼ ਸਿੰਘ ਨੇ ਦਸੂਹਾ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਸ ਚੋਰ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਅਤੇ ਮੇਰੀ ਮਿਹਨਤ ਦੀ ਕਮਾਈ ਮੈਨੂੰ ਵਾਪਸ ਕਰਵਾਈ ਜਾਵੇ।


ਦਸੂਹਾ ਥਾਣਾ ਇੰਚਾਰਜ ਹਰਪ੍ਰੇਮ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਚੋਰ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਚੋਰ ਨੂੰ ਫੜ ਲਿਆ ਜਾਵੇਗਾ।


ਇਹ ਵੀ ਪੜ੍ਹੋ: Punjab vidhan sabha: ਬਜਟ ਇਜਲਾਸ ਦੌਰਾਨ 9 ਕਾਂਗਰਸੀ ਵਿਧਾਇਕਾਂ ਨੂੰ ਕੀਤਾ ਮੁਅੱਤਲ, ਸਾਹਮਣੇ ਆਈ ਆਹ ਵਜ੍ਹਾ