Punjab News: ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਲੰਬੇ ਸਮੇਂ ਤੋਂ ਵਹਿ ਰਿਹਾ ਹੈ ਤੇ ਅਜੇ ਤੱਕ ਕੋਈ ਸਰਕਾਰ ਤੇ ਪੰਜਾਬ ਇਸ ਨੂੰ ਬੰਨ੍ਹ ਨਹੀਂ ਲਾ ਸਕੀ ਹੈ। ਅਜਿਹਾ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਵਾੜ ਹੀ ਖੇਤ ਨੂੰ ਖਾਣ ਲੱਗ ਗਈ ਹੈ। ਦਰਅਸਲ, ਚਿੱਟਾ ਪੀ ਕੇ ਪੁਲਿਸ ਮੁਲਾਜ਼ਮ ਦਾ ਜਵਾਨ ਤੇ ਉਸ ਦਾ ਸਾਥੀ ਗੱਡੀ ਚਲਾ ਰਿਹਾ ਸੀ ਤਾਂ ਇਸ ਦੌਰਾਨ ਉਨ੍ਹਾਂ ਨੇ ਪਿੰਡ ਵਾਸੀ ਵਿੱਚ ਗੱਡੀ ਮਾਰੀ ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇੱਕ ਤਾਂ ਉਨ੍ਹਾਂ ਦੇ ਕਾਬੂ ਆ ਗਿਆ ਜਦੋਂ ਕਿ ਦੂਜਾ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ ਮੌਕੇ ਪਿੰਡ ਵਾਲਿਆਂ ਨੂੰ ਗੱਡੀ ਵਿੱਚੋਂ ਚਿੱਟੇ ਦਾ ਟੀਕਾ ਬਰਾਮਦ ਹੋਇਆ ਹੈ।
ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਲਗਾਤਾਰ ਨਸ਼ੇ ਦੀ ਰੋਕਥਾਮ ਲਈ ਵੱਖ-ਵੱਖ ਥਾਵਾਂ ਦੇ ਉੱਪਰ ਰੇਡ ਕਰਦੀ ਹੋਈ ਨਜ਼ਰ ਆਉਂਦੀ ਹੈ ਅਤੇ ਨਸ਼ੇ ਨੂੰ ਰੋਕਣ ਲਈ ਵੱਖ-ਵੱਖ ਕਦਮ ਚੁੱਕੇ ਜਾਂਦੇ ਨੇ ਪਰ ਪਟਿਆਲਾ ਦੇ ਵਿੱਚ ਕੁਝ ਵੱਖਰਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਪਿੰਡ ਲੰਗੜੋਈ ਦੇ ਵਿੱਚ ਚਿੱਟਾ ਲੈਣ ਲਈ ਪਹੁੰਚੇ ਪੁਲਿਸ ਮੁਲਾਜ਼ਮ ਨੂੰ ਲੋਕਾਂ ਵੱਲੋਂ ਕਾਬੂ ਕੀਤਾ ਗਿਆ।
ਪੁਲਿਸ ਮੁਲਾਜ਼ਮ ਲਖਵੀਰ ਸਿੰਘ ਆਪਣੇ ਸਾਥੀ ਦੇ ਨਾਲ ਗੱਡੀ ਦੇ ਵਿੱਚ ਚਿੱਟੇ ਦਾ ਨਸ਼ਾ ਲੈਣ ਲਈ ਪਿੰਡ ਲੰਗੜੋਈ ਵਿਖੇ ਪਹੁੰਚਿਆ ਸੀ ਚਿੱਟਾ ਲੈਣ ਮਗਰੋਂ ਦੋਵੇਂ ਨੌਜਵਾਨਾਂ ਨੇ ਉਸਦਾ ਸੇਵਨ ਕੀਤਾ ਅਤੇ ਇੱਕ ਪਿੰਡ ਵਾਸੀ ਦੇ ਵਿੱਚ ਆਪਣੀ ਗੱਡੀ ਮਾਰੀ ਜਦੋਂ ਪਿੰਡ ਵਾਸੀਆਂ ਨੇ ਉਨਾਂ ਦੋਵੇਂ ਨੌਜਵਾਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਨੌਜਵਾਨ ਉਸ ਵਿੱਚੋਂ ਭੱਜਣ ਦੇ ਵਿੱਚ ਕਾਮਯਾਬ ਹੋਇਆ ਅਤੇ ਦੂਜਾ ਨੌਜਵਾਨ ਨੂੰ ਪਿੰਡ ਲੰਗੜੋਈ ਦੇ ਵਾਸੀਆਂ ਵੱਲੋਂ ਕਾਬੂ ਕੀਤਾ ਗਿਆ ਜਿਸ ਨੇ ਆਪਣਾ ਨਾਮ ਲਖਬੀਰ ਸਿੰਘ ਦੱਸਿਆ ਤੇ ਕਿਹਾ ਮੈਂ ਪੰਜਾਬ ਪੁਲਿਸ ਦਾ ਮੁਲਾਜ਼ਮ ਹਾਂ ਤੇ ਰਜਿੰਦਰਾ ਹਸਪਤਾਲ ਦੇ ਵਿੱਚ ਮੇਰੀ ਤੈਨਾਤੀ ਹੈ।
ਉਸ ਨੇ ਦੱਸਿਆ ਕਿ ਮੈਂ ਆਪਣੇ ਸਾਥੀ ਦੇ ਨਾਲ ਇੱਥੇ ਆਇਆ ਸੀ ਮੈਨੂੰ ਨਹੀਂ ਸੀ ਪਤਾ ਕਿ ਉਹ ਨਸ਼ਾ ਲੈਣ ਲਈ ਇੱਥੇ ਆਇਆ ਹੈ। ਉੱਥੇ ਹੀ ਦੂਜੇ ਪਾਸੇ ਪਿੰਡ ਦੇ ਸਰਪੰਚ ਦਰਸ਼ਨ ਸਿੰਘ ਨੇ ਦੱਸਿਆ ਕਿ ਇਹ ਦੋ ਜਣੇ ਇੱਥੇ ਨਸ਼ਾ ਲੈਣ ਲਈ ਆਏ ਸੀ ਇਹਨਾਂ ਨੇ ਪਿੰਡ ਵਾਸੀ ਦੇ ਵਿੱਚ ਗੱਡੀ ਮਾਰੀ ਜਿਸ ਸਮੇਂ ਇਹ ਨਸ਼ੇ ਦੀ ਹਾਲਤ 'ਚ ਸਨ। ਅਸੀਂ ਇਹਨਾਂ ਨੂੰ ਕਾਬੂ ਕੀਤਾ ਇਸ ਦਾ ਇੱਕ ਸਾਥੀ ਭੱਜ ਗਿਆ ਹੈ।