Patiala News: 2 ਅਕਤੂਬਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਦੇ ਮਾਤਾ ਕੌਸ਼ੱਲਿਆ ਹਸਪਤਾਲ (Mata Kaushalya Hospital) ਵਿੱਚ ਬਣੇ ਨਵੇਂ ਵਿਸ਼ੇਸ਼ ਜਿਲਾ ਪੱਧਰੀ ਵਾਰਡ ਦਾ ਉਦਘਾਟਨ ਕਰਨਗੇ।


ਹੋਰ ਪੜ੍ਹੋ : ਪਰਮਾਣੂ ਪ੍ਰੀਖਣ ਲਈ ਗੰਢੇ ਕਿਉਂ ਜ਼ਰੂਰੀ? ਪੋਖਰਣ 'ਚ ਵੀ ਕੀਤੀ ਸੀ ਵਰਤੋਂ, ਜਾਣ ਕੇ ਹੋ ਜਾਓਗੇ ਹੈਰਾਨ!



ਹੋਰ ਪੜ੍ਹੋ : ਮੰਡੀਆਂ 'ਚ ਲੱਗੇ ਝੋਨੇ ਦੇ ਅੰਬਾਰ, ਕਿੱਥੇ ਰਹਿ ਗਈ ਭਗਵੰਤ ਮਾਨ ਸਰਕਾਰ! ਸੁਖਬੀਰ ਬਾਦਲ ਬੋਲੇ, ਕਿਸਾਨ 2200 ਰੁਪਏ ਵਾਲਾ ਝੋਨਾ 1700 ਨੂੰ ਵੇਚਣ ਲਈ ਮਜਬੂਰ


ਉਦਘਾਟਨ ਤੋਂ ਬਾਅਦ ਨਿਊ ਅਪੋਲੋ ਗਰਾਊਂਡ ਵਿਖੇ ਪਾਰਟੀ ਦੀ ਰੈਲੀ ਨੂੰ ਵੀ ਕਰਨਗੇ ਸੰਬੋਧਨ


ਪਾਰਟੀ ਹੈੱਡਕੁਆਰਟਰ ਤੋਂ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ‘ਆਪ’ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਇਹ ਜਾਣਕਾਰੀ ਦਿੱਤੀ।  ਉਨ੍ਹਾਂ ਦੱਸਿਆ ਕਿ ਉਦਘਾਟਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨਿਊ ਅਪੋਲੋ ਗਰਾਊਂਡ, ਪਟਿਆਲਾ ਵਿਖੇ ਪਾਰਟੀ ਦੀ ਰੈਲੀ ਨੂੰ ਵੀ ਸੰਬੋਧਨ ਕਰਨਗੇ।


ਨਵੀਨਤਮ ਤਕਨੀਕ ਨਾਲ ਟੈਸਟਿੰਗ ਮਸ਼ੀਨਾਂ ਅਤੇ ਹੋਰ ਸਿਹਤ ਉਪਕਰਣ ਲਗਾਏ ਗਏ


ਬਰਸਟ ਨੇ ਦੱਸਿਆ ਕਿ ਮਾਤਾ ਕੌਸ਼ੱਲਿਆ ਹਸਪਤਾਲ ਵਿੱਚ ਬਣੇ ਨਵੇਂ ਵਿਸ਼ੇਸ਼ ਵਾਰਡ ਵਿੱਚ ਨਵੀਨਤਮ ਤਕਨੀਕ ਨਾਲ ਟੈਸਟਿੰਗ ਮਸ਼ੀਨਾਂ ਅਤੇ ਹੋਰ ਸਿਹਤ ਉਪਕਰਣ ਲਗਾਏ ਗਏ ਹਨ।  ਇੱਥੇ ਹਰ ਤਰ੍ਹਾਂ ਦੇ ਟੈਸਟ ਅਤੇ ਇਲਾਜ ਦੀਆਂ ਸਹੂਲਤਾਂ ਉਪਲਬਧ ਹੋਣਗੀਆਂ।  ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਅਜਿਹੇ ਹਸਪਤਾਲ ਪੂਰੇ ਪੰਜਾਬ ਵਿੱਚ ਬਣਾਉਣ ਦੀ ਯੋਜਨਾ ਬਣਾ ਰਹੀ ਹੈ।


ਹੋਰ ਪੜ੍ਹੋ :  ਜਿਹੜੀ ਸ਼ੇਰਨੀ ਦੀ 7 ਸਾਲ ਪਹਿਲਾਂ ਬਚਾਈ ਸੀ ਜਾਨ, ਜੰਗਲ 'ਚ ਉਸ ਨਾਲ ਹੋ ਗਿਆ ਬੰਦੇ ਦਾ ਟਾਕਰਾ, ਵੀਡੀਓ ਕਰ ਦੇਵੇਗੀ ਹੈਰਾਨ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ









 


Iphone ਲਈ ਕਲਿਕ ਕਰੋ