ਪਟਿਆਲਾ(ਭਾਰਤ ਭੂਸ਼ਣ) : ਹਾਲ ਹੀ ‘ਚ ਹੋਏ ਅੰਡਰ-19 ਦੀ ਮਹਿਲਾ ਕ੍ਰਿਕਟ ਟੀਮ ਨੇ ਟੀ-20 ਮਹਿਲਾ ਵਿਸਵ ਕੱਪ ਜਿੱਤ ਕੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ । ਇਸ ਵਿਸ਼ਵ ਕੱਪ ’ਚ ਪਟਿਆਲਾ ਦੀ ਮਨੰਤ ਕਸ਼ਯਪ ਨੇ ਵੀ ਸਾਹੀ ਸ਼ਹਿਰ ਪਟਿਆਲਾ ਦਾ ਨਾਮ ਰੋਸ਼ਨ ਕੀਤਾ ਹੈ। 


 ਟੀ-20 ਮਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੀ ਮੈਂਬਰ ਮੰਨਤ ਕਸ਼ਯਪ ਦੇ ਪਰਿਵਾਰ ’ਚ ਹੀ ਨਹੀਂ ਬਲਕਿ ਪੂਰੇ ਸਾਹੀ ਸਹਿਰ ਅੰਦਰ ਖੁਸ਼ੀ ਦਾ ਮਹੌਲ ਹੈ। ਇਸ ਦੋਰਾਨ  ਕੋਚ ਪੈਰੀ ਗੋਯਲ ਨੇ ਮੰਨਤ ਕਸ਼ਯਪ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਮੰਨਤ  ਕਿਹਾ ਕਿ  ਟੀਮ ਨੇ ਪੂਰੀ ਮਿਹਨਤ ਨਾਲ ਇਹ ਜਿੱਤ ਪ੍ਰਾਪਤ ਕੀਤੀ ਹੈ। ਇਸ ਜਿੱਤ ਲਈ ਟੀਮ ਦੇ ਕੋਚਾਂ ਦਾ ਵੀ ਵੱਡਾ ਯੋਗਦਾਨ ਹੈ, ਕਿਉਂ ਕੇ ਉਨਾ ਵੱਲੋਂ ਦਿੱਤੀ ਜਾਣ ਵਾਲੀ ਟ੍ਰੇਨਿੰਗ ਸਦਕਾ ਹੀ ਖਿਡਾਰੀ ਇਥੋਂ ਤੱਕ ਪਹੁੰਚ ਸਕਦੇ ਹਨ


ਕਿਵੇਂ ਭਾਰਤੀ ਟੀਮ ਨੇ ਰਚਿਆ ਸੀ ਇਤਿਹਾਸ


ਜ਼ਿਕਰ ਕਰ ਦਈਏ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ   ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਪਲੇਠਾ ਟੀ-20 ਆਈਸੀਸੀ ਅੰਡਰ-19 ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ। ਭਾਰਤੀ ਟੀਮ ਦਾ ਇਹ ਪਹਿਲਾ ਵਿਸ਼ਵ ਖ਼ਿਤਾਬ ਸੀ। ਸੀਨੀਅਰ ਮਹਿਲਾ ਟੀਮ ਆਈਸੀਸੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਵਿੱਚ ਤਿੰਨ ਵਾਰ ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚੀ ਸੀ ਪਰ ਹਰ ਵਾਰ ਖ਼ਿਤਾਬ ਜਿੱਤਣ ’ਚ ਅਸਫਲ ਰਹੀ। ਇਸ  ਖ਼ਿਤਾਬੀ ਜਿੱਤ ਵਿੱਚ ਤੇਜ਼ ਗੇਂਦਬਾਜ਼ ਟਿਟਾਸ ਸਾਧੂ ਅਤੇ ਸਪਿੰਨ ਗੇਂਦਬਾਜ਼ਾਂ ਅਰਚਨਾ ਦੇਵੀ ਅਤੇ ਪਾਰਸ਼ਵੀ ਚੋਪੜਾ ਦਾ ਸ਼ਾਨਦਾਰ ਯੋਗਦਾਨ ਰਿਹਾ। ਤਿੰਨਾਂ ਗੇਦਬਾਜ਼ਾਂ ਨੇ ਦੋ ਦੋ ਵਿਕਟਾਂ ਲਈਆਂ। ਭਾਰਤੀ ਟੀਮ ਨੇ ਫਾਈਨਲ ਮੁਕਾਬਲੇ ਵਿੱਚ ਇੰਗਲੈਂਡ ਦੀ ਟੀਮ ਨੂੰ 17.1 ਓਵਰਾਂ ਵਿੱਚ ਸਿਰਫ 68 ਦੌੜਾਂ ’ਤੇ ਆਊਟ ਕਰਨ ਮਗਰੋਂ ਜਿੱਤ ਲਈ ਲੋੜੀਂਦਾ 69 ਦੌੜਾਂ ਦਾ ਟੀਚਾ 14 ਓਵਰਾਂ ਵਿੱਚ ਸਿਰਫ ਤਿੰਨ ਵਿਕਟਾਂ ਗੁਆ ਕੇ ਹਾਸਲ ਕਰਦਿਆਂ ਖ਼ਿਤਾਬ ਆਪਣੇ ਨਾਂ ਕਰ ਲਿਆ ਸੀ। ਟੀਚੇ ਦਾ ਪਿੱਛਾ ਕਰਦਿਆਂ ਭਾਰਤ ਵੱਲੋਂ ਸੌਮਿਆ ਤਿਵਾੜੀ ਤੇ ਜੀ. ਤ੍ਰਿਸ਼ਾ ਨੇ 24-24 ਦੌੜਾਂ ਦੀ ਪਾਰੀ ਖੇਡਦਿਆਂ ਤੀਜੀ ਵਿਕਟ ਲਈ 46   ਦੌੜਾਂ ਦੀ ਭਾਈਵਾਲੀ ਕਰਦਿਆਂ ਭਾਰਤ ਦੀ ਜਿੱਤ ਯਕੀਨੀ ਬਣਾਈ। ਕਪਤਾਨ ਸ਼ੈਫਾਲੀ ਵਰਮਾ ਨੇ 15 ਦੌੜਾਂ ਬਣਾਈਆਂ। ਭਾਰਤ ਦੀ ਟਿਟਾਸ ਸਾਧੂ ਨੂੰ ‘ਪਲੇਅਰ ਆਫ ਦਿ ਮੈਚ’ ਜਦਕਿ ਇੰਗਲੈਂਡ ਦੀ ਗਰੇਸ ਸਕਰੀਵੈਂਸ ਨੂੰ ‘ਪਲੇਅਰ ਆਫ ਦਿ ਟੂਰਨਾਮੈਂਟ’ ਚੁਣਿਆ ਗਿਆ।